ਮਸਕ ਨੇ ਭਾਰਤੀ-ਅਮਰੀਕੀ ਰਾਮਾਸਵਾਮੀ ਨੂੰ ਰਾਸ਼ਟਰਪਤੀ ਅਹੁਦੇ ਲਈ ਦੱਸਿਆ ‘ਹੋਣਹਾਰ ਉਮੀਦਵਾਰ’

Saturday, Aug 19, 2023 - 02:48 PM (IST)

ਵਾਸ਼ਿੰਗਟਨ (ਅਨਸ)- ਅਰਬਪਤੀ ਉਦਯੋਗਪਤੀ ਏਲਨ ਮਸਕ ਨੇ ਸ਼ੁੱਕਰਵਾਰ ਨੂੰ ਭਾਰਤੀ-ਅਮਰੀਕੀ ਰਿਪਬਲਿਕਨ ਰਾਸ਼ਟਰਪਤੀ ਉਮੀਦਵਾਰ ਬਣਨ ਲਈ ਮੁਕਾਬਲੇਬਾਜ਼ੀ ਕਰ ਰਹੇ ਵਿਵੇਕ ਰਾਮਾਸਵਾਮੀ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੂੰ ‘ਹੋਣਹਾਰ ਉਮੀਦਵਾਰ’ ਦੱਸਿਆ। ਐਕਸ (ਪਹਿਲਾਂ ਟਵੀਟਰ) ’ਤੇ ਰਾਜਨੀਤਕ ਟਿੱਪਣੀਕਾਰ ਅਤੇ ਟਾਕ ਸ਼ੋਅ ਹੋਸਟ ਟਕਰ ਕਾਰਲਸਨ ਦੇ ਨਾਲ ਰਾਮਾਸਵਾਮੀ ਦੀ ਇਕ ਇੰਟਰਵਿਊ ਦੀ ਵੀਡੀਓ ਸਾਂਝੀ ਕਰਦੇ ਹੋਏ ਮਸਕ ਨੇ ਕਿਹਾ ਕਿ ਉਹ ਇਕ ਬਹੁਤ ਹੀ ਆਸ਼ਾਜਨਕ ਉਮੀਦਵਾਰ ਹਨ। 38 ਸਾਲ ਦੇ ਰਾਮਾਸਵਾਮੀ ਸਭ ਤੋਂ ਘੱਟ ਉਮਰ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ। ਉਨ੍ਹਾਂ ਨੇ ਫਰਵਰੀ ਵਿਚ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਪ੍ਰਤੀਯੋਗਿਤਾ ਵਿਚ ਪ੍ਰਵੇਸ਼ ਕੀਤਾ। ਉਹ ਹੁਣ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਲੋਰਿਡਾ ਦੇ ਗਵਰਨਰ ਰਾਨ ਡੇਸੈਂਟਿਸ ਤੋਂ ਬਾਅਦ ਤੀਸਰੇ ਨੰਬਰ ’ਤੇ ਹਨ। ਉਨ੍ਹਾਂ ਨੂੰ ਰਿਪਬਲਿਕਨ ਪਾਰਟੀ ਦੇ 9 ਫ਼ੀਸਦੀ ਨੇਤਾਵਾਂ ਦਾ ਸਮਰਥਨ ਪ੍ਰਾਪਤ ਹੈ, ਜਦਕਿ ਟਰੰਪ ਨੂੰ 47 ਫ਼ੀਸਦੀ ਸਮਰਥਨ ਪ੍ਰਾਪਤ ਹੈ। ਇਸ ਤੋਂ ਬਾਅਦ ਰਾਨ ਡੇਸੈਂਟਿਸ ਨੂੰ 19 ਫ਼ੀਸਦੀ ਦਾ ਸਮਰਥਨ ਪ੍ਰਾਪਤ ਹੈ।

ਇਹ ਵੀ ਪੜ੍ਹੋ: 10 ਸਾਲਾ ਬੱਚੀ ਦਾ ਇੰਗਲੈਂਡ 'ਚ ਕਤਲ, ਪਾਕਿਸਤਾਨ 'ਚ ਸ਼ੁਰੂ ਹੋਈ ਪਿਓ ਦੀ ਭਾਲ, ਜਾਣੋ ਕੀ ਹੈ ਪੂਰਾ ਮਾਮਲਾ

He is a very promising candidate https://t.co/bEQU8L21nd

— Elon Musk (@elonmusk) August 17, 2023

ਰਾਮਾਸਵਾਮੀ ਨੇ ਕਿਹਾ ਕਿ ਚੀਨ ਅਮਰੀਕਾ ਲਈ ਸਭ ਤੋਂ ਵੱਡਾ ਖ਼ਤਰਾ ਹੈ। ਜੇਕਰ ਉਹ ਸੱਤਾ ਵਿਚ ਆਏ ਤਾਂ ਬੀਜਿੰਗ ਦੇ ਨਾਲ ਪੂਰੀ ਤਰ੍ਹਾਂ ਸਬੰਧ ਤੋੜਣਗੇ। ਉਨ੍ਹਾਂ ਨੇ ਅਗਲੇ ਸਾਲ ਵ੍ਹਾਈਟ ਹਾਊਸ ਲਈ ਚੁਣੇ ਜਾਣ ’ਤੇ ਟਰੰਪ ਨੂੰ ਤੁਰੰਤ ਮੁਆਫ ਕਰਨ ਦੀ ਗੱਲ ਵੀ ਕਹੀ ਅਤੇ ਰਿਪਬਲਿਕਨ ਪ੍ਰਾਈਮਰੀ ਪੋਲ ਵਿਚ ਚੰਗਾ ਪ੍ਰਦਰਸ਼ਨ ਕਰਨ ਲਈ ਸਾਬਕਾ ਰਾਸ਼ਟਰਪਤੀ ਕੋਲੋਂ ਪ੍ਰਸ਼ੰਸਾ ਵੀ ਹਾਸਲ ਕੀਤੀ। ਇਸ ਦੌਰਾਨ ਰਾਮਾਸਵਾਮੀ ਅਤੇ ਹੋਰ ਰਿਪਬਲਿਕਨ ਵਿਰੋਧੀ ਅਗਲੇ ਹਫਤੇ ਬਹਿਸ ਲਈ ਤਿਆਰੀ ਕਰ ਰਹੇ ਹਨ। ਰਿਪਬਲਿਕਨ ਆਪਣੀ ਪਾਰਟੀ ਦੇ ਅਗਲੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਨੂੰ ਰਸਮੀ ਤੌਰ ’ਤੇ ਚੁਣਨ ਲਈ 15-18 ਜੁਲਾਈ, 2024 ਤੱਕ ਮਿਲਵੌਕੀ, ਵਿਸਕਾਨਸਿਨ ਵਿਚ ਮਿਲਣਗੇ।

ਇਹ ਵੀ ਪੜ੍ਹੋ : ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਸਰਕਾਰ ਨੇ META ਤੋਂ ਕੀਤੀ ਨਿਊਜ਼ ਬੈਨ ਹਟਾਉਣ ਦੀ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News