ਅਰਬਪਤੀ ਕਾਰੋਬਾਰੀ ਐਲਨ ਮਸਕ ਅਤੇ ਗਾਇਕਾ ਗ੍ਰਿਮਸ 3 ਸਾਲ ਬਾਅਦ ਹੋਏ ਵੱਖ

Saturday, Sep 25, 2021 - 04:57 PM (IST)

ਅਰਬਪਤੀ ਕਾਰੋਬਾਰੀ ਐਲਨ ਮਸਕ ਅਤੇ ਗਾਇਕਾ ਗ੍ਰਿਮਸ 3 ਸਾਲ ਬਾਅਦ ਹੋਏ ਵੱਖ

ਲਾਸ ਏਂਜਲਸ (ਭਾਸ਼ਾ) : ਅਰਬਪਤੀ ਕਾਰੋਬਾਰੀ ਐਲਨ ਮਸਕ ਅਤੇ ਗਾਇਕਾ ਗ੍ਰਿਮਸ 3 ਸਾਲ ਦੇ ਸਬੰਧ ਦੇ ਬਾਅਦ ਵੱਖ ਹੋ ਗਏ ਹਨ। ਟੇਸਲਾ ਅਤੇ ਸਪੇਸ ਐਕਸ ਦੇ ਸੰਸਥਾਪਕ ਮਸਕ ਨੇ ‘ਪੇਜ ਸਿਕਸ’ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਕਿਹਾ ਕਿ ਉਹ ਅਤੇ ਗ੍ਰਿਮਸ ਵੱਖ ਹੋ ਗਏ ਹਨ। ਮਸਕ ਨੇ ਕਿਹਾ ਕਿ ਉਹ ਵੱਖ ਹੋ ਗਏ ਪਰ ਫਿਰ ਵੀ ਇਕ-ਦੂਜੇ ਨੂੰ ਪਿਆਰ ਕਰਦੇ ਹਨ ਅਤੇ ਲਗਾਤਾਰ ਮਿਲਦੇ ਰਹਿੰਦੇ ਹਨ।

ਕੈਨੇਡੀਅਨ ਗਾਇਕਾ ਗ੍ਰਿਮਸ (33) ਅਤੇ ਮਸਕ (50) ਦਾ ਇਕ ਸਾਲ ਬੇਟਾ ਹੈ। ਉਹ ਮਈ 2018 ਵਿਚ ਪਹਿਲੀ ਵਾਰ ਮਿਲੇ ਸਨ ਅਤੇ ਮਈ 2020 ਵਿਚ ਉਨ੍ਹਾਂ ਦੇ ਬੇਟੇ ਦਾ ਜਨਮ ਹੋਇਆ ਸੀ। ਮਸਕ ਇਸ ਤੋਂ ਪਹਿਲਾਂ ਕੈਨੇਡੀਅਨ ਲੇਖਿਕਾ ਜਸਟਿਨ ਵਿਲਸਨ ਨਾਲ ਵਿਆਹ ਕਰਵਾ ਚੁੱਕੇ ਹਨ, ਜਿਸ ਤੋਂ 5 ਬੇਟੇ ਹਨ। ਉਹ ਤਾਲੁਲਾ ਰਾਇਡੀ ਨਾਲ ਵੀ 2 ਵਾਰ ਵਿਆਹ ਕਰਵਾ ਚੁੱਕੇ ਹਨ।


author

cherry

Content Editor

Related News