ਪਤਨੀ ਦਾ ਵਿਛੋੜਾ ਸਹਿ ਨਹੀਂ ਪਾਉਂਦੇ ਬਜ਼ੁਰਗ ਪਤੀ, ਸਿਹਤ ਨੂੰ 70 ਫ਼ੀਸਦੀ ਖ਼ਤਰਾ
03/25/2023 4:16:32 PM

ਡੈਨਮਾਰਕ- ਇਕ ਖੋਜ ਵਿਚ ਸਾਹਮਣੇ ਕਿ ਬਜ਼ੁਰਗ ਪਤੀ, ਪਤਨੀ ਦਾ ਵਿਛੋੜਾ ਸਹਿਣ ਨਹੀਂ ਕਰ ਪਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ 70 ਫ਼ੀਸਦੀ ਖ਼ਤਰਾ ਵੱਧ ਜਾਂਦਾ ਹੈ। ਮੈਡੀਕਲ ਸਾਇੰਸ ਵਿਚ ਇਸ ਨੂੰ 'ਵਿਡੋਹੁੱਡ ਇਫੈਕਟ' ਕਿਹਾ ਜਾਂਦਾ ਹੈ। ਡੈਨਮਾਰਕ, ਬ੍ਰਿਟੇਨ ਅਤੇ ਸਿੰਗਾਪੁਰ ਦੇ ਖੋਜਕਾਰਾਂ ਨੇ 6 ਸਾਲ ਤੱਕ 65 ਸਾਲ ਤੋਂ ਵੱਧ ਉਮਰ ਦੇ 10 ਲੱਖ ਡੈਨਿਸ ਨਾਗਰਿਕਾਂ ਦੇ ਡਾਟਾ ਦਾ ਅਧਿਐਨ ਕਰਕੇ ਇਹ ਸਿੱਟਾ ਕੱਢਿਆ ਹੈ।
ਇਹ ਵੀ ਪੜ੍ਹੋ: Murder Mystery ਸੁਲਝਾਉਣ 'ਚ ਅਹਿਮ ਗਵਾਹ ਬਣੀ 'Alexa', ਮੁਲਜ਼ਮ ਨੂੰ ਪਹੁੰਚਾਇਆ ਜੇਲ੍ਹ
ਖੋਜਕਾਰਾਂ ਨੇ ਪਾਇਆ ਕਿ ਜੇਕਰ ਕੋਈ ਪੁਰਸ਼ ਆਪਣੇ ਜੀਵਨ ਸਾਥੀ ਨੂੰ ਗੁਆਉਂਦਾ ਹੈ ਤਾਂ ਉਸ ਦੀ ਜਾਨ ਨੂੰ ਆਪਣੀ ਉਮਰ ਦੇ ਜੋੜਿਆਂ ਦੀ ਤੁਲਨਾ ਵਿਚ ਇਕ ਸਾਲ ਦੇ ਅੰਦਰ ਖ਼ਤਰਾ 70 ਫ਼ੀਸਦੀ ਵੱਧ ਜਾਂਦਾ ਹੈ, ਜਦੋਂ ਕਿ ਔਰਤਾਂ ਦੇ ਮਾਮਲੇ ਵਿਚ ਇਹ ਖ਼ਤਰਾ 27 ਫ਼ੀਸਦੀ ਹੈ। ਫਲੋਰਿਡਾ ਸਟੇਟ ਯੂਨੀਵਰਸਿਟੀ ਦੇ ਹੈਲਥ ਐਂਡ ਇਨਕਵਲਿਟੀਜ਼ ਪ੍ਰੋਗਰਾਮ ਦੇ ਕੋ-ਡਾਇਰੈਕਟਰ ਡੋਨ ਕੈਰ ਕਹਿੰਦੇ ਹਨ ਕਿ ਜੋੜੇ ਅਕਸਰ ਆਪਣੀ ਜੀਵਨਸ਼ੈਲੀ ਨਾਲ ਜੁੜੀਆਂ ਪਰੇਸ਼ਾਨੀਆਂ ਅਤੇ ਜ਼ਰੂਰੀ ਗੱਲਾਂ ਸਾਂਝੀਆਂ ਕਰਦੇ ਹਨ। ਇਹ ਫੈਕਟਰ ਉਨ੍ਹਾਂ ਨੂੰ ਸਿਹਤਮੰਦ ਰੱਖਦਾ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।