''ਈਕੋ ਸੰਸਥਾ'' ਨੇ 10 ਸਾਲ ਪੂਰੇ ਹੋਣ ਮੌਕੇ ਲਿਆ ਇੱਕ ਮਿਲੀਅਨ ਰੁੱਖ ਲਗਾਉਣ ਦਾ ਕੀਤਾ ਪ੍ਰਣ

12/10/2019 10:05:29 AM

ਮੈਰੀਲੈਂਡ, (ਰਾਜ ਗੋਗਨਾ)— 'ਈਕੋ ਸੰਸਥਾ' ਜਿੱਥੇ ਆਪਣੇ 10 ਸਾਲ ਪੂਰੇ ਕਰ ਚੁੱਕੀ ਹੈ। ਉੱਥੇ ਇਸ ਸੰਸਥਾ ਵਲੋਂ ਧਰਤੀ ਨੂੰ ਹਰਾ-ਭਰਾ ਬਣਾਉਣ ਲਈ ਇੱਕ ਵਿਸ਼ਾਲ ਫੰਡ ਦਾ ਆਯੋਜਨ ਹਿਲਟਨ ਹੋਟਲ ਗੇਂਥਰਬਰਗ ਵਿੱਚ ਕੀਤਾ ਗਿਆ। ਜਿੱਥੇ ਮੈਟਰੋਪੁਲਿਟਨ ਦੀਆਂ ਉੱਘੀਆਂ ਸਖਸ਼ੀਅਤਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਗੁਰਲੀਨ ਕੌਰ ਨੇ 'ਪਵਣ ਗੁਰੂ ਪਾਣੀ ਪਿਤਾ' ਸ਼ਬਦ ਗਾਇਨ ਕਰਕੇ ਕੀਤੀ । ਉਪਰੰਤ ਦੂਰ-ਦੁਰਾਡੇ ਤੋਂ ਆਏ ਮਹਿਮਾਨਾਂ ਵਲੋਂ ਜੰਗਲਾਂ ਦੀ ਮਹੱਤਤਾ, ਇਸ ਦੇ ਇਨਸਾਨੀਅਤ ਨੂੰ ਫਾਇਦੇ ਅਤੇ ਹਰਿਆਵਲ ਨਾਲ ਇਨਸਾਨੀਅਤ ਦਾ ਬਚਾਅ ਕਰਨ ਨੂੰ ਤਰਜੀਹ ਦੇਣ ਸਬੰਧੀ ਵਿਚਾਰਾਂ ਹੋਈਆਂ। ਜ਼ਿਕਰਯੋਗ ਹੈ ਕਿ 270 ਦਿਨਾਂ ਵਿੱਚ 120 ਜੰਗਲਾਂ ਨੂੰ ਲਗਾਉਣਾ ਮਾਅਰਕਾ ਵਾਲੀ ਗੱਲ ਸੀ।
PunjabKesari

ਰਵਨੀਤ ਪਾਲ ਸਿੰਘ ਨੇ ਪੰਜਾਬ ਵਿੱਚ ਨਿਭਾਈਆਂ ਸੇਵਾਵਾਂ ਦਾ ਭਰਪੂਰ ਪ੍ਰਚਾਰ ਕੀਤਾ ਅਤੇ ਸਲਾਈਡਾਂ ਰਾਹੀਂ ਆਈਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਗਈ। ਜੋ ਕਾਬਲੇ ਤਾਰੀਫ ਸੀ। ਉਸ ਨੇ ਇਸ ਰਾਹੀਂ 'ਵਰਲਡ ਇਨਵਾਇਰਮੈਂਟ ਡੇ' ਨੂੰ ਹੋਂਦ ਵਿੱਚ ਲਿਆਂਦਾ ਅਤੇ ਗ੍ਰੀਨ ਨਗਰ ਵਸਾਉਣ ਨੂੰ ਤਰਜੀਹ ਦਿੱਤੀ। ਜਿਸ ਨੂੰ ਬਹੁਤ ਸਲਾਹਿਆ ਗਿਆ। ਸ਼ਬਿੰਦੂ ਸ਼ਰਮਾ ਨੇ ਜੰਗਲਾਂ ਰਾਹੀਂ ਪਿੰਡਾਂ ਦੇ ਵਾਤਾਵਰਨ ਅਤੇ ਨੁਹਾਰ ਬਦਲ ਕਰਕੇ 'ਭਾਰਤ ਦਾ ਜੰਗਲ ਮਨੁੱਖ' ਦਾ ਖਿਤਾਬ ਪ੍ਰਾਪਤ ਕੀਤਾ ਹੈ।

ਡਾ. ਸੁਰਿੰਦਰ ਕੁਮਾਰ ਵੋਹਰਾ ਨੇ 'ਈਕੋ ਸਿੱਖ ਲਹਿਰ' ਨੂੰ ਹੁਲਾਰਾ ਦਿੱਤਾ ਹੈ। ਜੋਨਾ ਸੇਖੋਂ ਨੇ ਗੁਰੂ ਨਾਨਕ ਵਿਜ਼ਨ ਨੂੰ ਖੂਬ ਪ੍ਰਫੁਲਿਤ ਕੀਤਾ ਹੈ। ਤਰਲੋਕ ਸਿੰਘ ਚੁੱਗ ਨੇ ਆਏ ਮਹਿਮਾਨਾਂ ਨੂੰ ਖੂਬ ਹਸਾਇਆ। ਗੁਰਲੀਨ ਕੌਰ ਨੇ ਗੀਤ ਰਾਹੀਂ ਮਹਿਮਾਨਾਂ ਦਾ ਮਨ ਜਿੱਤਿਆ। ਭਾਵੇਂ ਵੱਖ-ਵੱਖ ਮਹਿਮਾਨਾਂ ਨੂੰ ਲੱਕੀ ਰਹੇਜਾ, ਮੀਨਾ, ਗੁਰਪ੍ਰੀਤ ਅਤੇ ਨਿਸ਼ਾ ਨੇ ਜਾਣ ਪਹਿਚਾਣ ਕਰਵਾਈ। ਡਾ. ਰਾਜਵੰਤ ਸਿੰਘ ਨੇ ਅੰਮ੍ਰਿਤਸਰ ਦੀ ਬਿਊਟੀ, ਬੱਸ ਸੇਵਾ, ਪੰਜਾਬ ਦੀ ਨੁਹਾਰ ਬਦਲਣ,  ਪਵਿੱਤਰ ਜੰਗਲ, ਆਰਗੈਨਿਕ ਲੰਗਰ ਆਦਿ ਪ੍ਰੋਜੈਕਟਾਂ ਨੂੰ ਅਮਲੀ ਰੂਪ ਪਹਿਨਾਇਆ। ਉਨ੍ਹਾਂ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਵੱਖ-ਵੱਖ ਸਖਸ਼ੀਅਤਾਂ ਦਾ ਜ਼ਿਕਰ ਕਰਕੇ ਨਿਵਾਜਿਆ। 'ਸਿੱਖਸ ਆਫ ਅਮਰੀਕਾ' ਨਾਂ ਦੀ ਸੰਸਥਾ ਆਗੂ ਦੇ ਸ਼ੰਮੀ ਸਿੰਘ, ਡਾ. ਗਿੱਲ, ਗੁਰਚਰਨ ਸਿੰਘ ਅਤੇ ਜੱਸੀ ਸਿੰਘ ਦਾ ਖੂਬ ਜ਼ਿਕਰ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਸਬੰਧੀ ਵੀ ਆਏ ਮਹਿਮਾਨਾਂ ਨੂੰ ਚਾਨਣ ਕੀਤਾ। ਉਪਰੰਤ ਪਾਕਿਸਤਾਨ 'ਚੋਂ 550ਵੇਂ ਜਨਮ ਦਿਹਾੜੈ ਤੇ ਐਲਾਨੇ ਸਿੱਕੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਆਏ ਮਹਿਮਾਨਾਂ ਨੇ ਖੁਲ੍ਹ ਕੇ ਆਪਣੀ ਕਿਰਤ ਕਮਾਈ ਵਿੱਚੋਂ ਯੋਗਦਾਨ ਪਾਇਆ। ਡਾ. ਰਾਜਵੰਤ ਦੇ ਈਕੋ ਸਿੱਖ ਕਾਰਜ ਦੀ ਖੂਬ ਸ਼ਲਾਘਾ ਕੀਤੀ, ਜੋ ਗੁਰੂ ਹਰਿ ਰਾਏ ਦੇ ਆਸ਼ੇ ਤੇ ਸੋਚ ਤੇ ਪੂਰਨ ਤੌਰ ਪਹਿਰਾ ਦਿੰਦੇ ਹੋਏ ਇਹ ਕੰਮ ਕਰ ਰਹੇ ਹਨ।