ਬ੍ਰਿਟਿਸ਼ ਏਅਰਲਾਈਨਜ਼ ''ਈਜ਼ੀ ਜੈੱਟ'' ਨੇ ਬੱਚਿਆਂ ਲਈ ਸ਼ੁਰੂ ਕੀਤੀ ਇਹ ਖਾਸ ਸਹੂਲਤ, ਮਿਲੇਗਾ ਵੱਡਾ ਲਾਭ

07/19/2017 5:44:33 PM

ਲੰਡਨ— ਬ੍ਰਿਟਿਸ਼ ਏਅਰਲਾਈਨਜ਼ 'ਈਜ਼ੀ ਜੈੱਟ' ਨੇ ਫਲਾਈਟਸ ਵਿਚ ਬੱਚਿਆਂ ਲਈ ਲਾਇਬ੍ਰੇਰੀ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਉੱਡਦੇ ਜਹਾਜ਼ ਵਿਚ ਵੀ ਬੱਚੇ ਕਿਤਾਬਾਂ ਪੜ੍ਹ ਸਕਣਗੇ, ਅਜਿਹਾ ਬੱਚਿਆਂ ਨੂੰ ਵਧ ਤੋਂ ਵਧ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਲਈ ਕੀਤਾ ਗਿਆ ਹੈ। ਕਿਤਾਬਾਂ ਸੱਚੀਆਂ ਦੋਸਤ ਹੁੰਦੀਆਂ ਹਨ, ਜਿਨ੍ਹਾਂ ਤੋਂ ਸਾਨੂੰ ਕਾਫੀ ਸਾਰਾ ਗਿਆਨ ਮਿਲਦਾ ਹੈ। ਅਸੀਂ ਆਪਣੇ ਬੱਚਿਆਂ ਨੂੰ ਵੀ ਪ੍ਰਸਿੱਧ ਨਾਵਲ, ਕਹਾਣੀਆਂ ਪੜ੍ਹਨ ਲਈ ਪ੍ਰੇਰਿਤ ਕਰਦੇ ਹਾਂ, ਜਿਨ੍ਹਾਂ ਤੋਂ ਉਨ੍ਹਾਂ ਨੂੰ ਗਿਆਨ ਮਿਲ ਸਕੇ। ਸਫਰ ਦੌਰਾਨ ਵੀ ਜ਼ਿਆਦਾ ਲੋਕ ਕਿਤਾਬਾਂ ਪੜ੍ਹਨਾ ਪਸੰਦ ਕਰਦੇ ਹਨ। 
ਇਸ ਲਾਇਬ੍ਰੇਰੀ ਨੂੰ 'ਫਲਾਈਬ੍ਰੇਰੀ' ਦਾ ਨਾਂ ਦਿੱਤਾ ਗਿਆ ਹੈ। ਇਹ ਸਹੂਲਤ ਏਅਰਲਾਈਨਜ਼ ਆਪਣੇ 147 ਜਹਾਜ਼ਾਂ ਵਿਚ ਸ਼ੁਰੂ ਕੀਤੀ ਹੈ। ਫਲਾਈਬ੍ਰੇਰੀ ਵਿਚ ਟਰੈਵਲ ਦੌਰਾਨ ਕਿਤਾਬਾਂ ਦੀ ਚੋਣ ਬੱਚਿਆਂ ਦੀਆਂ ਕਿਤਾਬਾਂ ਲਿਖਣ ਵਾਲੇ ਡੇਮ ਜੈਕਲੀਨ ਵਿਲਸਨ ਨੇ ਕੀਤੀ ਹੈ। ਜੈਕਲੀਨ ਦੀਆਂ ਬੱਚਿਆਂ ਲਈ ਲਿਖੀਆਂ ਕਿਤਾਬਾਂ ਦੀ ਯੂ. ਕੇ. 'ਚ 40 ਮਿਲੀਅਨ ਤੋਂ ਵਧ ਵਿਕ ਚੁੱਕੀ ਹੈ। ਜੈਕਲੀਨ ਨੇ ਲੰਡਨ ਏਅਰਪੋਰਟ 'ਤੇ ਫਲਾਈਬ੍ਰੇਰੀ ਦੇ ਲਾਂਚ ਮੌਕੇ ਕਿਹਾ ਕਿ ਕਿਤਾਬਾਂ ਬੱਚਿਆਂ ਦੇ ਵਿਕਾਸ ਨੂੰ ਵਧਾਉਂਦੀਆਂ ਹਨ। ਕਿਤਾਬਾਂ ਪੜ੍ਹਨ ਨਾਲ ਬੱਚਿਆਂ ਨੂੰ ਆਰਾਮ ਮਿਲਦਾ ਹੈ, ਉਨ੍ਹਾਂ ਦਾ ਮਨੋਰੰਜਨ ਹੁੰਦਾ ਅਤੇ ਸ਼ਬਦ ਗਿਆਨ ਵਧਦਾ ਹੈ। ਬਸ ਇੰਨਾ ਹੀ ਨਹੀਂ ਬੱਚਿਆ ਦੇ ਦਿਮਾਗ ਦੀ ਕਸਰਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹੀਆਂ ਕਿਤਾਬਾਂ ਚੁਣੀਆਂ ਹਨ, ਜੋ ਸ਼ਾਇਦ ਬੱਚਿਆਂ ਨੇ ਨਹੀਂ ਪੜ੍ਹੀਆਂ ਹੋਣਗੀਆਂ ਪਰ ਉਨ੍ਹਾਂ ਬਾਰੇ ਸੁਣਿਆ ਹੋਵੇਗਾ।


Related News