ਖਾਲਸਾ ਐਲੀਮੈਂਟਰੀ ਸਕੂਲ ’ਚ ਬੱਚਿਆਂ ਦੇ ਕੀਰਤਨੀ ਮੁਕਾਬਲੇ, 700 ਦੇ ਲੱਗਭਗ ਬੱਚਿਆਂ ਨੇ ਕੀਤੀ ਸ਼ਿਰਕਤ

05/12/2024 8:09:00 PM

ਵੈਨਕੂਵਰ (ਮਲਕੀਤ ਸਿੰਘ)- ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ’ਚ ਸਥਿਤ ਖਾਲਸਾ ਐਲੀਮੈਂਟਰੀ ਸਕੂਲ ’ਚ ਪ੍ਰਬੰਧਕੀ ਕਮੇਟੀ ਦੇ ਉੱਦਮ ਸਦਕਾ ਵੱਖ-ਵੱਖ ਸਕੂਲਾਂ ਦੇ ਬੱਚਿਆਂ ਦੇ ਕੀਰਤਨੀ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦਿਆਂ ਉਕਤ ਸਕੂਲ ਦੀ ਡਾਇਰੈਕਟਰ ਗੁਰਮਿੰਦਰ ਕੌਰ ਮਲਕ ਨੇ ਦੱਸਿਆ ਕਿ ਇਨ੍ਹਾਂ ਕੀਰਤਨੀ ਮੁਕਾਬਲਿਆਂ ’ਚ ਖਾਲਸਾ ਸਕੂਲ ਸੰਸਥਾ ਦੇ 4 ਸਕੂਲਾਂ ਤੋਂ ਇਲਾਵਾ 5 ਹੋਰਨਾਂ ਬਾਹਰਲੇ ਸਕੂਲਾਂ ਦੇ ਬੱਚਿਆਂ ਨੇ ਸ਼ਿਰਕਤ ਕੀਤੀ। 

ਇਨ੍ਹਾਂ ਮੁਕਾਬਲਿਆਂ ’ਚ ਤੀਸਰੀ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ। ਇਨ੍ਹਾਂ ਕੀਰਤਨੀ ਮੁਕਾਬਲਿਆਂ ’ਚ ਵੱਖ-ਵੱਖ ਜਥਿਆਂ ’ਤੇ ਅਧਾਰਿਤ ਲੱਗਭਗ 700 ਬੱਚਿਆਂ ਨੇ ਹਾਜ਼ਰੀ ਭਰੀ। ਉਨ੍ਹਾਂ ਮੁਤਾਬਕ ਪਹਿਲੇ ਪੜਾਅ ਦੇ ਕੀਰਤਨੀ ਮੁਕਾਬਲੇ 7 ਮਈ ਨੂੰ ਖਾਲਸਾ ਸੈਕੰਡਰੀ ਸਕੂਲ ਓਲਡ ਜੇਲ੍ਹ ਸਰੀ ’ਚ ਆਯੋਜਿਤ ਕੀਤੇ ਗਏ ਜਦਕਿ ਅੰਤਿਮ ਦੌਰ ਦੇ ਮੁਕਾਬਲੇ ਖਾਲਸਾ ਐਲੀਮੈਂਟਰੀ ਸਕੂਲ ’ਚ ਕਰਵਾਏ ਗਏ।

PunjabKesari

ਜ਼ਿਕਰਯੋਗ ਹੈ ਕਿ ਇਹ ਸਾਰੇ ਕੀਰਤਨੀ ਮੁਕਾਬਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ’ਤੇ ਨਿਰਧਾਰਤ ਸਨ। ਇਸ ਮੌਕੇ ’ਤੇ ਮੌਜੂਦ ਸੂਝਵਾਨ ਜੱਜਾਂ ਦੀ ਟੀਮ ਵੱਲੋਂ ਸਾਰੇ ਜੱਥਿਆਂ ਵੱਲੋਂ ਕੀਤੇ ਗਏ ਗੁਰਬਾਣੀ ਕੀਰਤਨ ਨੂੰ ਬੜੇ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਸਰਵਣ ਕਰ ਕੇ ਉਚਿਤ ਫੈਸਲੇ ਲਏ ਗਏ।

ਇਨ੍ਹਾਂ ਮੁਕਾਬਲਿਆਂ ’ਚ ਪਹਿਲੇ ਦਰਜੇ ’ਤੇ ਰਹਿਣ ਵਾਲੇ ਹਰੇਕ ਜੱਥੇ ਦੇ ਮੈਂਬਰ ਨੂੰ 35 ਡਾਲਰ ਦਾ ਗਿਫਟ ਕਾਰਡ, ਦੂਜੇ ਦਰਜੇ ’ਤੇ ਰਹਿਣ ਵਾਲੇ ਹਰੇਕ ਜੱਥੇ ਦੇ ਬੱਚਿਆਂ ਨੂੰ 25 ਡਾਲਰ ਦੇ ਗਿਫਟ ਕਾਰਡ ਅਤੇ ਤੀਜੇ ਦਰਜੇ ’ਤੇ ਰਹਿਣ ਵਾਲੇ ਜੱਥੇ ਦੇ ਬੱਚਿਆਂ ਨੂੰ 20 ਡਾਲਰ ਦਾ ਗਿਫਟ ਕਾਰਡ ਇਨਾਮ ਵਜੋਂ ਵੰਡੇ ਗਏ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News