ਪਾਕਿ ਹਵਾਈ ਖੇਤਰ ਪ੍ਰਤੀਬੰਧ ਕਾਰਨ ਏਅਰਲਾਈਨਾਂ ਨੂੰ ਹੋ ਰਿਹੈ ਨੁਕਸਾਨ

03/19/2019 10:40:54 PM

ਕਰਾਚੀ - ਪਾਕਿਸਤਾਨ ਦੇ ਹਵਾਈ ਖੇਤਰ 'ਚ ਪ੍ਰਤੀਬੰਧ (ਪਾਬੰਦੀ) ਕਾਰਨ ਕਈ ਏਅਰਕ੍ਰਾਫਟ ਰੂਟਸ (ਹਵਾਈ ਜਹਾਜ਼ ਮਾਰਗ) ਪ੍ਰਭਾਵਿਤ ਹੋ ਰਹੇ ਹਨ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ ਤਣਾਅ ਤੋਂ ਬਾਅਦ ਇਹ ਸਥਿਤੀ ਬਣੀ ਹੈ।
ਪਾਕਿਸਤਾਨੀ ਦੀਆਂ ਅਥਾਰਟੀਆਂ ਨੇ ਕਿਹਾ ਸੀ ਕਿ ਉਨ੍ਹਾਂ ਨੇ ਪੂਰੇ ਤਰੀਕੇ ਨਾਲ ਦੇਸ਼ ਦਾ ਹਵਾਈ ਖੇਤਰ ਖੋਲ੍ਹ ਦਿੱਤਾ ਹੈ। ਇਸ ਤੋਂ ਕਈ ਹਫਤਿਆਂ ਬਾਅਦ ਵੀ ਇਹ ਪ੍ਰਤੀਬੰਧ ਹੈ। ਪਾਕਿਸਤਾਨ ਦੀ ਇਕ ਸੀਨੀਅਰ ਅਧਿਕਾਰੀ ਨੇ ਏ. ਐੱਫ. ਪੀ. ਨੂੰ ਨਾਂ ਨਾ ਜਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਭਾਰਤ ਤੋਂ ਆਉਣ ਵਾਲੀਆਂ ਅਤੇ ਇਥੋਂ ਭਾਰਤ ਜਾਣ ਵਾਲੀਆਂ ਸਾਰੀਆਂ ਉਡਾਣਾਂ ਦੀ ਐਂਟਰੀ ਅਤੇ ਬਾਹਰ ਨਿਕੱਲਣ ਵਾਲੇ ਖੇਤਰ 'ਚ ਪ੍ਰਤੀਬੰਧ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਮੀਖਿਆ ਨਿਯਮਤ ਤੌਰ 'ਤੇ ਕੀਤੀ ਜਾਂਦੀ ਹੈ।
ਪਾਕਿਸਤਾਨ ਦੀ ਅੰਤਰਰਾਸ਼ਟਰੀ ਏਅਰਲਾਇੰਸ ਦੇ ਬੁਲਾਰੇ ਮਸ਼ੁਦ ਤਜ਼ਵਾਰ ਨੇ ਦੱਸਿਆ ਕਿ ਘਟੋਂ-ਘੱਟ ਘਰੇਲੂ ਅਤੇ 4 ਅੰਤਰਰਾਸ਼ਟਰੀ ਥਾਂਵਾਂ ਦੀਆਂ ਉਡਾਨਾਂ ਰੱਦ ਹਨ। ਤਜ਼ਵਾਰ ਨੇ ਏ. ਐੱਫ. ਪੀ. ਨੂੰ ਦੱਸਿਆ ਕਿ ਅਸੀਂ ਨੁਕਸਾਨ ਦਾ ਅੰਕੜਾ ਨਹੀਂ ਦੇ ਸਕਦੇ ਪਰ ਇਹ ਯਕੀਨਨ ਹੈ ਕਿ ਨੁਕਸਾਨ ਹੋ ਰਿਹਾ ਹੈ। ਕਰੀਬ 1 ਮਹੀਨੇ ਤੋਂ ਭਾਰਤ, ਬੈਂਕਾਕ, ਕੁਆਲਾਲੰਪੁਰ ਦੀਆਂ ਉਡਾਣਾਂ ਰੱਦ ਹਨ।


Khushdeep Jassi

Content Editor

Related News