ਦੁਬਈ ਦੇ ਰਿਹੈ ਪੁਲਸ ਕਰਮਚਾਰੀਆਂ ਨੂੰ ''ਉੱਡਣ'' ਦੀ ਟਰੇਨਿੰਗ

11/14/2018 8:39:12 PM

ਗੈਜੇਟ ਡੈਸਕ—ਦੁਬਈ ਪੁਲਸ ਨੇ ਉਡਣ ਵਾਲੀ ਬਾਈਕ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਹੈ। ਹੋਵਰਬਾਈਕ Hoversurf S3 ਨੂੰ ਇਲੈਕਟ੍ਰਿਕ ਵਰਟੀਕਲ ਟੇਕ ਆਫ ਐਂਡ ਲੈਂਡਿੰਗ (eVTOL) ਕਿਹਾ ਜਾਂਦਾ ਹੈ। ਇਹ ਵ੍ਹੀਕਲ ਗ੍ਰਾਊਂਡ ਉੱਤੇ ਉੱਡ ਸਕਦਾ ਹੈ ਅਤੇ ਇਸ ਨੂੰ ਦੁਬਈ ਪੁਲਸ ਇਸਤੇਮਾਲ ਕਰਨ ਦੀ ਤਿਆਰੀ 'ਚ ਹੈ। ਇਕ ਰਿਪੋਰਟ ਮੁਤਾਬਕ ਦੁਬਈ ਪੁਲਸ ਨੇ ਦੋ ਕਰੂ ਨੂੰ ਇਹ ਬਾਈਕ ਚਲਾਉਣ ਦੀ ਟਰੇਨਿੰਗ ਦੇ ਰਹੀ ਹੈ।

PunjabKesari

ਇਸ ਵ੍ਹੀਕਲ ਨੂੰ ਅਜਿਹੇ ਜਗ੍ਹਾ ਇਸਤੇਮਾਲ ਕੀਤਾ ਜਾਵੇਗਾ ਜਿਥੇ ਪੁਲਸ ਲਈ ਪਹੁੰਚਣਾ ਮੁਸ਼ਕਲ ਹੁੰਦਾ ਹੈ।  ਫਿਲਹਾਲ ਇਕ ਹੀ ਹੋਵਰਾਈਬਕ ਹੈ ਅਤੇ ਇਸ ਨੂੰ 2020 ਤਕ ਇਸਤੇਮਾਲ 'ਚ ਲਿਆਇਆ ਜਾ ਸਕਦਾ ਹੈ।  Hoversurf ਕੰਪਨੀ ਦਾ ਦਾਅਵਾ ਹੈ ਕਿ ਜੇਕਰ ਦੁਬਈ ਪੁਲਸ ਇਸ ਨੂੰ ਆਰਡਰ ਕਰੇਗੀ ਤਾਂ 40 ਹੋਵਰਬਾਈਕ ਤਿਆਰ ਕੀਤੀਆਂ ਜਾ ਸਕਦੀਆਂ ਹਨ।

PunjabKesari

ਇਸ ਹੋਵਰਬਾਈਕ ਦੀ ਕੀਮਤ 150,000 ਡਾਲਰ (ਲਗਭਗ 1.8 ਕਰੋੜ ਰੁਪਏ) ਰੱਖੀ ਗਈ ਹੈ। ਇਸ ਨੂੰ ਕਾਰਬਨ ਫਾਈਬਰ ਨਾਲ ਤਿਆਰ ਕੀਤਾ ਗਿਆ ਹੈ ਅਤੇ ਇਸ ਦਾ ਵਜ਼ਨ 253 ਕਿਲੋਗ੍ਰਾਮ ਹੈ। ਵਰਟੀਕਲੀ ਟੇਕ ਆਫ ਲਈ ਇਸ 'ਚ 4 ਰੋਟਰਸ ਲਗਾਏ ਗਏ ਹਨ। ਕੰਪਨੀ ਮੁਤਾਬਕ ਇਹ ਗਰਾਊਂਡ ਤੋਂ 16 ਫੁੱਟ ਤੱਕ ਉੱਡ ਸਕਦੀ ਹੈ। ਸਪੀਡ ਦੀ ਗੱਲ ਕਰੀਏ ਤਾਂ ਕੰਪਨੀ ਦਾ ਦਾਅਵਾ ਹੈ ਕਿ ਇਹ ਹੋਵਰਬਾਈਕ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉੱਡ ਸਕਦੀ ਹੈ। ਹਾਲਾਂਕਿ ਇਹ ਇਕ ਪਾਇਲਟ ਨਾਲ ਸਿਰਫ 10-25 ਮਿੰਟ ਤੱਕ ਹੀ ਹਵਾ 'ਚ ਰਹਿ ਸਕਦੀ ਹੈ।

PunjabKesari

ਇਸ ਹੋਵਰਬਾਈਕ 'ਚ ਇਕ ਦੂਜਾ ਡਰੋਨ ਆਪਸ਼ਨ ਵੀ ਹੈ ਜਿਸ ਨੂੰ ਏਨੇਬਲ ਕਰਕੇ ਇਸ ਨੂੰ ਬਿਨ੍ਹਾਂ ਪਾਇਲਟ ਦੇ ਵੀ ਉਡਾਇਆ ਜਾ ਸਕਦਾ ਹੈ। ਬਿਨ੍ਹਾਂ ਪਾਇਲਟ ਦੇ ਇਹ 40 ਮਿੰਟ ਤੱਕ ਲਗਾਤਾਰ ਉੱਡ ਸਕਦਾ ਹੈ। ਦੁਬਾਈ ਪੁਲਸ ਆਰਟੀਫਿਸ਼ੀਅਲ ਇੰਟੈਲੀਜੈਂਸੀ ਡਿਪਾਰਟਮੈਂਟ ਦੇ ਡਾਇਰੈਕਟਰ ਜਨਰਲ ਬ੍ਰਿਗੇਡਿਅਰ ਖਾਲਿਦ ਨਸੀਰ ਨੇ ਕਿਹਾ ਕਿ  eVTOL  ਨੂੰ ਮੁਸ਼ਕਲ ਜਗ੍ਹਾ 'ਤੇ ਸਭ ਤੋਂ ਪਹਿਲੇ ਪਹੁੰਚਣ ਲਈ ਯੂਜ਼ ਕੀਤਾ ਜਾਵੇਗਾ ਅਤੇ ਇਸ 2020 ਤੋਂ ਯੂਜ਼ 'ਚ ਲਿਆਇਆ ਜਾਵੇਗਆ।


Related News