ਪਾਕਿ ਡਰਾਈਵਰ ਨੇ ਦਿਖਾਈ ਈਮਾਨਦਾਰੀ, ਭਾਰਤੀ ਕੁੜੀ ਦਾ ਪਰਸ ਕੀਤਾ ਵਾਪਸ

01/13/2020 1:05:15 PM

ਦੁਬਈ (ਭਾਸ਼ਾ): ਦੁਬਈ ਵਿਚ ਇਕ ਪਾਕਿਸਤਾਨੀ ਟੈਕਸੀ ਡਰਾਈਵਰ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ।ਅਸਲ ਵਿਚ ਉਸ ਪਾਕਿਸਤਾਨੀ ਟੈਕਸੀ ਡਰਾਈਵਰ ਨੇ ਭਾਰਤੀ ਕੁੜੀ ਨੂੰ ਉਸ ਦਾ ਗੁੰਮ ਹੋਇਆ ਪਰਸ (wallet) 3 ਦਿਨ ਪਹਿਲਾਂ ਉਦੋਂ ਵਾਪਸ ਕੀਤਾ ਜਦੋਂ ਉਸ ਨੇ ਪਰਸ ਵਿਚ ਰੱਖਿਆ ਆਪਣਾ ਵਿਦਿਆਰਥੀ ਵੀਜ਼ਾ ਸਰਦੀਆਂ ਦੀਆਂ ਛੁੱਟੀਆਂ ਦੇ ਬਾਅਦ ਵਾਪਸ ਕਰਨਾ ਸੀ। ਪਰਸ ਵਿਚ ਭਾਰਤੀ ਕੁੜੀ ਦਾ ਬ੍ਰਿਟੇਨ ਦਾ ਵਿਦਿਆਰਥੀ ਵੀਜ਼ਾ ਸੀ। ਗਲਫ ਨਿਊਜ਼ ਦੀ ਐਤਵਾਰ ਦੀ ਰਿਪੋਰਟ ਦੇ ਮੁਤਾਬਕ ਰਾਚੇਲ ਰੋਜ਼ ਜਿਸ ਨੇ 8 ਜਨਵਰੀ ਨੂੰ ਮੈਨਚੈਸਟਰ ਲਈ ਉਡਾਣ ਭਰੀ ਸੀ ਨੇ 4 ਜਨਵਰੀ ਨੂੰ ਮੋਦਾਸਰ ਖਾਦਿਮ ਦੀ ਕੈਬ ਵਿਚ ਗਲਤੀ ਨਾਲ ਪਰਸ ਛੱਡ ਦਿੱਤਾ ਸੀ। 

ਜਦੋਂ ਇਹ ਘਟਨਾ ਵਾਪਰੀ ਉਦੋਂ ਲੈਂਕੇਸਟਰ ਯੂਨੀਵਰਸਿਟੀ ਵਿਚ ਕਾਰਪੋਰੇਟ ਲਾਅ ਦੀ ਵਿਦਿਆਰਥਣ ਰਾਚੇਲ ਆਪਣੇ ਦੋਸਤ ਦੇ ਜਨਮਦਿਨ ਵਿਚ ਸਾਮਲ ਹੋਣ ਲਈ ਜਾ ਰਹੀ ਸੀ।ਉਸ ਦੀ ਮਾਂ ਸਿੰਧੂ ਬੀਜੂ ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਰਾਚੇਲ 4 ਜਨਵਰੀ ਦੀ ਸ਼ਾਮ 7:30 ਵਜੇ ਬੁਰਜਮਾਨ ਨੇੜੇ ਇਕ ਹੋਰ ਦੋਸਤ ਦੇ ਨਾਲ ਆਪਣੀ ਟੈਕਸੀ ਵਿਚ ਬੈਠੀ ਸੀ। ਰਸਤੇ ਵਿਚ ਉਸ ਨੇ ਆਪਣੇ ਹੋਰ ਦੋਸਤਾਂ ਨੂੰ ਇਕ ਹੋਰ ਕਾਰ ਵਿਚ ਦੇਖਿਆ ਅਤੇ ਉਹਨਾਂ ਨਾਲ ਜਾਣ ਦਾ ਫੈਸਲਾ ਲਿਆ। ਉਸ ਨੇ ਤੁਰੰਤ ਟੈਕਸੀ ਛੱਡ ਦਿੱਤੀ ਅਤੇ ਉਸ ਨੂੰ ਇਹ ਅਹਿਸਾਸ ਹੀ ਨਹੀਂ ਹੋਇਆ ਕਿ ਉਹ ਆਪਣਾ ਪਰਸ ਉੱਥੇ ਹੀ ਛੱਡ ਕੇ ਜਾ ਰਹੀ ਹੈ।'' ਪਰਸ ਵਿਚ ਉਸ ਦਾ ਯੂਕੇ ਰੈਸੀਡੈਂਸ ਪਰਮਿਟ ਕਾਰਡ, ਅਮੀਰਾਤ ਆਈ.ਡੀ. , ਸੰਯੁਕਤ ਅਰਬ ਅਮੀਰਾਤ ਦਾ ਡਰਾਈਵਿੰਗ ਲਾਈਸੈਂਸ, ਸਿਹਤ ਬੀਮਾ ਕਾਰਡ, ਕ੍ਰੈਡਿਟ ਕਾਰਡ ਅਤੇ 1000 ਤੋਂ ਵੱਧ ਦਿਰਹਮ ਸਨ।

ਇਸ ਵਿਚ ਖਾਦਿਮ ਨੇ ਦੋ ਹੋਰ ਯਾਤਰੀਆਂ ਨੂੰ ਮੰਜ਼ਿਲ ਤੱਕ ਪਹੁੰਚਾਇਆ। ਇਹ ਦੂਜੀ ਯਾਤਰਾ ਦੇ ਬਾਅਦ ਸੀ ਜਦੋਂ ਉਸ ਦਾ ਧਿਆਨ ਪਰਸ 'ਤੇ ਗਿਆ ਕਿਉਂਕਿ ਪਹਿਲੇ ਯਾਤਰੀ ਅਗਲੀ ਸੀਟ 'ਤੇ ਬੈਠੇ ਸਨ।ਖਾਦਿਮ ਨੇ ਕਿਹਾ,''ਮੈਂ ਇਹ ਦੇਖਣ ਲਈ ਪਰਸ ਖੋਲ੍ਹਿਆ ਸੀ ਕੀ ਉਸ ਵਿਚ ਕੋਈ ਫੋਨ ਨੰਬਰ ਹੈ। ਮੈਂ ਉਸ ਵਿਚ ਸਿਰਫ ਸਾਰੇ ਕਾਰਡ ਅਤੇ ਨਕਦੀ ਦੇਖ ਸਕਦਾ ਸੀ।'' ਰੋਡਜ਼ ਐਂਡ ਟਰਾਂਸਪੋਰਟ ਅਥਾਰਿਟੀ ਨੇ ਉਹਨਾਂ ਵੇਰਵਿਆਂ ਦੀ ਤਸਦੀਕ ਕਰਨ ਵਿਚ ਮਦਦ ਕੀਤੀ ਜੋ ਖਦੀਮ ਦੀ ਸ਼ਿਕਾਇਤ ਨਾਲ ਮੇਲ ਖਾਂਦੀਆਂ ਸਨ ਅਤੇ ਜੋ ਉਸ ਨੇ ਪਹਿਲਾਂ ਹੀ ਦਰਜ ਕਰਵਾਈ ਹੋਈ ਸੀ। ਆਖਿਰਕਾਰ ਉਸ ਨੇ ਰੋਜ਼ ਦੀ ਰਿਹਾਇਸ਼ 'ਤੇ ਪਹੁੰਚ ਕੇ ਪਰਸ ਵਾਪਸ ਕਰ ਦਿੱਤਾ।


Vandana

Content Editor

Related News