ਦੁਬਈ ''ਚ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀਆਂ ਸ਼ੁਰੂ
Wednesday, May 29, 2019 - 01:21 PM (IST)
ਦੁਬਈ (ਭਾਸ਼ਾ)— ਦੁਬਈ ਦੇ ਸਕੂਲਾਂ ਅਤੇ ਜਨਤਕ ਥਾਵਾਂ ਨੂੰ 5ਵੇਂ ਅੰਤਰਰਾਸ਼ਟਰੀ ਯੋਗ ਦਿਵਸ ਲਈ ਤਿਆਰ ਕੀਤਾ ਜਾ ਰਿਹਾ ਹੈ। ਯੋਗ ਦਿਵਸ ਅਮੀਰਾਤ ਦੇ ਖੇਡ ਕੈਲੰਡਰ ਦਾ ਇਕ ਮਹੱਤਵਪੂਰਣ ਸਾਲਾਨਾ ਪ੍ਰੋਗਰਾਮ ਬਣ ਚੁੱਕਾ ਹੈ। ਹਰੇਕ ਸਾਲ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਨੇ 2015 ਵਿਚ ਸਰਬ ਸੰਮਤੀ ਨਾਲ ਇਸ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਐਲਾਨਿਆ ਸੀ।
ਦੁਬਈ ਖੇਡ ਪਰੀਸ਼ਦ ਦੇ ਜਨਰਲ ਸਕੱਤਰ ਸਈਦ ਹਾਰੇਬ ਨੇ ਪ੍ਰੋਗਰਾਮ ਦੀਆਂ ਤਿਆਰੀਆਂ 'ਤੇ ਚਰਚਾ ਕਰਨ ਲਈ ਦੁਬਈ ਵਿਚ ਭਾਰਤ ਦੇ ਕੌਂਸਲੇਟ ਜਨਰਲ ਵਿਪੁਲ ਨਾਲ ਹਾਲ ਹੀ ਵਿਚ ਮੁਲਾਕਾਤ ਕੀਤੀ। ਹਾਰੇਬ ਨੇ ਕਿਹਾ,''ਸਾਨੂੰ ਮਾਣ ਹੈ ਕਿ 2015 ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਲਈ ਪ੍ਰੋਗਰਾਮਾਂ ਦਾ ਆਯੋਜਨ ਕਰਨ ਵਾਲਿਆਂ ਵਿਚ ਦੁਬਈ ਵਿਸ਼ਵ ਦਾ ਪਹਿਲਾ ਸ਼ਹਿਰ ਸੀ ਅਤੇ ਅਸੀਂ ਉਦੋਂ ਤੋਂ ਇਸ ਦਾ ਵਿਕਾਸ ਦੇਖ ਕੇ ਖੁਸ਼ ਹਾਂ।'' ਉੱਥੇ ਵਿਪੁਲ ਨੇ ਕਿਹਾ ਕਿ ਹਰੇਕ ਸਾਲ ਇਸ ਨੂੰ ਇਕ ਵੱਡਾ ਪ੍ਰੋਗਰਾਮ ਬਣਾਉਣ ਲਈ ਉਹ ਦੁਬਈ ਖੇਡ ਪਰੀਸ਼ਦ ਨਾਲ ਹਿੱਸੇਦਾਰੀ ਵਿਚ ਕੰਮ ਕਰਦੇ ਰਹੇ ਹਨ।
