ਵੱਡੀ ਮੁਸੀਬਤ ''ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ ਅਸਰ
Saturday, Mar 28, 2026 - 11:06 AM (IST)
ਜਲੰਧਰ (ਧਵਨ)–ਖਾੜੀ ਵਿਚ ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਪਿਛਲੇ 20-22 ਦਿਨਾਂ ਤੋਂ ਚੱਲ ਰਹੀ ਜੰਗ ਨੂੰ ਵੇਖਦੇ ਹੋਏ ਜਿੱਥੇ ਇਕ ਪਾਸੇ ਗੈਸ ਅਤੇ ਤੇਲ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਉੱਥੇ ਹੀ ਦੂਜੇ ਪਾਸੇ ਜੰਗ ਲੰਮੀ ਖਿੱਚਣ ਦੀ ਸਥਿਤੀ ਵਿਚ ਕਿਸਾਨਾਂ ਨੂੰ ਖਾਦਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਵਿਸ਼ਵ ਪੱਧਰੀ ਯੂਰੀਆ ਵਪਾਰ ਦਾ ਲਗਭਗ ਇਕ-ਤਿਹਾਈ ਹਿੱਸਾ ਮਿਡਲ ਈਸਟ ਖੇਤਰ ’ਚੋਂ ਹੋ ਕੇ ਲੰਘਦਾ ਹੈ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ
ਅਮਰੀਕਾ ਵਿਚ ਦਰਾਮਦ ਹੋਣ ਵਾਲੀਆਂ ਖਾਦਾਂ ਦਾ ਲਗਭਗ 20 ਫ਼ੀਸਦੀ ਹਿੱਸਾ ਵਿਸ਼ੇਸ਼ ਤੌਰ ’ਤੇ ਕਤਰ ਤੋਂ ਆਉਂਦਾ ਹੈ। ਖੇਤੀ ਮਾਹਿਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਖਾਦਾਂ ਦੀਆਂ ਕੀਮਤਾਂ ਵਿਚ ਵੀ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਆਗਾਮੀ ਫ਼ਸਲ ਦੇ ਸੀਜ਼ਨ ਵਿਚ ਖਾਦਾਂ ਦੀ ਕਮੀ ਕਿਸਾਨਾਂ ਨੂੰ ਮਹਿਸੂਸ ਹੋ ਸਕਦੀ ਹੈ।ਨਾਈਟ੍ਰੋਜਨ ਖਾਦ ਮੱਕੀ ਉਗਾਉਣ ਲਈ ਬੇਹੱਦ ਜ਼ਰੂਰੀ ਹੈ, ਜਿਸ ਦੀ ਖੇਤੀ ਅਮਰੀਕਾ ਵਿਚ ਲਗਭਗ 5 ਲੱਖ ਕਿਸਾਨ ਕਰਦੇ ਹਨ, ਜਿਵੇਂ ਕਿ ਨੈਸ਼ਨਲ ਕੌਰਨ ਗ੍ਰੋਅਰਜ਼ ਐਸੋਸੀਏਸ਼ਨ ਅਨੁਸਾਰ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਦੂਜੇ ਪਾਸੇ ਦੱਸਿਆ ਜਾਂਦਾ ਹੈ ਕਿ ਵ੍ਹਾਈਟ ਹਾਊਸ ਦੁਨੀਆ ਭਰ ਤੋਂ ਖਾਦਾਂ ਦੇ ਬਦਲਵੇਂ ਸਰੋਤ ਲੱਭ ਰਿਹਾ ਹੈ ਅਤੇ ਇਸ ਵਿਚ ਉਸ ਨੂੰ ਕਾਫ਼ੀ ਸਫ਼ਲਤਾ ਵੀ ਮਿਲੀ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਹ ਖਾਦ ਦੀ ਸਮੱਸਿਆ ’ਤੇ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਹੌਲੀ-ਹੌਲੀ ਸਾਰੇ ਸੈਕਟਰਾਂ ’ਤੇ ਜੰਗ ਦਾ ਅਸਰ ਆਉਣ ਵਾਲੇ ਮਹੀਨਿਆਂ ਵਿਚ ਵਿਖਾਈ ਦੇਣਾ ਸ਼ੁਰੂ ਹੋ ਜਾਵੇਗਾ। ਅਜੇ ਤਾਂ ਇਹੀ ਕਿਆਸ ਲਾਏ ਜਾ ਰਹੇ ਹਨ ਕਿ ਜੰਗ ਦੇ ਬੱਦਲ ਜਲਦੀ ਹੀ ਹਟ ਜਾਣਗੇ ਪਰ ਅਜੇ ਵੀ ਵਿਸ਼ਵ ਪੱਧਰੀ ਬੇਯਕੀਨੀ ਦੀ ਸਥਿਤੀ ਪੂਰੀ ਤਰ੍ਹਾਂ ਬਣੀ ਹੋਈ ਹੈ।
ਇਹ ਵੀ ਪੜ੍ਹੋ: ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ ਬੈਲੇਂਸ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
