ਪੈਟਰੋਲ ਦੀਆਂ ਕੀਮਤਾਂ ''ਚ ਵਾਧੇ ਤੋਂ ਬਾਅਦ ਪੰਜਾਬ ''ਚ ਲੱਗੀਆਂ ਲਾਈਨਾਂ, ਪੈਟਰੋਲ ਪੰਪ ਡੀਲਰ ਦਾ ਵੱਡਾ ਬਿਆਨ

Saturday, Mar 21, 2026 - 06:25 PM (IST)

ਪੈਟਰੋਲ ਦੀਆਂ ਕੀਮਤਾਂ ''ਚ ਵਾਧੇ ਤੋਂ ਬਾਅਦ ਪੰਜਾਬ ''ਚ ਲੱਗੀਆਂ ਲਾਈਨਾਂ, ਪੈਟਰੋਲ ਪੰਪ ਡੀਲਰ ਦਾ ਵੱਡਾ ਬਿਆਨ

ਬਰਨਾਲਾ : ਪ੍ਰੀਮੀਅਮ ਜਾਂ ਹਾਈ ਗਰੇਡ ਪੈਟਰੋਲ ਦੀ ਕੀਮਤ ਵਧਣ ਤੋਂ ਬਾਅਦ ਪੰਜਾਬ ਵਿਚ ਹਲਚਲ ਪੈਦਾ ਹੋ ਗਈ ਹੈ। ਸ਼ਨੀਵਾਰ ਦਾ ਦਿਨ ਚੜ੍ਹਦਿਆਂ ਹੀ ਬਰਨਾਲਾ ਦੇ ਪੈਟਰੋਲ ਪੰਪਾਂ 'ਤੇ ਪਾਵਰ ਪੈਟਰੋਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਕਾਰਨ ਲੋਕਾਂ ਵਿਚ ਹਲਚਲ ਦੇਖਣ ਨੂੰ ਮਿਲੀ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰ ਪੈਟਰੋਲ ਦੀ ਕੀਮਤ 105.12 ਰੁਪਏ ਤੋਂ ਵਧ ਕੇ 107.10 ਰੁਪਏ ਹੋ ਗਈ ਹੈ, ਜਿਸਦਾ ਸਿੱਧਾ ਮਤਲਬ ਹੈ ਕਿ ਇਸ ਵਿਚ 1.98 ਰੁਪਏ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਹੈ।

ਪੰਪ ਡੀਲਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੀਮਤਾਂ ਵਿਚ ਇਹ ਵਾਧਾ ਸਿਰਫ ਪਾਵਰ ਪੈਟਰੋਲ ਲਈ ਹੋਇਆ ਹੈ, ਜਦਕਿ ਨਾਰਮਲ ਪੈਟਰੋਲ ਪੁਰਾਣੇ ਰੇਟ 'ਤੇ ਹੀ ਵਿਕ ਰਿਹਾ ਹੈ। ਕੀਮਤਾਂ ਵਧਣ ਦੀ ਖ਼ਬਰ ਫੈਲਦਿਆਂ ਹੀ ਸਵੇਰੇ ਪੰਪ ਖੁੱਲ੍ਹਦੇ ਸਾਰ ਹੀ ਲੋਕ ਆਪਣੇ ਵਾਹਨਾਂ ਵਿਚ ਤੇਲ ਭਰਵਾਉਣ ਲਈ ਪਹੁੰਚਣੇ ਸ਼ੁਰੂ ਹੋ ਗਏ।

ਆਮ ਜਨਤਾ ਨੇ ਮਹਿੰਗਾਈ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਹਿਲਾਂ ਹੀ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਹਨ। ਲੋਕਾਂ ਨੇ ਪੁਰਾਣੇ ਹਾਲਾਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਹਿਲਾਂ ਈਰਾਨ-ਇਰਾਕ ਜੰਗ ਕਾਰਨ ਐੱਲਪੀਜੀ ਗੈਸ ਦੀ ਕਿੱਲਤ ਸਹਿਣੀ ਪਈ ਅਤੇ ਹੁਣ ਪੈਟਰੋਲ ਦੀਆਂ ਵੱਧਦੀਆਂ ਕੀਮਤਾਂ ਉਨ੍ਹਾਂ ਦੀ ਜੇਬ 'ਤੇ ਭਾਰੀ ਪੈ ਰਹੀਆਂ ਹਨ। ਉਨ੍ਹਾਂ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕੀਤੀ ਹੈ।

 


author

Gurminder Singh

Content Editor

Related News