ਸ਼ਰਾਬ ਨਾਲ ਦਿਮਾਗ ਨੂੰ ਹੋਇਆ ਨੁਕਸਾਨ ਪੂਰਾ ਕਰ ਸਕਦੀ ਹੈ ਟੈਂਡੋਸਪਾਈਰੋਨ

02/10/2018 8:39:17 AM

ਸਿਡਨੀ— ਆਸਟ੍ਰੇਲੀਆਈ ਖੋਜੀਆਂ ਨੇ ਡਿਪ੍ਰੈਸ਼ਨ-ਰੋਕੂ ਦਵਾਈ ਦੀ ਪਛਾਣ ਕੀਤੀ ਹੈ, ਜੋ ਸ਼ਰਾਬ ਨਾਲ ਦਿਮਾਗ ਨੂੰ ਹੋਏ ਨੁਕਸਾਨ ਨੂੰ ਪੂਰਾ ਕਰ ਸਕਦੀ ਹੈ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਵਿਅਕਤੀ ਡਿਪ੍ਰੈਸ਼ਨ ਵਿਚ ਜਾ ਸਕਦਾ ਹੈ। ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਟੈਂਡੋਸਪਾਈਰੋਨ ਨਾਂ ਦੀ ਦਵਾਈ ਦਿਮਾਗ ਦੀਆਂ ਕੋਸ਼ਿਕਾਵਾਂ ਨੂੰ ਮੁੜ ਬਣਾਉਣ ਵਿਚ ਮਦਦ ਕਰ ਸਕਦੀ ਹੈ। ਆਸਟ੍ਰੇਲੀਆ ਦੀ 'ਕੁਈਨਜ਼ਲੈਂਡ ਯੂਨੀਵਰਸਿਟੀ ਆਫ ਟੈਕਨਾਲੋਜੀ' ਦੇ ਵਿਗਿਆਨੀ ਅਰਨਾਲਡ ਬੇਲਮਰ ਨੇ ਕਿਹਾ ਕਿ ਟੈਂਡੋਸਪਾਈਰੋਨ ਸਿਰਫ ਚੀਨ ਤੇ ਜਾਪਾਨ 'ਚ ਮੁਹੱਈਆ ਹੈ। ਆਮ ਤੌਰ 'ਤੇ ਇਸ ਨੂੰ ਸਾਧਾਰਨ ਰੂਪ 'ਚ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਅਤੇ ਚਿੰਤਾ ਦੂਰ ਕਰਨ 'ਚ ਕਾਫੀ ਅਸਰਦਾਰ ਹੈ। ਤਜਰਬੇ ਵਜੋਂ ਚੂਹਿਆਂ ਨੂੰ 2 ਹਫਤਿਆਂ ਲਈ ਟੈਂਡੋਸਪਾਈਰੋਨ ਦਵਾਈ ਦਿੱਤੀ ਗਈ। ਇਸ ਨਾਲ ਉਨ੍ਹਾਂ ਵਿਚ ਸ਼ਰਾਬ ਕਾਰਨ ਪੈਦਾ ਹੋਏ ਡਿਪ੍ਰੈਸ਼ਨ ਵਿਚ ਕਮੀ ਆਈ।


Related News