ਸੁਪਨਿਆਂ ਦੀ ਦੁਨੀਆ, ਏਸ਼ੀਆ ਦੀ ਸਭ ਤੋਂ ਸੋਹਣੀ ਥਾਂ ਹੈ ਬਾਲੀ
Monday, Jul 01, 2019 - 07:17 PM (IST)
ਡੇਨਪਾਸਾਰ (ਏਜੰਸੀ)- ਹਨੀਮੂਨ 'ਤੇ ਜਾਣ ਦੀ ਗੱਲ ਆਉਂਦੀ ਹੈ ਤਾਂ ਜੋੜੇ ਦੀ ਸਭ ਤੋਂ ਪਹਿਲੀ ਪਸੰਦ ਅਜਿਹੀ ਥਾਂ ਹੁੰਦੀ ਹੈ ਜੋ ਸਸਤੀ ਹੋਵੇ। ਹਾਲਾਂਕਿ ਪਸੰਦ ਦੀ ਲਿਸਟ ਵਿਚ ਮਲੇਸ਼ੀਆ, ਥਾਈਲੈਂਡ ਆਦਿ ਸ਼ਾਮਲ ਹੈ। ਵਾਟਰ ਸਪੋਰਟਸ ਤੋਂ ਇਲਾਵਾ ਜੇਕਰ ਤੁਸੀਂ ਨੀਲੇ ਪਾਣੀ ਦੇ ਸਮੁੰਦਰ ਵਿਚ ਹਮਸਫਰ ਨਾਲ ਰੋਮਾਂਚਿਤ ਹੋਣਾ ਚਾਹੁੰਦੇ ਹੋ ਤਾਂ ਬਾਲੀ ਵੀ ਚੰਗਾ ਹਨੀਮੂਨ ਡੈਸਟੀਨੇਸ਼ਨ ਹੋ ਸਕਦਾ ਹੈ। ਬਾਲੀ ਏਸ਼ੀਆ ਦੇ ਸਭ ਤੋਂ ਖੂਬਸੂਰਤ ਟਾਪੂਆਂ ਵਿਚੋਂ ਇਕ ਹੈ ਹਰ ਸਾਲ ਇਥੇ ਪੂਰੀ ਦੁਨੀਆ ਵਿਚੋਂ ਲੱਖਾਂ ਸੈਲਾਨੀ ਆਪਣੀਆਂ ਛੁੱਟੀਆਂ ਮਨਾਉਣ ਆਉਂਦੇ ਹਨ।

ਕੁਤਾ ਬੀਚ ਨੇੜੇ ਲੇਗੀਆਨ ਸਟ੍ਰੀਟ ਸਭ ਤੋਂ ਚਹਿਲ-ਪਹਿਲ ਵਾਲੀ ਥਾਂ ਹੈ। ਸਕਾਵ ਗਾਰਡਨ ਵਰਗੇ ਮਸ਼ਹੂਰ ਪਬ ਇਸ ਰੋਡ 'ਤੇ ਹਨ। ਇਥੇ ਪੂਰੀ ਰਾਤ ਡੀ.ਜੇ. ਅਤੇ ਡਾਂਸ ਦਾ ਕਾਕਟੇਲ ਚੱਲਦਾ ਹੈ। ਜੇਕਰ ਤੁਹਾਡਾ ਪਾਰਟਨਰ ਖਾਣ ਦਾ ਸ਼ੌਕੀਨ ਹੈ ਤਾਂ ਇਥੇ ਇੰਡੀਅਨ ਰੈਸਟੋਰੈਂਟ ਵੀ ਕਾਫੀ ਹਨ। ਤੁਹਾਨੂੰ ਇਥੇ ਖਾਣ ਪੀਣ ਦੀ ਦਿੱਕਤ ਨਹੀਂ ਹੋਵੇਗੀ, ਸੀ-ਫੀਡ ਦੇ ਸ਼ੌਕੀਨ ਹੋ ਤਾਂ ਬਾਲੀ ਪਰਫੈਕਟ ਪਲੇਸ ਹੈ। ਟੂਰਿਜ਼ਮ 'ਤੇ ਡਿਪੈਂਡੇਂਟ ਬਾਲੀ ਵਿਚ ਦੁਨੀਆ ਭਰ ਵਿਚ ਟੂਰਿਸਟ ਆਉਂਦੇ ਹਨ ਇਸ ਲਈ ਪੈਸੇ ਅਸਮਾਨ ਛੂਹੁੰਦੇ ਹਨ। ਬਾਰਗੇਨਿੰਗ ਦਾ ਹੁਨਰ ਉਥੇ ਕੰਮ ਆਉਂਦਾ ਹੈ। ਉਥੋਂ ਦੇ ਤਨਾ ਲਾਟ ਟੈਂਪਲ ਤੋਂ ਬਾਹਰ ਆ ਕੇ ਸ਼ਾਪਿੰਗ ਕੀਤੀ ਜਾ ਸਕਦੀ ਹੈ। ਇਥੇ ਸਹੀ ਕੀਮਤ ਵਿਚ ਛੋਟੇ-ਵੱਡੇ ਗਿਫਟ ਖਰੀਦ ਕੇ ਤੁਸੀਂ ਆਪਣੇ ਦੋਸਤਾਂ, ਘਰਵਾਲਿਆਂ ਨੂੰ ਦੇ ਸਕਦੇ ਹੋ। ਇਥੇ ਜੇਕਰ ਤੁਸੀਂ ਵਾਲਕੈਨੋ ਦੇਖਣ ਦੇ ਬਹੁਤ ਕ੍ਰੇਜ਼ੀ ਹੋ ਤਾਂ ਹੀ ਜਾਓ, ਨਹੀਂ ਤਾਂ ਪੂਰਾ ਦਿਨ ਖਰਾਬ ਹੋਣ ਦੇ ਨਾਲ ਹੀ ਤਸਵੀਰਆਂ ਵੀ ਸਿਰਫ ਜਵਾਲਾਮੁਖੀ ਤੋਂ ਬਹੁਤ ਦੂਰੋਂ ਲੈ ਸਕੋਗੇ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬਾਲੀ ਦੀ ਕਾਫੀ ਦੁਨੀਆ ਦੀ ਮਹਿੰਗੀ ਕਾਫੀ ਦੀ ਲਿਸਟ ਵਿਚ ਆਉਂਦੀ ਹੈ। ਐਗਰੋ ਟੂਰਿਜ਼ਮ ਵਿਚ ਤੁਸੀਂ ਲੁਕਾਕ ਫਾਰਮਿੰਗ ਵੀ ਦੇਖ ਸਕਦੇ ਹੋ। ਬਿੱਲੀ ਵਰਗੇ ਦਿਖਣ ਵਾਲੇ ਜੰਗਲੀ ਜਾਨਵਰ ਕਿਵੇਟ ਨੂੰ ਫਲ ਖਵਾਏ ਜਾਂਦੇ ਹਨ।

ਜੇਕਰ ਤੁਸੀਂ ਰੋਮਾਂਚਿਤ ਹੋਣ ਤੋਂ ਬਾਅਦ ਖੁਦ ਵੀ ਆਸਥਾ ਨਾਲ ਜੁੜਣਾ ਚਾਹੁੰਦੇ ਹੋ ਤਾਂ ਉਥੇ ਮੌਜੂਦ ਕਈ ਮੰਦਰਾਂ ਵਿਚ ਦਰਸ਼ਨ ਕਰ ਸਕਦੇ ਹੋ। ਬਾਲੀ ਵਿਚ ਭਗਵਾਨ ਅਤੇ ਮੰਦਰਾਂ ਪ੍ਰਤੀ ਲੋਕਾਂ ਦੀ ਵੱਡੀ ਆਸਥਾ ਹੈ। ਹਰ ਹੋਟਲ ਵਿਚ ਮੰਦਰ ਹੈ। ਤੁਸੀਂ ਮੰਦਰ ਦੇ ਪ੍ਰੋਟੋਕਾਲ ਫਾਲੋ ਕਰਕੇ ਹੀ ਉਨ੍ਹਾਂ ਵਿਚ ਜਾ ਸਕਦੇ ਹੋ।
