ਡਾ. ਆਰਤੀ ਪ੍ਰਭਾਕਰ ਨੇ ਪਹਿਲੀ ਭਾਰਤੀ ਅਮਰੀਕੀ ਵਿਗਿਆਨੀ ਔਰਤ ਵਜੋਂ ਰਚਿਆ ਇਤਿਹਾਸ

Sunday, Sep 25, 2022 - 02:30 AM (IST)

ਡਾ. ਆਰਤੀ ਪ੍ਰਭਾਕਰ ਨੇ ਪਹਿਲੀ ਭਾਰਤੀ ਅਮਰੀਕੀ ਵਿਗਿਆਨੀ ਔਰਤ ਵਜੋਂ ਰਚਿਆ ਇਤਿਹਾਸ

ਵਾਸ਼ਿੰਗਟਨ (ਰਾਜ ਗੋਗਨਾ) : ਪਹਿਲੀ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਵਾੲ੍ਹੀਟ ਹਾਊਸ ਆਫ਼ਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੇ ਡਾਇਰੈਕਟਰ ਵਜੋਂ ਸੇਵਾ ਕਰਨਗੇ। ਸੈਨੇਟ ਦੁਆਰਾ ਇਸ ਪੁਸ਼ਟੀ ਦੇ ਨਾਲ ਭਾਰਤੀ ਅਮਰੀਕੀ ਵਿਗਿਆਨੀ ਡਾ. ਆਰਤੀ ਪ੍ਰਭਾਕਰ ਨੇ ਵ੍ਹਾਈਟ ਹਾਊਸ ਆਫਿਸ ਆਫ਼ ਸਾਇੰਸ ਐਂਡ ਟੈਕਨਾਲੋਜੀ ਪਾਲਿਸੀ ਦੀ ਡਾਇਰੈਕਟਰ ਵਜੋਂ ਸੇਵਾ ਕਰਨ ਵਾਲੀ ਪਹਿਲੀ ਭਾਰਤੀ ਔਰਤ ਨੇ ਇਤਿਹਾਸ ਰਚਿਆ ਹੈ। ਭਾਰਤ ਵਿੱਚ ਜਨਮੀ ਪ੍ਰਵਾਸੀ ਮਾਪਿਆਂ ਦੀ ਧੀ ਪ੍ਰਭਾਕਰ ਵਿਗਿਆਨ ਅਤੇ ਟੈਕਨਾਲੋਜੀ ਲਈ ਰਾਸ਼ਟਰਪਤੀ ਜੋਅ ਬਾਈਡੇਨ ਦੇ ਮੁੱਖ ਸਲਾਹਕਾਰ, ਵਿਗਿਆਨ ਅਤੇ ਟੈਕਨਾਲੋਜੀ ਬਾਰੇ ਰਾਸ਼ਟਰਪਤੀ ਦੀ ਸਲਾਹਕਾਰ ਕੌਂਸਲ ਦੀ ਕੋ-ਚੇਅਰ ਅਤੇ ਰਾਸ਼ਟਰਪਤੀ ਦੀ ਕੈਬਨਿਟ ਦੀ ਉਹ ਮੈਂਬਰ ਵੀ ਹੋਵੇਗੀ।

ਇਹ ਵੀ ਪੜ੍ਹੋ : ਗੁਰਦਾਸਪੁਰ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਬ੍ਰੇਨ ਟਿਊਮਰ ਨਾਲ ਹੋਈ ਮੌਤ, ਪਰਿਵਾਰ ਨੇ ਕੀਤੀ ਇਹ ਮੰਗ

ਜੂਨ 'ਚ ਬਾਈਡੇਨ ਦੁਆਰਾ ਉਸ ਨੂੰ ਇਸ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ, ਉਸ ਦੀ ਸੈਨੇਟ ਦੁਆਰਾ 22 ਸਤੰਬਰ ਨੂੰ ਇਕ 'ਇਤਿਹਾਸਕ ਦੋ-ਪੱਖੀ' 5640 ਵੋਟਾਂ ਵਿੱਚ ਪੁਸ਼ਟੀ ਕੀਤੀ ਗਈ ਸੀ। "ਡਾ. ਪ੍ਰਭਾਕਰ ਇਕ ਹੁਸ਼ਿਆਰ ਅਤੇ ਉੱਚ-ਸਤਿਕਾਰ ਵਾਲੀ ਇੰਜੀਨੀਅਰ ਅਤੇ ਅਪਲਾਈਡ ਭੌਤਿਕ ਦੀ ਵਿਗਿਆਨੀ ਹੈ ਤੇ ਸਾਡੀਆਂ ਸੰਭਾਵਨਾਵਾਂ ਨੂੰ ਵਧਾਉਣ, ਮੁਸ਼ਕਿਲ ਚੁਣੌਤੀਆਂ ਨੂੰ ਹੱਲ ਕਰਨ ਅਤੇ ਅਸੰਭਵ ਨੂੰ ਸੰਭਵ ਬਣਾਉਣ ਲਈ ਵਿਗਿਆਨ, ਟੈਕਨਾਲੋਜੀ ਅਤੇ ਨਵੀਨਤਾ ਦਾ ਲਾਭ ਉਠਾਉਣ ਲਈ ਦਫ਼ਤਰ ਵਿਗਿਆਨ ਅਤੇ ਟੈਕਨਾਲੋਜੀ ਨੀਤੀ ਦੀ ਅਗਵਾਈ ਕਰੇਗਾ।" ਬਿਡੇਨ ਨੇ ਫਿਰ ਕਿਹਾ। "ਮੈਂ ਡਾ. ਪ੍ਰਭਾਕਰ ਦੇ ਵਿਸ਼ਵਾਸ ਨੂੰ ਸਾਂਝਾ ਕਰਦਾ ਹਾਂ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਨਵੀਨਤਾ ਮਸ਼ੀਨ ਹੈ।" ਫਰਵਰੀ ਤੋਂ ਲੈ ਕੇ ਪ੍ਰਭਾਕਰ ਦੀ ਪੁਸ਼ਟੀ ਨੂੰ 'ਉਸ ਦੀ ਅਗਵਾਈ ਅਤੇ ਨਵੀਨਤਾ ਮੁਖਤਿਆਰ ਦੇ ਸ਼ਾਨਦਾਰ ਟ੍ਰੈਕ ਰਿਕਾਰਡ ਦੇ ਨਾਲ-ਨਾਲ ਵਿਗਿਆਨ ਅਤੇ ਟੈਕਨਾਲੋਜੀ ਨੀਤੀ ਵਿੱਚ ਉਸ ਦੀ ਵਿਆਪਕ ਮੁਹਾਰਤ ਦਾ ਪ੍ਰਮਾਣ' ਕਿਹਾ ਜਾਂਦਾ ਹੈ।

ਇਹ ਵੀ ਪੜ੍ਹੋ : ਗੋਲਡੀ ਬਰਾੜ ਤੇ ਹੈਰੀ ਚੱਠਾ ਗਰੁੱਪ ਦੇ 2 ਮੈਂਬਰ ਗ੍ਰਿਫ਼ਤਾਰ, 8 ਨਾਮਜ਼ਦ, ਜਾਣੋ ਕੀ ਹੈ ਮਾਮਲਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News