ਮਰੀਜ਼ ਲਈ ਡੋਨਰ ਹਾਰਟ ਲੈ ਕੇ ਆਇਆ ਹੈਲੀਕਾਪਟਰ ਹੋਇਆ ਹਸਪਤਾਲ ਦੀ ਛੱਤ 'ਤੇ ਕ੍ਰੈਸ਼

Thursday, Nov 12, 2020 - 09:34 AM (IST)

ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਦੇ ਇਕ ਹਸਪਤਾਲ ਵਿਚ ਪਿਛਲੇ ਹਫਤੇ ਇਕ ਮਰੀਜ਼ ਦੇ ਦਿਲ ਨੂੰ ਬਦਲਣ ਲਈ ਉਸ ਨੂੰ ਡੋਨਰ ਤੋਂ ਲੈ ਕੇ ਆਇਆ ਹੈਲੀਕਾਪਟਰ ਹਸਪਤਾਲ ਦੀ ਛੱਤ 'ਤੇ ਲੈਂਡਿੰਗ ਸਮੇਂ ਹਾਦਸਾਗ੍ਰਸਤ ਹੋ ਗਿਆ । 

ਇਹ ਹਾਦਸਾ ਸ਼ੁੱਕਰਵਾਰ  ਦੁਪਹਿਰ ਨੂੰ, ਲਾਸ ਏਂਜਲਸ ਦੇ ਯੂ. ਐੱਸ. ਸੀ.  ਦੇ ਕੈੱਕ ਹਸਪਤਾਲ ਵਿਚ ਵਾਪਰਿਆ । ਇਸ ਘਟਨਾ ਨੂੰ ਜ਼ਮੀਨ 'ਤੇ ਇਕ ਰਾਹਗੀਰ ਨੇ ਵੀਡੀਓ ਵਿਚ ਕੈਦ ਕਰ ਲਿਆ ਸੀ। ਜਹਾਜ਼ ਹਸਪਤਾਲ ਦੇ ਹੈਲੀਪੈਡ ਤੋਂ ਥੋੜ੍ਹੀ ਦੂਰੀ 'ਤੇ ਹੀ ਆਪਣਾ ਕੰਟਰੋਲ ਗੁਆ ਬੈਠਾ ਸੀ ਪਰ ਇਸ ਹਾਦਸੇ ਵਿਚ ਨੇੜੇ ਦਾ ਕੋਈ ਵੀ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਨਹੀਂ ਹੋਇਆ ਜਦਕਿ ਜਹਾਜ਼ ਦੇ ਦੋ ਯਾਤਰੀ ਅਤੇ ਉਸ ਦੇ ਪਾਇਲਟਾਂ ਨੂੰ ਮਾਮੂਲੀ ਸੱਟਾਂ ਲੱਗੀਆਂ। 

PunjabKesari

ਹਾਦਸੇ ਦੇ ਬਾਅਦ ਹੀ ਅੱਗ ਬੁਝਾਉਣ ਵਾਲੇ ਵਰਕਰ ਪਹੁੰਚ ਗਏ ਸਨ। ਹਸਪਤਾਲ ਅਨੁਸਾਰ ਇਸ ਹਾਦਸੇ ਦੇ ਬਾਵਜੂਦ ਦਿਲ ਚੰਗੀ ਸਥਿਤੀ ਵਿਚ ਰਿਹਾ ਅਤੇ ਉਸ ਦਿਨ ਬਾਅਦ ਵਿਚ ਟ੍ਰਾਂਸਪਲਾਂਟ ਆਪ੍ਰੇਸ਼ਨ ਲਈ ਵਰਤਿਆ ਗਿਆ। ਇਸ ਘਟਨਾ ਸੰਬੰਧੀ ਹਸਪਤਾਲ ਲਾਸ ਏਂਜਲਸ ਫਾਇਰ ਅਤੇ ਪੁਲਸ ਵਿਭਾਗ ਨਾਲ ਮਿਲ ਕੇ ਕੰਮ ਕਰ ਰਿਹਾ ਹੈ ਤਾਂ ਕਿ ਇਸ ਘਟਨਾ ਦੀ ਜਾਂਚ ਹੋ ਸਕੇ। 

ਇਸ ਤਰ੍ਹਾਂ ਦੇ ਇਲਾਜ ਦੇ ਮਾਮਲੇ ਵਿਚ ਅਮੈਰੀਕਨ ਟ੍ਰਾਂਸਪਲਾਂਟ ਫਾਊਂਡੇਸ਼ਨ ਅਨੁਸਾਰ ਹਰ ਰੋਜ਼ ਲਗਭਗ 20 ਲੋਕ ਅੰਗਾਂ ਦੇ ਟ੍ਰਾਂਸਪਲਾਂਟ ਦੀ ਉਡੀਕ ਵਿਚ ਮਰਦੇ ਹਨ ਅਤੇ ਇਕ ਜੀਵਤ ਅੰਗ ਨੂੰ ਪ੍ਰਾਪਤ ਕਰਨ ਲਈ ਇਸ ਸਮੇਂ 1,14,000 ਤੋਂ ਵੱਧ ਲੋਕ ਹਨ।
 


Lalita Mam

Content Editor

Related News