ਟਰੰਪ ਦੀ ਈਰਾਨ ਨੂੰ ਧਮਕੀ, ਜੇਕਰ ਕੀਤਾ ਹਮਲਾ ਤਾਂ ਕਰਾਂਗੇ ਇਕ ਹਜ਼ਾਰ ਗੁਣਾ ਵੱਡਾ ਹਮਲਾ

09/15/2020 6:26:58 PM

ਵਾਸ਼ਿੰਗਟਨ (ਬਿਊਰੋ): ਈਰਾਨ ਦੇ ਦੱਖਣੀ ਅਫਰੀਕਾ ਵਿਚ ਅਮਰੀਕਾ ਦੀ ਰਾਜਦੂਤ ਦੇ ਕਤਲ ਦੀ ਸਾਜਿਸ਼ ਰਚਣ ਦੀਆਂ ਖਬਰਾਂ ਦੇ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੇਹਰਾਨ ਨੂੰ ਵੱਡੀ ਧਮਕੀ ਦਿੱਤੀ ਹੈ। ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕਾ ਜਾਂ ਅਮਰੀਕੀ ਲੋਕਾਂ 'ਤੇ ਕੋਈ ਹਮਲਾ ਕੀਤਾ ਤਾਂ ਉਹ ਕਿਸੇ ਵੀ ਈਰਾਨੀ ਹਮਲੇ ਦਾ ਜਵਾਬ 1000 ਗੁਣਾ ਜ਼ਿਆਦਾ ਵਿਨਾਸ਼ਕਾਰੀ ਹਮਲੇ ਨਾਲ ਦੇਣਗੇ।

ਟਰੰਪ ਨੇ ਟਵੀਟ ਕੀਤਾ,''ਮੀਡੀਆ ਵਿਚ ਆਈਆਂ ਖਬਰਾਂ ਵਿਚ ਕਿਹਾ ਗਿਆ ਹੈ ਕਿ ਈਰਾਨ ਕਾਮਿਸ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਅਮਰੀਕੀ ਰਾਜਦੂਤ ਦੇ ਕਤਲ ਦੀ ਸਾਜਿਸ਼ ਰਚ ਰਿਹਾ ਹੈ ਜਾਂ ਅਮਰੀਕਾ ਦੇ ਖਿਲਾਫ਼ ਹੋਰ ਹਮਲੇ ਦੀ ਸਾਜਿਸ਼ ਰਚ ਰਿਹਾ ਹੈ। ਕਾਸਿਮ ਸੁਲੇਮਾਨੀ ਦਾ ਕਤਲ ਭਵਿੱਖ ਵਿਚ ਅਮਰੀਕੀ ਸੈਨਿਕਾਂ 'ਤੇ ਹੋਣ ਵਾਲੇ ਕਿਸੇ ਵੀ ਹਮਲੇ ਅਤੇ ਅਮਰੀਕੀ ਸੈਨਿਕਾਂ ਦੇ ਕਤਲ ਨੂੰ ਰੋਕਣ ਲਈ ਕੀਤਾ ਗਿਆ ਸੀ।''

 

ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਈਰਾਨ ਨੇ ਅਮਰੀਕਾ ਦੇ ਖਿਲਾਫ਼ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਮਲਾ ਕੀਤਾ ਤਾਂ ਉਸ ਖਿਲਾਫ਼ 1000 ਗੁਣਾ ਜ਼ਿਆਦਾ ਤਾਕਤ ਨਾਲ ਹਮਲਾ ਕੀਤਾ ਜਾਵੇਗਾ। ਇੱਥੇ ਦੱਸ ਦਈਏ ਕਿ ਅਮਰੀਕੀ ਖੁਫੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈਕਿ ਈਰਾਨ ਆਪਣੇ ਤਾਕਤਵਰ ਜਨਰਲ ਕਾਸਿਮ ਸੁਲੇਮਾਨੀ ਦੇ ਕਤਲ ਦਾ ਬਦਲਾ ਲੈਣ ਲਈ ਦੱਖਣੀ ਅਫਰੀਕਾ ਵਿਚ ਅਮਰੀਕਾ ਦੀ ਰਾਜਦੂਤ ਲਾਨਾ ਮਾਰਕਸ ਦਾ ਕਤਲ ਕਰਾਉਣਾ ਚਾਹੁੰਦਾ ਹੈ। ਅਮਰੀਕੀ ਖੁਫੀਆ ਸੂਤਰਾਂ ਨੇ ਦੱਸਿਆ ਕਿ ਇਸ ਸਾਜਿਸ਼ ਦਾ ਖੁਲਾਸਾ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਈਰਾਨ ਅਮਰੀਕੀ ਹਮਲੇ ਦਾ ਬਦਲਾ ਲੈਣ ਲਈ ਬੇਤਾਬ ਹੈ। 

ਮੰਨਿਆ ਜਾ ਰਿਹਾ ਹੈ ਕਿ ਜੇਕਰ ਈਰਾਨ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਤਾਂ ਪਹਿਲਾਂ ਤੋਂ ਖਰਾਬ ਚੱਲ ਰਹੇ ਈਰਾਨ-ਅਮਰੀਕਾ ਸੰਬੰਧ ਹੋਰ ਜ਼ਿਆਦਾ ਖਰਾਬ ਹੋ ਜਾਣਗੇ। ਨਾਲ ਹੀ ਟਰੰਪ ਵੱਲੋਂ ਈਰਾਨ 'ਤੇ ਪਲਟਵਾਰ ਕਰਨ ਦਾ ਖਤਰਾ ਵੱਧ ਜਾਵੇਗਾ। ਇਸ ਨਾਲ ਪੂਰੇ ਪੱਛਮ ਏਸ਼ੀਆ ਦੇ ਯੁੱਧ ਦੀ ਚਪੇਟ ਵਿਚ ਆਉਣ ਦਾ ਖਤਰਾ ਵੱਧ ਜਾਵੇਗਾ। ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਅਫਰੀਕਾ ਵਿਚ ਈਰਾਨ ਦੂਤਾਵਾਸ ਇਸ ਪੂਰੇ ਹਮਲੇ ਦੀ ਸਾਜਿਸ਼ ਵਿਚ ਸ਼ਾਮਲ ਹੈ। ਇਸ ਤੋਂ ਪਹਿਲਾਂ ਇਸੇ ਸਾਲ ਜਨਵਰੀ ਵਿਚ ਅਮਰੀਕੀ ਡਰੋਨ ਹਮਲੇ ਵਿਚ ਕਾਸਿਮ ਸੁਲੇਮਾਨੀ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਸਮੇਂ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਕਿਹਾ ਸੀ ਕਿ ਅਮਰੀਕਾ ਨੇ ਈਰਾਨ ਦੇ ਖਿਲਾਫ਼ ਪ੍ਰਤੀਰੋਧ ਵਿਕਸਿਤ ਕਰਨ ਲਈ ਸੁਲੇਮਾਨੀ ਦਾ ਕਤਲ ਕੀਤਾ ਹੈ। ਇਸ ਮਗਰੋਂ ਖਤਰੇ ਨੂੰ ਦੇਖਦੇ ਹੋਏ ਅਮਰੀਕੀ ਰਾਜਦੂਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।


Vandana

Content Editor

Related News