ਅਮਰੀਕਾ 'ਚ ਵਧੀ ਭਾਰਤੀਆਂ ਦੀ ਗਿਣਤੀ, ਪਿਛਲੇ 12 ਸਾਲ 'ਚ ਹੋਈ 41 ਲੱਖ ਤੋਂ ਪਾਰ
Sunday, Oct 16, 2022 - 12:02 PM (IST)
ਇੰਟਰਨੈਸ਼ਨਲ ਡੈਸਕ (ਬਿਊਰੋ): ਅਮਰੀਕਾ ਵਿਚ 2010-2022 ਦੇ ਵਿਚਕਾਰ ਭਾਰਤੀਆਂ ਦੀ ਆਬਾਦੀ ਸਭ ਤੋਂ ਵੱਧ ਤੇਜ਼ੀ ਨਾਲ ਵਧੀ। 2010 ਵਿਚ ਜਿੱਥੇ 28.4 ਲੱਖ ਭਾਰਤੀ ਸਨ ਉੱਥੇ ਸਾਲ 2022 ਤੱਕ ਇਹ ਗਿਣਤੀ 41.4 ਲੱਖ ਹੋ ਗਈ।ਉੱਧਰ 2010 ਵਿਚ ਜਿੱਥੇ ਚੀਨ ਦੇ 33 ਲੱਖ ਲੋਕ ਅਮਰੀਕਾ ਵਿਚ ਰਹਿੰਦੇ ਸਨ ਉਹ 2022 ਵਿਚ 41.5 ਲੱਖ 'ਤੇ ਪਹੁੰਚ ਗਏ ਮਤਲਬ 9.5 ਲੱਖ ਵਧੇ ਜਦਕਿ ਭਾਰਤੀ 13 ਲੱਖ ਵਧੇ। ਹੁਣ ਅਮਰੀਕਾ ਵਿਚ ਭਾਰਤ ਅਤੇ ਚੀਨ ਦੇ ਲੋਕਾਂ ਦੀ ਆਬਾਦੀ ਲਗਭਗ ਬਰਾਬਰ ਹੈ। ਅਮਰੀਕਾ ਦੇ 23 ਰਾਜਾਂ ਵਿਚ ਭਾਰਤੀ ਸਭ ਤੋਂ ਵੱਧ ਏਸ਼ੀਆਈ ਆਬਾਦੀ ਹਨ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਅਮਰੀਕੀ ਕੰਪਨੀ ਨੇ 200 ਲੋਕਾਂ ਨੂੰ ਜ਼ਿੰਦਾ ਜਮਾਇਆ, ਕਈ ਸੌ ਸਾਲ ਬਾਅਦ ਕਰੇਗੀ ਸੁਰਜੀਤ
ਕਾਰਪੋਰੇਟ ਅਤੇ ਰਾਜਨੀਤੀ 'ਚ ਭਾਰਤੀਆਂ ਦੀ ਧਾਕ
ਮਾਣ ਦੀ ਗੱਲ ਹੈ ਕਿ ਇਕ ਦਰਜਨ ਤੋਂ ਵੱਧ ਅਮਰੀਕੀ ਕੰਪਨੀਆਂ ਦੇ ਉੱਚ ਅਹੁਦਿਆਂ 'ਤੇ ਭਾਰਤੀ ਮੂਲ ਦੇ ਲੋਕ ਹਨ। ਇਹਨਾਂ ਵਿਚ ਸੁੰਦਰ ਪਿਚਾਈ (ਗੂਗਲ), ਸੱਤਿਆ ਨਡੇਲਾ (ਮਾਈਕ੍ਰੋਸਾਫਟ), ਸ਼ਾਂਤਨੁ ਨਾਰਾਇਣ (ਏਡੋਬ) ਅਤੇ ਰਾਜ ਸੁਬਰਾਮਣੀਅਮ (ਫੈਡਐਕਸ) ਪ੍ਰਮੁੱਖ ਹਨ। ਕਰੀਬ 150 ਭਾਰਤੀ ਅਮਰੀਕੀ ਰਾਜਨੀਤੀ ਵਿਚ ਸਰਗਰਮ ਹਨ। ਬਾਈਡੇਨ ਨੇ 130 ਤੋਂ ਵੱਧ ਭਾਰਤੀ ਮੂਲ ਦੇ ਲੋਕਾਂ ਨੂੰ ਮਹੱਵਤਪੂਰਨ ਅਹੁਦੇ ਦਿੱਤੇ ਹਨ। ਇਹ ਗਿਣਤੀ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ ਟਰੰਪ ਨੇ 80, ਓਬਾਮਾ ਨੇ 60 ਭਾਰਤੀ ਮੂਲ ਦੇ ਲੋਕਾਂ ਨੂੰ ਨਿਯੁਕਤ ਕੀਤਾ ਸੀ। 12 ਸ਼ਹਿਰਾਂ ਵਿਚ ਭਾਰਤੀ ਮੂਲ ਦੇ ਲੋਕ ਮੇਅਰ ਹਨ। ਕਰੀਬ 40 ਵਿਧਾਨਸਭਾ, ਸੰਸਦ ਅਤੇ ਸਿਟੀ ਕੌਂਸਲ ਦੇ ਚੀਫ ਅਹੁਦਿਆਂ 'ਤੇ ਭਾਰਤੀ ਚੁਣੇ ਗਏ ਹਨ।ਇਸ ਤਰ੍ਹਾਂ ਰਾਜਨੀਤੀ ਅਤੇ ਕਾਰਪੋਰੇਟ ਵਿਚ ਧਾਕ ਵਧਣ ਨਾਲ ਅਮਰੀਕਾ ਵਿਚ ਭਾਰਤੀ ਪੱਖ ਮਜ਼ਬੂਤ ਹੋਇਆ ਹੈ। ਰੂਸ ਤੋਂ ਮਿਜ਼ਾਈਲ ਡਿਫੈਂਸ ਸਿਸਟਮ ਖਰੀਦਣ 'ਤੇ ਅਮਰੀਕਾ ਵੱਲੋਂ ਭਾਰਤ 'ਤੇ ਪਾਬੰਦੀ ਦਾ ਦਬਾਅ ਵਧਿਆ ਹੈ ਤਾਂ ਭਾਰਤੀ ਮੂਲ ਦੇ ਸਾਂਸਦ ਰੋ ਖੰਨਾ ਨੇ ਮਜ਼ਬੂਤ ਪੈਰਵੀ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।