''ਬਰਫ ਦੀ ਨਦੀ'' ''ਚ ਫਸ ਗਿਆ ਸੀ ਕੁੱਤਾ, ਫਾਇਰ ਫਾਈਟਰ ਨੇ ਇੰਝ ਬਚਾਈ ਜਾਨ (ਵੀਡੀਓ)

12/05/2017 4:29:24 PM

ਸਸਕੈਚਵਾਨ(ਬਿਊਰੋ)— ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਦੇਖ ਤੁਸੀਂ ਵੀ ਘਬਰਾ ਜਾਓਗੇ। ਵੀਡੀਓ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਕ ਕੁੱਤੇ ਦਾ ਅੱਧਾ ਸਰੀਰ ਬਰਫ ਨਾਲ ਜੰਮੀ ਨਦੀ ਵਿਚ ਫਸ ਗਿਆ ਹੈ। ਜੇਕਰ ਕੋਈ ਉੱਥੇ ਸਮੇਂ ਉੱਤੇ ਨਹੀਂ ਪੁੱਜਦਾ ਤਾਂ ਉਹ ਸ਼ਾਇਦ ਬੱਚ ਨਹੀਂ ਪਾਉਂਦਾ ਪਰ ਫਾਇਰ ਡਿਪਾਰਟਮੈਂਟ ਦੇ ਫਾਇਰ ਫਾਈਟਰ ਨੇ ਜੋ ਕੀਤਾ ਉਹ ਹੈਰਾਨ ਕਰਨ ਵਾਲਾ ਸੀ। ਉਨ੍ਹਾਂ ਨੇ ਆਪਣੀ ਜਾਨ ਖਤਰੇ ਵਿਚ ਪਾ ਕੇ ਕੁੱਤੇ ਨੂੰ ਬਚਾ ਲਿਆ। ਇਸ ਵੀਡੀਓ ਤੋਂ ਬਾਅਦ ਇਹ ਫਾਇਰ ਫਾਈਟਰ ਸਟਾਰ ਬਣ ਗਿਆ ਹੈ।
ਬਾਹਰ ਘੁੰਮ ਰਿਹਾ ਸੀ ਕੁੱਤਾ
ਮਾਲਿਕ ਨੇ ਕੁੱਤੇ ਨੂੰ ਘਰ ਦੇ ਬਾਹਰ ਘੁੰਮਣ ਲਈ ਛੱਡ ਦਿੱਤਾ ਸੀ। ਜਿਸ ਤੋਂ ਬਾਅਦ ਉਹ ਬਰਫ ਨਾਲ ਜੰਮੀ ਨਦੀ 'ਤੇ ਚੱਲਣ ਲੱਗਾ ਅਤੇ ਅਚਾਨਕ ਹੀ ਉਸ ਦਾ ਪੈਰ ਨਦੀ ਵਿਚ ਜੰਮੀ ਬਰਫ ਵਿਚ ਧੱਸ ਗਿਆ। ਜਦੋਂ ਮਾਲਿਕ ਨੇ ਬਾਹਰ ਨਿਕਲ ਕੇ ਦੇਖਿਆ ਹੈ ਤਾਂ ਉਸ ਨੇ ਤੁਰੰਤ ਫਾਇਰ ਡਿਪਾਰਟਮੈਂਟ ਨੂੰ ਇਸ ਦੀ ਸੂਚਨਾ ਦਿੱਤੀ। ਜਿਸ ਤੋਂ ਬਾਅਦ ਫਾਇਰ ਫਾਈਟਰ ਉਸ ਜਗ੍ਹਾ ਪੁੱਜੇ।
ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ
ਫੇਸਬੁੱਕ ਉੱਤੇ ਇਹ ਵੀਡੀਓ ਸਸਕੈਚਵਾਨ ਦੇ ਸਵਿਫਟ ਫਾਇਰ ਡਿਪਾਰਟਮੈਂਟ ਦੇ ਚੀਫ ਨੇ ਅਪਲੋਡ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਹਾਦਸਾ ਪਿਛਲੇ ਹਫਤੇ ਹੋਇਆ ਸੀ। ਇਸ ਵੀਡੀਓ ਵਿਚ ਦੱਸਿਆ ਗਿਆ ਹੈ ਕਿ ਕਿਵੇਂ ਰੈਸਕਿਊ ਆਪਰੇਸ਼ਨ ਕਰ ਕੇ ਫਾਇਰ ਫਾਈਟਰ ਨੇ ਕੁੱਤੇ ਨੂੰ ਬਚਾਇਆ ਹੈ। ਸਭ ਤੋਂ ਪਹਿਲਾਂ ਫਾਇਰ ਫਾਈਟਰ ਨੇ ਖੁਦ ਨੂੰ ਰੱਸੀ ਨਾਲ ਬੰਨ ਲਿਆ ਅਤੇ ਫਿਰ ਬਰਫ ਨਾਲ ਜੰਮੀ ਨਦੀ 'ਤੇ ਚੱਲਣ ਲੱਗਾ। ਜਿਵੇਂ ਹੀ ਉਨ੍ਹਾਂ ਨੇ ਕੁੱਤੇ ਨੂੰ ਫੜਿਆ ਤਾਂ ਉਹ ਹੇਠਾਂ ਡਿੱਗਣ ਹੀ ਲੱਗਾ ਸੀ ਕਿ ਉਸ ਨੂੰ ਬਚਾ ਲਿਆ। ਫਾਇਰ ਚੀਫ ਡੇਨਿਸ ਪਿਲੋਨ ਨੇ ਇਹ ਵੀਡੀਓ ਸ਼ੇਅਰ ਕੀਤੀ ਹੈ ਅਤੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ- ਬੱਚਿਆਂ ਨੂੰ ਤੇ ਪਾਲਤੂ ਜਾਨਵਰਾਂ ਨੂੰ ਨਦੀਆਂ ਤੋਂ ਦੂਰ ਰੱਖੋ, ਕਿਉਂਕਿ ਉੱਥੇ ਪਤਲੀ ਬਰਫ ਜੰਮੀ ਹੋਈ ਹੈ। ਜੋ ਖਤਰਨਾਕ ਸਾਬਤ ਹੋ ਸਕਦੀ ਹੈ।

 

STAY OFF THE ICE!! Yesterday afternoon, our firefighters were busy at the creek, rescuing someone's pet. They allowed their dog to run off leash when it ventured our onto the ice and fell through. Quick action calling the fire department helped save their pet. Please keep your pets and children away from the Creek, the ice is thin and it is NOT safe.

Posted by Denis Pilon on Wednesday, November 29, 2017

 


Related News