ਅਜਬ-ਗਜ਼ਬ : 27 ਦਿਨਾਂ ’ਚ 64 ਕਿਲੋਮੀਟਰ ਪੈਂਡਾ ਤੈਅ ਕਰਕੇ ਪੁਰਾਣੇ ਮਾਲਕ ਕੋਲ ਪਹੁੰਚ ਗਿਆ ਕੁੱਤਾ

Wednesday, May 03, 2023 - 12:48 AM (IST)

ਅਜਬ-ਗਜ਼ਬ : 27 ਦਿਨਾਂ ’ਚ 64 ਕਿਲੋਮੀਟਰ ਪੈਂਡਾ ਤੈਅ ਕਰਕੇ ਪੁਰਾਣੇ ਮਾਲਕ ਕੋਲ ਪਹੁੰਚ ਗਿਆ ਕੁੱਤਾ

ਡਬਲਿਨ (ਇੰਟ.) : ਕਹਿੰਦੇ ਹਨ ਵਫ਼ਾਦਾਰੀ ਸਿੱਖਣੀ ਹੋਵੇ ਤਾਂ ਕੁੱਤਿਆਂ ਕੋਲੋਂ ਸਿੱਖੋ... ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੈ। ਕੁੱਤੇ ਨੇ ਆਪਣੇ ਪਿਆਰ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਗੋਲਡਨ ਕਲਰ ਦੇ ਇਸ ਕੁੱਤੇ ਨੂੰ ਉਸ ਦੇ ਮਾਲਕ ਨੇ ਵੇਚ ਦਿੱਤਾ ਤਾਂ ਉਹ 64 ਕਿਲੋਮੀਟਰ ਪੈਦਲ ਤੁਰ ਕੇ ਫਿਰ ਉਸੇ ਮਾਲਕ ਕੋਲ ਪਹੁੰਚ ਗਿਆ। ਇਹ ਘਟਨਾ ਉੱਤਰੀ ਆਇਰਲੈਂਡ ਦੇ ਕਾਊਂਟੀ ਟਾਈਰੋਨ ਦੀ ਹੈ।

ਇਹ ਵੀ ਪੜ੍ਹੋ : ਬਾਈਡੇਨ ਨੇ ਈਦ ਦੀ ਦਿੱਤੀ ਪਾਰਟੀ ਪਰ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ ਦੇ ਸਮਾਰੋਹ ’ਚ ਨਹੀਂ ਮਿਲੀ Entry

ਕੁੱਤੇ ਦੇ ਇਸ ਪਿਆਰ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਕੂਪਰ ਨਾਮੀ ਕੁੱਤੇ ਨੂੰ ਇੱਥੋਂ ਤੱਕ ਪਹੁੰਚਣ ਲਈ 27 ਦਿਨ ਲੱਗੇ। ਮਾਲਕ ਨੇ ਇਸ ਕੁੱਤੇ ਨੂੰ ਹਾਲ ਹੀ 'ਚ ਅਡਾਪਟ ਕੀਤਾ ਸੀ ਪਰ ਉਹ ਆਪਣੇ ਪੁਰਾਣੇ ਮਾਲਕ ਦੇ ਘਰ 64 ਕਿਲੋਮੀਟਰ ਪੈਂਡਾ ਤੈਅ ਕਰਕੇ ਪਹੁੰਚ ਗਿਆ।

ਇਹ ਵੀ ਪੜ੍ਹੋ : ਮਾਣ ਵਾਲੀ ਗੱਲ : IAF ਦੇ ਸੁਖੋਈ-30MKI ਤੇ ਰਾਫੇਲ ਅੰਤਰਰਾਸ਼ਟਰੀ ਅਭਿਆਸ 'ਚ ਹੋਏ ਸ਼ਾਮਲ

PunjabKesari

‘ਮਿਸਿੰਗ ਪੈਟਸ ਚੈਰਿਟੀ ਲੌਸਟ ਪਾਜ਼ ਐੱਨਆਈ’ (Missing Pets Charity Lost Paws NI) ਨੇ ਆਪਣੇ ਬਿਆਨ 'ਚ ਕਿਹਾ ਕਿ ਉਨ੍ਹਾਂ ਨੇ 22 ਅਪ੍ਰੈਲ ਨੂੰ ਇਕ ਸੂਚਨਾ ਮਿਲੀ ਸੀ ਕਿ ਕੁੱਤੇ ਨੂੰ ਕਈ ਖੇਤਾਂ ਵਿੱਚ ਜਾਂਦੇ ਦੇਖਿਆ ਗਿਆ ਸੀ। ਕੁਝ ਦਿਨਾਂ ਬਾਅਦ ਕੁਝ ਲੋਕਾਂ ਨੇ ਦੱਸਿਆ ਕਿ ਉਸ ਨੂੰ ਆਪਣੇ ਪੁਰਾਣੇ ਘਰ ਵੱਲ ਭੱਜਦੇ ਦੇਖਿਆ ਗਿਆ ਸੀ। ਕੁੱਤਾ ਪਿੱਛੇ ਦੇ ਜੰਗਲਾਂ ਅਤੇ ਮੁੱਖ ਸੜਕਾਂ ਰਾਹੀਂ ਇਕੱਲਾ ਆਪਣੇ ਪੁਰਾਣੇ ਮਾਲਕ ਕੋਲ ਪਹੁੰਚ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ ਗਏ ਸਿੱਖ ਸ਼ਰਧਾਲੂਆਂ ਨਾਲ ਠੱਗੀ, ETPB ਅਧਿਕਾਰੀਆਂ ਨੇ ਕਰੰਸੀ ਐਕਸਚੇਂਜ 'ਚ ਕੀਤਾ ਘਪਲਾ

ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਦਿਨ ਅਤੇ ਰਾਤ ’ਚ ਕਈ ਥਾਵਾਂ ’ਤੇ ਕੂਪਰ ਨੂੰ ਲੱਭਿਆ ਪਰ ਉਹ ਕਿਤੇ ਨਹੀਂ ਲੱਭਾ। ਉਹ ਮੇਨ ਰੋਡ, ਜੰਗਲਾਂ, ਖੇਤਾਂ ’ਚੋਂ ਹੁੰਦਾ ਹੋਇਆ 27 ਦਿਨਾਂ ਵਿੱਚ ਆਪਣੇ ਪੁਰਾਣੇ ਘਰ ਪਹੁੰਚ ਗਿਆ। ਨਵੇਂ ਮਾਲਕ ਨਿਗੇਲ ਫਲੇਮਿੰਗ ਨੇ ਕਿਹਾ ਕਿ ਕੂਪਰ ਹੁਣ ਸੁਰੱਖਿਅਤ ਅਤੇ ਠੀਕ-ਠਾਕ ਹੈ। ਹੁਣ ਥੋੜ੍ਹਾ-ਥੋੜ੍ਹਾ ਖਾਣਾ ਖਾ ਰਿਹਾ ਹੈ। ਇਸ ਨਾਲ ਉਸ ਦੀ ਤਾਕਤ ਫਿਰ ਤੋਂ ਬਣ ਰਹੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News