ਇਟਲੀ ''ਚ ਦੀਵਾਲੀ ਮੇਲੇ ਦਾ ਆਯੋਜਨ, 3 ਨਵੰਬਰ ਨੂੰ ਲੱਗਣਗੀਆਂ ਰੌਣਕਾਂ

Tuesday, Oct 15, 2024 - 11:24 AM (IST)

ਇਟਲੀ ''ਚ ਦੀਵਾਲੀ ਮੇਲੇ ਦਾ ਆਯੋਜਨ, 3 ਨਵੰਬਰ ਨੂੰ ਲੱਗਣਗੀਆਂ ਰੌਣਕਾਂ

ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਪੈਂਦੇ ਕਸਬਾ ਅਪ੍ਰੀਲੀਆ ਵਿਚ ਰਹਿੰਦੇ ਭਾਰਤੀਆਂ ਵੱਲੋਂ ਦੀਵਾਲੀ ਦੇ ਤਿਉਹਾਰ ਨੂੰ ਮਨਾਉਣ ਦੇ ਲਈ 3 ਨਵੰਬਰ ਨੂੰ ਵਿਸ਼ੇਸ਼ ਦੀਵਾਲੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਸਬੰਧੀ ਇਕ ਪੋਸਟਰ ਨੂੰ ਜਾਰੀ ਕਰਦਿਆਂ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਪੰਕਜ ਢੀਂਗਰਾ, ਵਿਕਾਸ ਗਰੋਵਰ, ਰੌਬਿਨ ਕੁਮਾਰ ਅਤੇ ਨਵਪ੍ਰੀਤ ਸਿੰਘ ਚੰਦੀ ਨੇ ਦੱਸਿਆ ਕਿ ਪੰਜਾਬੀਆਂ ਦੀ ਵਿਸ਼ੇਸ਼ ਮੰਗ ਨੂੰ ਧਿਆਨ ਵਿੱਚ ਰੱਖ ਕੇ ਮਸ਼ਹੂਰ ਲੋਕ ਗਾਇਕ ਅੰਮ੍ਰਿਤ ਮਾਨ ਆਪਣੇ ਗੀਤਾਂ ਦੇ ਨਾਲ ਹਾਜ਼ਰੀ ਲਵਾਉਣ ਲਈ ਵਿਸ਼ੇਸ਼ ਤੌਰ 'ਤੇ ਦੀਵਾਲੀ ਮੇਲੇ ਵਿਚ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ: ਵੱਖਵਾਦੀ ਪੰਨੂ ਦੇ ਕਤਲ ਦੀ ਨਾਕਾਮ ਸਾਜਿਸ਼ ਦਾ ਮਾਮਲਾ; ਭਾਰਤੀ ਜਾਂਚ ਕਮੇਟੀ ਅੱਜ ਜਾਵੇਗੀ ਅਮਰੀਕਾ

ਦੀਵਾਲੀ ਮੇਲੇ ਨੂੰ ਲੈ ਕੇ ਸਥਾਨਕ ਭਾਰਤੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅੰਮ੍ਰਿਤ ਮਾਨ ਦੀ ਹਾਜ਼ਰੀ ਇਸ ਦੀਵਾਲੀ ਨੂੰ ਹੋਰ ਚਾਰ ਚੰਨ ਲਾਵੇਗੀ। ਇਟਲੀ ਦੇ ਸ਼ਹਿਰ ਲਵੀਨੀਓ ਵਿਖੇ ਮੇਲੇ ਦੇ ਪੋਸਟਰ ਨੂੰ ਜਾਰੀ ਕਰਦਿਆਂ ਕਈ ਸਮਾਜ ਸੇਵੀ ਸੰਸਥਾਵਾਂ ਦੇ ਆਗੂ ਮੌਜੂਦ ਸਨ, ਜਿਨ੍ਹਾਂ ਵੱਲੋਂ ਇਸ ਦਿਵਾਲੀ ਮੇਲੇ ਨੂੰ ਯਾਦਗਾਰੀ ਬਣਾਉਣ ਲਈ ਪ੍ਰਬੰਧਕ ਕਮੇਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਿਸ਼ਵਾਸ਼ ਵੀ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਸਹਿਯੋਗੀ ਦੇਸ਼ਾਂ ਨਾਲ ਸਾਂਝੀ ਕੀਤੀ ਗਈ ਕੈਨੇਡੀਅਨ ਨਾਗਰਿਕ ਦੇ ਕਤਲ ਸਬੰਧੀ ਜਾਣਕਾਰੀ : ਟਰੂਡੋ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News