ਇਟਲੀ ''ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ ਕੀਤੀ ਡਿਗਰੀ

Friday, Mar 13, 2026 - 06:38 PM (IST)

ਇਟਲੀ ''ਚ ਨਵਾਂਸ਼ਹਿਰ ਦੀ ਅੰਜਲੀ ਰੱਤੂ ਨੇ ਪੰਜਾਬੀਆਂ ਦਾ ਨਾਂਅ ਕੀਤਾ ਰੌਸ਼ਨ, ਹਾਸਲ ਕੀਤੀ ਡਿਗਰੀ

ਰੋਮ( ਇਟਲੀ), ਟੇਕ ਚੰਦ ਜਗਤਪੁਰ- ਅੱਜ ਵਿਦੇਸ਼ਾਂ ਵਿੱਚ ਪੰਜਾਬੀ ਭਾਰਤੀ ਵਧੇਰੇ ਗਿਣਤੀ ਵਿੱਚ ਰਹਿ ਰਹੇ ਹਨ। ਜਿੱਥੇ ਉਹਨਾਂ ਨੇ ਵਿਦੇਸ਼ਾਂ ਵਿੱਚ ਆ ਕੇ ਸਖਤ ਮਿਹਨਤ, ਲਗਨ ਅਤੇ ਦ੍ਰਿੜ ਇਰਾਦੇ ਨਾਲ ਅਰਥਿਕ ਪੱਖੋਂ ਆਪਣੇ ਆਪ ਨੂੰ ਖੁਸ਼ਹਾਲ ਕੀਤਾ ਹੈ, ਉੱਥੇ ਉਹਨਾਂ ਦੇ ਬੱਚੇ ਪੜ੍ਹਾਈ ਅਤੇ ਖੇਡਾਂ ਵਿੱਚ ਚੰਗਾ ਨਾਮਣਾ ਖੱਟ ਰਹੇ ਹਨ। ਅਜਿਹੀ ਹੀ ਮਿਸਾਲ ਜ਼ਿਲ੍ਹਾ ਕਰੇਮਾ 'ਚ ਵਸਦੇ ਪੰਜਾਬੀ ਪਰਿਵਾਰ ਸ੍ਰੀ ਹਰਜਿੰਦਰ ਪਾਲ ਅਤੇ ਮਾਤਾ ਨਰੇਸ਼ ਕੁਮਾਰੀ ਦੀ ਲਾਡਲੀ ਧੀ ਅੰਜਲੀ ਰੱਤੂ ਨੇ ਬਾਇਓ ਮੈਡੀਕਲ ਵਿੱਚ ਮਿਲਾਨ ਪੋਲੀਟੈਕਨਿਕ ਯੂਨੀਵਰਸਟੀ ਤੋਂ ਡਿਗਰੀ ਪ੍ਰਾਪਤ ਕਰਕੇ ਕਾਇਮ ਕੀਤੀ ਹੈ। 

PunjabKesari
  
ਅੰਜਲੀ ਰੱਤੂ ਦਾ ਪਿਛੋਕੜ ਪਿੰਡ ਤਾਜਪੁਰ (ਨਵਾਂਸ਼ਹਿਰ) ਨਾਲ ਸਬੰਧਿਤ ਹੈ।ਅੰਜਲੀ ਰੱਤੂ ਪ੍ਰਾਇਮਰੀ ਸਕੂਲ ਤੋਂ ਲੈ ਕੇ ਅੱਠਵੀਂ ਤੱਕ ਪਹਿਲੇ ਦਰਜੇ ਵਿੱਚ ਪ੍ਰੀਖਿਆ ਪਾਸ ਕਰਦੀ ਰਹੀ ਹੈ। ਉਸ ਨੂੰ ਪੇਂਟਿੰਗ ਅਤੇ ਡਰਾਇੰਗ ਦਾ ਵੀ ਸ਼ੌਂਕ ਹੈ । ਡਰਾਇੰਗ ਅਤੇ ਪੇਂਟਿੰਗ ਵਿੱਚ ਉਸਨੇ ਅਨੇਕਾਂ ਇਨਾਮ ਹਾਸਿਲ ਕੀਤੇ ਹਨ। ਪਿਤਾ ਹਰਜਿੰਦਰ ਪਾਲ ਅਤੇ ਮਾਤਾ ਨਰੇਸ਼ ਕੁਮਾਰੀ ਦੀ ਹੋਣਹਾਰ ਪੁੱਤਰੀ ਅੰਜਲੀ ਰੱਤੂ ਆਪਣੀ ਭੈਣ ਰਿਆਣਾ ਰੱਤੂ ਵੱਲੋ ਵਿਦਿਅਕ ਖੇਤਰ ਵਿੱਚ ਮਿਲੇ ਸਹਿਯੋਗ ਨੂੰ ਵਰਦਾਨ ਸਮਝਦੀ ਹੈ , ਕਿਉਂਕਿ ਰਿਆਨਾ ਰੱਤੂ ਵੀ ਮੈਡੀਕਲ ਖੇਤਰ ਚ ਫਸਟ ਪੁਜੀਸ਼ਨ ਵਿੱਚ ਡਿਗਰੀ ਪ੍ਰਾਪਤ ਕਰ ਚੁੱਕੀ ਹੈ ।ਅੰਜਲੀ ਰੱਤੂ ਨੇ ਮਿਡਲ ਦੀ ਪ੍ਰੀਖਿਆ ਕਰੇਮਾ ਚ ਪਾਸ ਕਰਨ ਉਪਰੰਤ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਮੈਡੀਕਲ ਪੋਲੀਟਿਕਨਿਕ ਯੂਨੀਵਰਸਿਟੀ 'ਚ ਦਾਖਲਾ ਲਿਆ। ਪੰਜ ਸਾਲਾਂ ਦੇ ਇਸ ਕੋਰਸ ਨੂੰ ਪੂਰਾ ਕਰਨ ਉਪਰੰਤ ਡਿਗਰੀ ਹਾਸਲ ਕੀਤੀ ਹੈ।

ਇੱਥੇ ਦੱਸਣ ਯੋਗ ਹੈ ਕਿ ਉਹਨਾਂ ਦੇ ਦਾਦਾ ਸਰਦਾਰ ਦਰਸ਼ਨ ਸਿੰਘ ਭਾਰਤੀ ਫੌਜ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਨਿਭਾਅ ਚੁੱਕੇ ਹਨ। ਉਹਨਾਂ ਦੇ ਨਾਨਾ ਸਵਰਗੀ ਮਾਸਟਰ ਮਲੂਕ ਚੰਦ ਜਾਡਲਾ ਜੋ ਪ੍ਰਸਿਧ ਨਾਟਕਕਾਰ ਸਨ। ਅਤੇ ਨਾਟਕ ਕਲਾ ਮੰਚ ਦੇ ਬੈਨਰ ਹੇਠ ਧਾਰਮਿਕ ਅਤੇ ਅਧਿਆਤਮਿਕ ਤੌਰ ਤੇ ਵੱਖ-ਵੱਖ ਨਾਟਕਾਂ ਰਾਹੀ ਲੋਕਾਂ ਨੂੰ ਜਾਗਰੂਕ ਕਰਦੇ ਰਹੇ ਹਨ। ਅੰਜਲੀ ਰੱਤੂ ਦੇ ਪਿਤਾ ਹਰਜਿੰਦਰ ਪਾਲ ਅਤੇ ਮਾਤਾ ਨਰੇਸ਼ ਕੁਮਾਰੀ ਜੋ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿ ਰਹੇ ਹਨ  ,ਉਹਨਾਂ ਦਾ ਕਹਿਣਾ ਹੈ ਕਿ ਉਹ ਉਜਵਲ ਤੇ ਸੁਨਹਿਰੀ ਭਵਿੱਖ ਲਈ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਵਿੱਚ ਵੱਧ ਤੋਂ ਵੱਧ ਪੜ੍ਹਾਉਣ।ਇੱਕ ਪੜ੍ਹਿਆ ਲਿਖਿਆ ਵਿਅਕਤੀ ਹੀ ਸਮਾਜ ਨੂੰ ਸਹੀ ਦਿਸ਼ਾ ਪ੍ਰਦਾਨ ਕਰ ਸਕਦਾ ਹੈ। ਇਸ ਮੌਕੇ ਤੇ ਅੰਜਲੀ ਰੱਤੂ ਨੇ ਕਿਹਾ ਕਿ ਇਸ ਮੁਕਾਮ ਤੱਕ ਪਹੁੰਚਣ ਲਈ ਸਖ਼ਤ ਮਿਹਨਤ ਦੇ ਨਾਲ-ਨਾਲ ਮਾਪਿਆਂ, ਅਧਿਆਪਕਾਂ ਵੱਲੋਂ ਮੈਨੂੰ ਦਿੱਤੇ ਸਹਿਯੋਗ ਨੇ ਹੀ ਉਸ ਨੂੰ ਕਾਮਯਾਬੀ ਦੇ ਰਾਹ 'ਤੇ ਤੋਰਿਆ ਹੈ, ਜਿਸ ਲਈ ਉਹ ਹਮੇਸ਼ਾ ਹੀ ਉਹਨਾਂ ਦੀ ਰਿਣੀ ਰਹੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News