ਗਲਤੀ ਨਾਲ ਚੁਣੇ ਗਏ ਸੀ ਆਸਟ੍ਰੇਲੀਆ ਦੇ ਉੱਪ ਪ੍ਰਧਾਨ ਮੰਤਰੀ

10/28/2017 8:58:17 AM

ਕੈਨਬਰਾ (ਬਿਊਰੋ)— ਆਸਟ੍ਰੇਲੀਆ ਵਿਚ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਦੀ ਸਰਕਾਰ ਖਤਰੇ ਵਿਚ ਪੈ ਗਈ ਹੈ। ਦਰਅਸਲ ਆਸਟ੍ਰੇਲੀਆਈ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਫੈਸਲਾ ਸੁਣਾਇਆ ਜਿਸ ਕਾਰਨ ਦੋਹਰੀ ਨਾਗਰਿਕਤਾ ਦੇ ਚੱਲਦੇ ਉੱਪ ਪ੍ਰਧਾਨ ਮੰਤਰੀ ਬਾਰਨਬਾਏ ਜੋਇਸ ਅਤੇ 4 ਹੋਰ ਰਾਜ ਨੇਤਾਵਾਂ ਨੂੰ ਸੰਸਦ ਦੀ ਮੈਂਬਰਤਾ ਲਈ ਅਯੋਗ ਕਰਾਰ ਦਿੱਤਾ ਗਿਆ। ਆਸਟ੍ਰੇਲੀਆ ਦੇ ਸੰਵਿਧਾਨ ਮੁਤਾਬਕ ਦੋਹਰੀ ਨਾਗਰਿਕਤਾ ਹੋਣ 'ਤੇ ਕਿਸੇ ਵਿਅਕਤੀ ਨੂੰ ਸਰਕਾਰ ਲਈ ਚੁਣਿਆ ਨਹੀਂ ਜਾ ਸਕਦਾ। ਅਦਾਲਤ ਦੇ ਫੈਸਲੇ ਮੁਤਾਬਕ ਉੱਪ ਪ੍ਰਧਾਨ ਮੰਤਰੀ ਸਮੇਤ 4 ਰਾਜ ਨੇਤਾਵਾਂ ਨੂੰ ਗਲਤੀ ਨਾਲ ਚੁਣ ਲਿਆ ਗਿਆ ਸੀ। ਅਦਾਲਤ ਦੇ ਇਸ ਫੈਸਲੇ 'ਤੇ ਪ੍ਰਧਾਨ ਮੰਤਰੀ ਟਰਨਬੁੱਲ ਨੇ ਕਿਹਾ ਕਿ ਉਹ ਇਸ ਨੂੰ ਮਨਜ਼ੂਰ ਕਰਦੇ ਹਨ ਪਰ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਫੈਸਲੇ ਦੀ ਉਮੀਦ ਨਹੀਂ ਸੀ। 
ਉੱਪ ਪ੍ਰਧਾਨ ਮੰਤਰੀ ਜੋਇਸ ਨੇ ਅਗਸਤ 'ਚ ਨਿਊਜ਼ੀਲੈਂਡ ਵਿਚ ਆਪਣੀ ਨਾਗਰਿਕਤਾ ਦਾ ਐਲਾਨ ਕੀਤਾ ਸੀ। ਫੈਸਲਾ ਆਉਣ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮੈਂ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦਾ ਹਾਂ। ਅਸੀਂ ਇਕ ਬਿਹਤਰੀਨ ਲੋਕਤੰਤਰ ਵਿਚ ਰਹਿੰਦੇ ਹਾਂ।  
ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਰਾਜਨੀਤੀ ਵਿਚ ਕਿਸੇ ਰਾਜ ਨੇਤਾ ਦੀ ਦੋਹਰੀ ਨਾਗਰਕਿਤਾ ਦਾ ਸਮਲਾ ਇਸ ਸਾਲ ਜੁਲਾਈ 'ਚ ਭਖਿਆ ਸੀ, ਜਿਸ ਤੋਂ ਬਾਅਦ ਕਈ ਸੰਸਦ ਮੈਂਬਰਾਂ ਨੂੰ ਇਸ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਨੀ ਪਈ ਸੀ। ਜੋਇਸ ਨੂੰ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਸੀਟ 'ਤੇ ਦਸੰਬਰ ਮਹੀਨੇ ਵਿਚ ਉੱਪ ਚੋਣਾਂ ਹੋ ਸਕਦੀਆਂ ਹਨ।


Related News