ਸਾਹਨੇਵਾਲ ਦੇ ਨਗਰ ਕੀਰਤਨ ’ਚ ਸ਼ਾਮਲ ਹੋਏ ਮੰਤਰੀ ਮੁੰਡੀਆਂ

Saturday, Nov 22, 2025 - 05:09 PM (IST)

ਸਾਹਨੇਵਾਲ ਦੇ ਨਗਰ ਕੀਰਤਨ ’ਚ ਸ਼ਾਮਲ ਹੋਏ ਮੰਤਰੀ ਮੁੰਡੀਆਂ

ਸਾਹਨੇਵਾਲ (ਬਲਜੀਤ)- ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਆਯੋਜਿਤ ਵਿਸ਼ਾਲ ਨਗਰ ਕੀਰਤਨ ਦੇ ਸਾਹਨੇਵਾਲ ਸ਼ਹਿਰ ’ਚ ਦਾਖ਼ਲ ਹੋਣ ’ਤੇ ਸੰਗਤਾਂ ਦਾ ਸਵਾਗਤ ਕਰਦਿਆਂ ਵਧਾਈ ਦਿੱਤੀ। ਸੈਂਕੜੇ ਸ਼ਰਧਾਲੂਆਂ ਨਾਲ ਕੈਬਨਿਟ ਮੰਤਰੀ ਨੇ ਹਿੰਦ ਦੀ ਚਾਦਰ, ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਲੀ ਪਾਲਕੀ ਸਾਹਿਬ ’ਤੇ ਫੁੱਲਾਂ ਦੀ ਵਰਖਾ ਕੀਤੀ। 

ਨਗਰ ਕੀਰਤਨ ਨੂੰ ਪੰਜਾਬ ਸਰਕਾਰ ਦਾ  ਇਕ ਇਤਿਹਾਸਕ ਉਪਰਾਲਾ ਦੱਸਦਿਆਂ ਮੰਤਰੀ ਮੁੰਡੀਆਂ ਨੇ ਦੱਸਿਆ ਕਿ ਇਹ ਚਾਰ ਅਜਿਹੇ ਵਿਸ਼ਾਲ ਨਗਰ ਕੀਰਤਨਾਂ ’ਚੋਂ ਇਕ ਹੈ, ਜੋ ਵੀਰਵਾਰ ਸਵੇਰੇ ਫਰੀਦਕੋਟ ਤੋਂ ਸ਼ੁਰੂ ਹੋਏ ਸਨ। ਉਨ੍ਹਾਂ ਪੰਜਾਬ ਭਰ ਅਤੇ ਇਸ ਤੋਂ ਬਾਹਰ ਦੇ ਲੋਕਾਂ ਨੂੰ 23-25 ਨਵੰਬਰ ਤੱਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਮੁੱਖ ਯਾਦਗਾਰੀ ਸਮਾਗਮਾਂ ’ਚ ਹਿੱਸਾ ਲੈਣ ਦੀ ਅਪੀਲ ਕੀਤੀ।


author

Anmol Tagra

Content Editor

Related News