ਕਤਰ 10 ਦਿਨਾਂ ''ਚ ਮੰਨੇ ਇਹ ਮੰਗਾਂ, ਦੂਰ ਹੋਵੇਗਾ ''ਸੰਕਟ'' (ਤਸਵੀਰਾਂ)

06/23/2017 3:24:32 PM

ਦੋਹਾ— ਕਤਰ ਦੇ ਡਿਪਲੋਮੈਟਿਕ ਸੰਕਟ 'ਤੇ ਵਿਚੋਲਗੀ ਕਰ ਰਹੇ ਖਾੜੀ ਦੇਸ਼ ਕੁਵੈਤ ਨੇ ਕਤਰ ਨੂੰ ਅਰਬ ਦੇਸ਼ਾਂ ਦੇ ਨਾਲ ਸਮਝੌਤੇ ਲਈ ਆਪਣੀਆਂ ਮੰਗਾਂ ਸੌਂਪ ਦਿੱਤੀਆਂ ਹਨ। ਕਤਰ ਨੂੰ 13 ਮੰਗਾਂ ਦੀ ਸੂਚੀ ਸੌਂਪੀ ਗਈ ਹੈ। ਸਾਊਦੀ ਅਰਬ, ਮਿਸਰ, ਸੰਯੁਕਤ ਅਰਬ ਅਮੀਰਾਤ ਅਤੇ ਬਹਿਰੀਨ ਨੇ ਇਨ੍ਹਾਂ ਮੰਗਾਂ ਵਿਚ ਨਿਊਜ਼ ਚੈਨਲ ਅਲ-ਜਜ਼ੀਰਾ ਨੂੰ ਬੰਦ ਕਰਨ ਨੂੰ ਕਿਹਾ ਹੈ। ਇਨ੍ਹਾਂ ਦੇਸ਼ਾਂ ਨੇ ਕਤਰ ਤੋਂ ਈਰਾਨ ਦੇ ਨਾਲ ਸੰਬੰਧ ਖਤਮ ਕਰਨ ਦੇ ਨਾਲ ਹੀ ਤੁਰਕੀ ਫੌਜੀ ਕੈਂਪ ਨੂੰ 10 ਦਿਨਾਂ ਦੇ ਅੰਦਰ ਬੰਦ ਕਰਨ ਲਈ ਵੀ ਕਿਹਾ ਹੈ। ਇਨ੍ਹਾਂ ਦੇਸ਼ਾਂ ਨੇ ਕਿਹਾ ਕਿ ਜੇਕਰ ਕਤਰ 10 ਦਿਨਾਂ ਦੇ ਅੰਦਰ ਇਨ੍ਹਾਂ ਮੰਗਾਂ ਨੂੰ ਮੰਨ ਲੈਂਦਾ ਹੈ ਤਾਂ ਕਤਰ ਦਾ ਸੰਕਟ ਦੂਰ ਹੋ ਸਕਦਾ ਹੈ। ਇਨ੍ਹਾਂ ਦੋ ਮੰਗਾਂ ਤੋਂ ਇਲਾਵਾ ਬਾਕੀ ਮੰਗਾਂ ਇਸ ਤਰ੍ਹਾਂ ਹਨ—
1. ਕਤਰ 'ਮੁਸਲਿਮ ਬ੍ਰਦਰਹੱਡ' ਨਾਲ ਸਾਰੇ ਤਰ੍ਹਾਂ ਦੇ ਸੰਬੰਧ ਤੋੜੇ ਜੋ ਕਿ ਅਰਬ ਦੇਸ਼ਾਂ ਵਿਚ ਪਾਬੰਦੀਸ਼ੁਦਾ ਹਨ। 
2. ਅਲ-ਜਜ਼ੀਰਾ, ਅਰਬੀ 21 ਅਤੇ ਮੱਧ ਪੂਰਬੀ ਨਿਊਜ਼ ਚੈਨਲਾਂ ਨੂੰ ਆਰਥਿਕ ਮਦਦ ਦੇਣਾ ਬੰਦ ਕਰੇ। 
3. ਮੁਆਵਜ਼ੇ ਦੇ ਰੂਪ ਵਿਚ ਇਕ ਧਨਰਾਸ਼ੀ ਦੇਵੇ।
4. ਸਾਊਦੀ ਅਰਬ ਅਤੇ ਹੋਰ ਦੇਸ਼ਾਂ ਵਿਚ ਵਿਰੋਧੀ ਪਾਰਟੀਆਂ ਨੂੰ ਦਿੱਤੀ ਗਈ ਆਰਥਿਕ ਮਦਦ ਨਾਲ ਜੁੜੀ ਵਿਸਥਾਰਪੂਰਵਕ ਜਾਣਕਾਰੀ ਦੇਵੇ।
5. ਅਮਰੀਕੀ ਪ੍ਰਸ਼ਾਸਨ ਦੇ ਦੱਸੇ ਅੱਤਵਾਦੀ ਸੰਗਠਨਾਂ ਨੂੰ ਆਰਥਿਕ ਮਦਦ ਦੇਣਾ ਬੰਦ ਕਰੇ। 
6. ਇਨ੍ਹਾਂ ਚਾਰ ਦੇਸ਼ਾਂ ਵੱਲੋਂ ਅੱਤਵਾਦ ਦੇ ਮਾਮਲੇ ਵਿਚ ਪੈਂਡਿੰਗ ਉਨ੍ਹਾਂ ਸਾਰੇ ਵਿਅਕਤੀਆਂ ਨੂੰ ਸੌਂਪੇ। 
7. ਚਾਰ ਦੇਸ਼ਾਂ ਦੇ ਉਨ੍ਹਾਂ ਨਾਗਰਿਕਤਾਂ ਨੂੰ ਬੇਅਸਰ ਕਰਨ ਤੋਂ ਇਨਕਾਰ ਕਰੇ ਅਤੇ ਕਤਰ ਵਿਚ ਮੌਜੂਦ ਅਜਿਹੇ ਲੋਕਾਂ ਨੂੰ ਬਾਹਰ ਕੱਢੇ। 
8. ਗਲਫ ਕੋ-ਆਪ੍ਰੇਸ਼ਨ ਕੌਂਸਲ ਦੇ ਨਾਲ ਸਿਆਸੀ, ਆਰਥਿਕ ਅਤੇ ਹਰ ਤਰ੍ਹਾਂ ਦੇ ਤਰੀਕਿਆਂ ਦੇ ਨਾਲ ਕਤਰ ਖੁਦ ਨੂੰ ਜੋੜੇ। 
ਬੀਤੇ ਦਿਨਾਂ ਵਿਚ ਕੁਵੈਤ ਅਤੇ ਓਮਾਨ ਵਰਗੇ ਕੁਝ ਅਰਬੀ ਦੇਸ਼ਾਂ ਨੂੰ ਛੱਡ ਕੇ ਜ਼ਿਆਦਾਤਰ ਅਰਬੀ ਦੇਸ਼ਾਂ ਨੇ ਕਤਰ ਦੇ ਨਾਲ ਆਪਣੇ ਸਿਆਸੀ ਸੰਬੰਧ ਖਤਮ ਕਰ ਲਏ ਹਨ ਅਤੇ ਆਪਣੇ ਹਵਾਈ ਖੇਤਰਾਂ ਨੂੰ ਕੁਵੈਤ ਲਈ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਜ਼ਮੀਨੀ ਸਰਹੱਦਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਕਤਰ ਨੇ ਖੇਤਰੀ ਅਸਥਿਰਤਾ ਨੂੰ ਬੜ੍ਹਾਵਾ ਦੇਣ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ ਅਤੇ ਕਤਰ ਵੱਲੋਂ ਇਨ੍ਹਾਂ ਮੰਗਾਂ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਕਤਰ ਦੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲਰਹਿਮਾਨ ਅਲ-ਥਾਨੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕਤਰ ਪਾਬੰਦੀਆਂ ਨੂੰ ਹਟਾਏ ਜਾਣ ਤੱਕ ਗੱਲਬਾਤ ਨਹੀਂ ਕਰੇਗਾ।  


Kulvinder Mahi

News Editor

Related News