ਅਮਰੀਕੀ ਸੰਸਦ ਮੈਂਬਰਾਂ ਵਲੋਂ ਦਲਾਈ ਲਾਮਾ ਦੀ ਪ੍ਰਸ਼ੰਸਾ, ਪੇਸ਼ ਕੀਤਾ ਪ੍ਰਸਤਾਵ

Saturday, Nov 16, 2019 - 04:48 PM (IST)

ਅਮਰੀਕੀ ਸੰਸਦ ਮੈਂਬਰਾਂ ਵਲੋਂ ਦਲਾਈ ਲਾਮਾ ਦੀ ਪ੍ਰਸ਼ੰਸਾ, ਪੇਸ਼ ਕੀਤਾ ਪ੍ਰਸਤਾਵ

ਵਾਸ਼ਿੰਗਟਨ (ਭਾਸ਼ਾ)— ਅਮਰੀਕਾ ਦੇ 4 ਪ੍ਰਭਾਵਸ਼ਾਲੀ ਸੰਸਦ ਮੈਂਬਰਾਂ ਨੇ ਅਮਰੀਕੀ ਕਾਂਗਰਸ 'ਚ ਇਕ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਵਿਚ ਗਲੋਬਲ ਸ਼ਾਂਤੀ ਅਤੇ ਅਹਿੰਸਾ 'ਚ ਯੋਗਦਾਨ ਲਈ ਤਿੱਬਤ ਦੇ ਅਧਿਆਤਮਿਕ ਨੇਤਾ ਦਲਾਈ ਲਾਮਾ ਦੀ ਪ੍ਰਸ਼ੰਸਾ ਕੀਤੀ। ਹਾਊਸ ਆਫ ਰਿਪ੍ਰਜੈਂਟੇਟਿਵਜ਼ 'ਚ ਪੇਸ਼ ਇਸ ਪ੍ਰਸਤਾਵ ਤੋਂ ਕੁਝ ਹਫਤੇ ਪਹਿਲਾਂ ਧਾਰਮਿਕ ਆਜ਼ਾਦੀ ਲਈ ਅਮਰੀਕੀ ਵਿਸ਼ੇਸ਼ ਦੂਤ ਸੈਮੁਅਲ ਡੀ ਬ੍ਰਾਊਨਬੈਕ ਨੇ ਭਾਰਤ ਦੇ ਧਰਮਸ਼ਾਲਾ ਦੀ ਯਾਤਰਾ ਸੀ ਅਤੇ ਦਲਾਈ ਲਾਮਾ ਨਾਲ ਮਿਲ ਕੇ ਧਾਰਮਿਕ ਆਜ਼ਾਦੀ 'ਤੇ ਕੰਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਸੀ।

ਨੋਬਲ ਸ਼ਾਂਤੀ ਪੁਰਸਕਾਰ ਜੇਤੂ 83 ਸਾਲਾ ਦਲਾਈ ਲਾਮਾ ਚੀਨ ਦੇ ਕਬਜ਼ੇ ਤੋਂ ਬਚਣ ਲਈ 1959 'ਚ ਭਾਰਤ ਗਏ ਸਨ। ਕਾਂਗਰਸ ਦੇ ਮੈਂਬਰ ਟੇਡ ਯੋਹੋ ਨੇ ਸਦਨ 'ਚ ਪ੍ਰਸਤਾਵ ਰੱਖਿਆ, ਜਿਸ ਵਿਚ ਉਨ੍ਹਾਂ ਨਾਲ ਮਾਈਕਲ ਮੈਕਕਾਲ, ਕ੍ਰਿਸ ਸਮਿੱਥ ਅਤੇ ਜਾਰਜ ਮੈਕਗਵਰਨ ਸਹਿ ਪ੍ਰਸਤਾਵਕ ਹਨ। ਇਸ ਵਿਚ ਤਿੱਬਤੀ ਜਨਤਾ ਦੀ ਅਸਲ ਖੁਦਮੁਖਤਿਆਰੀ ਨੂੰ ਮਹੱਤਵ ਦੇਣ ਅਤੇ ਗਲੋਬਲ ਸ਼ਾਂਤੀ, ਪਿਆਰ ਅਤੇ ਸਮਝ ਵਧਾਉਣ ਲਈ ਦਲਾਈ ਲਾਮਾ ਦੇ ਕੰਮ ਦੀ ਸ਼ਲਾਘਾ ਕੀਤੀ ਗਈ ਹੈ।


author

Tanu

Content Editor

Related News