ਰਿਸ਼ਤੇ ਸ਼ਰਮਸਾਰ: 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਿਤਾ, ਇਨਕਾਰ ਕਰਨ ’ਤੇ ਸਾੜੀ ਜਿਊਂਦਾ

Wednesday, Sep 08, 2021 - 02:31 PM (IST)

ਰਿਸ਼ਤੇ ਸ਼ਰਮਸਾਰ: 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਿਤਾ, ਇਨਕਾਰ ਕਰਨ ’ਤੇ ਸਾੜੀ ਜਿਊਂਦਾ

ਇਸਤਾਂਬੁਲ: ਕਹਿੰਦੇ ਹਨ ਕਿ ਧੀਆਂ ਲਈ ਪਿਤਾ ਹੀ ਉਨ੍ਹਾਂ ਦੇ ਸੁਪਰਹੀਰੋ ਹੁੰਦੇ ਹਨ, ਜੋ ਆਪਣੀਆਂ ਧੀਆਂ ਦੀ ਖ਼ੁਸ਼ੀ ਲਈ ਕੁੱਝ ਵੀ ਕਰ ਗੁਜ਼ਰਦੇ ਹਨ ਪਰ ਤੁਰਕੀ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਜਾਣ ਕੇ ਹਰ ਕੋਈ ਦੰਗ ਰਹਿ ਜਾਏਗਾ। ਦਰਅਸਲ ਇੱਥੇ ਇਕ ਪਿਤਾ ਵੱਲੋਂ ਆਪਣੀ ਹੀ 13 ਸਾਲ ਦੀ ਧੀ ਨੂੰ ਜਿਊਂਦਾ ਸਾੜ੍ਹ ਦਿੱਤਾ ਗਿਆ ਹੈ। ਇਹ ਘਟਨਾ ਪਿਛਲੇ ਵੀਰਵਾਰ ਨੂੰ ਵਾਪਰੀ ਸੀ। 

ਇਹ ਵੀ ਪੜ੍ਹੋ: ਤਾਲਿਬਾਨ ਨੇ ਮੋਸਟ ਵਾਂਟੇਡ ਅੱਤਵਾਦੀ ਨੂੰ ਬਣਾਇਆ ਗ੍ਰਹਿ ਮੰਤਰੀ, ਸਿਰ ’ਤੇ ਹੈ 50 ਲੱਖ ਡਾਲਰ ਦਾ ਇਨਾਮ

ਇਕ ਅੰਗ੍ਰੇਜੀ ਵੈਬਸਾਈਟ ‘ਮਿਰਰ’ ਵਿਚ ਛਪੀ ਖ਼ਬਰ ਮੁਤਾਬਕ ਇਹ ਬੇਰਹਿਮ ਪਿਤਾ ਆਪਣੀ ਹੀ 13 ਸਾਲਾ ਧੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਜਦੋਂ ਧੀ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਪਹਿਲਾਂ ਧੀ ਨੂੰ ਕੁੱਟਿਆ ਅਤੇ ਫਿਰ ਉਸ ਨੂੰ ਜਿਊਂਦਾ ਸਾੜ੍ਹ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਮਗਰੋਂ ਉਹ ਆਪਣੀ 12 ਸਾਲ ਧੀ ਨੂੰ ਲੈ ਕੇ ਫਰਾਰ ਹੋ ਗਿਆ। ਉਥੇ ਹੀ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੀ ਪੁਲਸ ਨੇ ਗੰਭੀਰ ਹਾਲਤ ਵਿਚ ਬਾਥਰੂਮ ਵਿਚ ਪਈ ਬੱਚੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਹਾਲਾਂਕਿ ਬੱਚੀ ਨੇ ਦਮ ਤੋੜਨ ਤੋਂ ਪਹਿਲਾਂ ਪੁਲਸ ਨੂੰ ਬਿਆਨ ਦੇ ਦਿੱਤਾ, ਜਿਸ ਦੇ ਆਧਾਰ ’ਤੇ ਪਿਤਾ ਦੀ ਗ੍ਰਿਫ਼ਤਾਰੀ ਹੋ ਸਕੀ। ਉਥੇ ਹੀ ਪਿਤਾ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਇੰਡੋਨੇਸ਼ੀਆ: ਜੇਲ੍ਹ ’ਚ ਅੱਗ ਲੱਗਣ ਨਾਲ 41 ਕੈਦੀਆਂ ਦੀ ਮੌਤ, 39 ਝੁਲਸੇ

ਬੱਚੀ ਦੀ ਬਦਨਸੀਬੀ ਦਾ ਆਲਮ ਇਹ ਰਿਹਾ ਕਿ ਉਸ ਦੀ ਮਾਂ, ਜੋ ਕਿ ਲੇਬਨਾਨ ਵਿਚ ਆਪਣੇ ਦੂਜੇ ਪਤੀ ਨਾਲ ਰਹਿੰਦੀ ਹੈ, ਨੇ ਵੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਨੂੰ ਉਸ ਦਾ ਅੰਤਿਮ ਸੰਸਕਾਰ ਕਰਨਾ ਪਿਆ।

ਇਹ ਵੀ ਪੜ੍ਹੋ: ਓਲੰਪਿਕ ਮੈਡਲ ਜੇਤੂਆਂ ਨੂੰ ਮੁੱਖ ਮੰਤਰੀ ਅੱਜ ਦੇਣਗੇ ਸ਼ਾਹੀ ਭੋਜ, ਕੈਪਟਨ ਖੁਦ ਤਿਆਰ ਕਰਨਗੇ ਪੁਲਾਅ ਤੇ ਚਿਕਨ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News