ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਸ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ

Friday, Jun 24, 2022 - 09:22 PM (IST)

ਅਮਰੀਕੀ ਕ੍ਰਿਪਟੋ ਫਰਮ Harmony 'ਤੇ ਸਾਈਬਰ ਹਮਲਾ, ਹੈਕਰਸ ਨੇ ਉਡਾਈ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ

ਬਿਜ਼ਨੈੱਸ ਡੈਸਕ-ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮੋਨੀ 'ਤੇ ਸਾਈਬਰ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਕਾਰਨ ਕੰਪਨੀ ਨੂੰ 100 ਮਿਲੀਅਨ ਡਾਲਰ ਦਾ ਭਾਰੀ ਨੁਕਸਾਨ ਹੋਇਆ ਹੈ। ਕ੍ਰਿਪਟੋ ਫਰਮ ਹਾਰਮੋਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸੰਨ੍ਹ ਲੱਗਾ ਕੇ ਹੈਕਰਸ ਨੇ ਲਗਭਗ 100 ਮਿਲੀਅਨ ਡਾਲਰ ਦੀ ਡਿਜੀਟਲ ਕਰੰਸੀ ਦੀ ਚੋਰੀ ਕਰ ਲਈ ਹੈ।

ਇਹ ਵੀ ਪੜ੍ਹੋ : ਜੂਨ ’ਚ 25 ਫੀਸਦੀ ਵਧ ਸਕਦੀ ਹੈ ਕਾਰਾਂ ਦੀ ਵਿਕਰੀ

ਦੱਸ ਦੇਈਏ ਕਿ ਹੈਕਰਸ ਲਗਾਤਾਰ ਅਜਿਹੇ ਮਾਮਲਿਆਂ ਨੂੰ ਅੰਜਾਮ ਦੇ ਰਹੇ ਹਨ। ਬੀਤੇ ਦਿਨਾਂ 'ਚ ਵੀ ਡਿਜੀਟਲ ਕਰੰਸੀ ਚੋਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਐਲਿਪਟਿਕ, ਜੋ ਜਨਕਤ ਤੌਰ 'ਤੇ ਦਿਖਾਈ ਦੇਣ ਵਾਲੇ ਬਲਾਕਚੇਨ ਡਾਟਾ ਨੂੰ ਟਰੈਕ ਕਰਦਾ ਹੈ, ਉਸ ਨੇ ਕਿਹਾ ਕਿ ਹੈਕਰਸ ਨੇ ਕਈ ਵੱਖ-ਵੱਖ ਕ੍ਰਿਪਟੋਕਰੰਸੀਜ਼ ਨੂੰ ਚੋਰੀ ਕੀਤਾ ਹੈ। ਹੈਕਰਸ ਨੇ ਏਥਰ, ਟੀਥਰ ਅਤੇ ਯੂ.ਐੱਸ.ਡੀ. ਕੁਆਈਨ ਸਮੇਤ ਵਿਕੇਂਦੀਕ੍ਰਿਤ ਦੀ ਵਰਤੋਂ ਕਰ ਕ੍ਰਿਪਟੋਕਰੰਸੀਜ਼ ਨੂੰ ਸਵੈਪ ਕਰ ਲਿਆ ਹੈ।  ਮਾਰਚ 'ਚ ਹੈਕਰਸ ਨੇ ਰੋਨਿਨ ਬ੍ਰਿਜ ਤੋਂ ਲਗਭਗ 615 ਮਿਲੀਅਨ ਡਾਲਰ ਦੀ ਚੋਰੀ ਕੀਤੀ ਸੀ। ਦੱਸ ਦੇਈਏ ਕਿ ਰੋਨਿਨ ਬ੍ਰਿਜ ਦੀ ਵਰਤੋਂ ਕ੍ਰਿਪਟੋਕਰੰਸੀ ਨੂੰ ਟ੍ਰਾਂਸਫਰ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਐਪਲ ਅਤੇ ਐਂਡ੍ਰਾਇਡ ਸਮਾਰਟਫੋਨ ’ਤੇ ਸਾਈਬਰ ਅਟੈਕ, ਸਪਾਈਵੇਅਰ ਰਾਹੀਂ ਹੈਕ ਕਰ ਕੇ ਉਡਾਇਆ ਡਾਟਾ

ਅਮਰੀਕਾ ਸਥਿਤ ਕ੍ਰਿਪਟੋ ਫਰਮ ਹਾਰਮੋਨੀ ਡਿਸੈਂਟ੍ਰਲਾਇਜਡ ਲਈ ਬਲਾਕਚੇਨ ਵਿਕਸਿਤ ਕਰਦਾ ਹੈ। ਕੈਲੀਫੋਰਨੀਆ ਸਥਿਤ ਕੰਪਨੀ ਨੇ ਕਿਹਾ ਕਿ ਇਸ ਚੋਰੀ ਨੇ ਉਸ ਦੇ ਹਾਰਿਜਨ ਬ੍ਰਿਜ ਨੂੰ ਹਿੱਟ ਕੀਤਾ ਹੈ ਜਿਸ ਦੇ ਰਾਹੀਂ ਉਹ ਵੱਖ-ਵੱਖ ਬਲਾਕਚੈਨ ਤੋਂ ਕ੍ਰਿਪਟੋਕਰੰਸੀ ਟ੍ਰਾਂਸਫਰ ਕਰਦੇ ਸਨ। ਇਹ ਸਾਫਟਵੇਅਰ ਡਿਜੀਟਲ ਟੋਕਨਸ ਬਿਟਕੁਆਇਨ ਅਤੇ ਏਥਰ ਲਈ ਵੀ ਇਸਤੇਮਾਲ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ : 3 ਟਨ ਰੂਸੀ ਸੋਨੇ ਦੀ ਦਰਾਮਦਗੀ ਦੀ ਜਾਂਚ ਕਰ ਰਹੇ ਹਨ ਸਵਿਸ ਅਧਿਕਾਰੀ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News