ਪੱਛਮੀ ਫਰਾਂਸ ਦੇ ਥੀਮ ਪਾਰਕ ਦੀ ਸਫਾਈ ਕਰਨਗੇ ਕਾਂ

Tuesday, Aug 14, 2018 - 12:08 AM (IST)

ਪੈਰਿਸ — ਲੋਕਾਂ ਨੂੰ ਸਵੱਛਤਾ ਦਾ ਸੰਦੇਸ਼ ਦੇਣ ਲਈ ਪੱਛਮੀ ਫਰਾਂਸ ਦੇ ਇਕ ਇਤਿਹਾਸਕ ਥੀਮ ਪਾਰਕ ਨੇ ਅਨੋਖੀ ਪਹਿਲ ਕੀਤੀ ਹੈ। ਪਾਰਕ ਦੇ ਮੈਦਾਨ ਵਿਚ ਪਈ ਗੰਦਗੀ ਨੂੰ 6 ਕਾਂ ਸਾਫ ਕਰਨਗੇ, ਜਿਸ ਲਈ ਕਾਵਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਅਗਲੇ ਹਫਤੇ ਤੋਂ ਇਹ ਕੰਮ 'ਤੇ ਲੱਗਣਗੇ।
ਇਹ ਕਾਂ ਆਪਣੀ ਚੁੰਝ ਨਾਲ ਸਿਗਰਟ ਅਤੇ ਕਚਰੇ ਦੇ ਟੁਕੜੇ ਚੁੱਕ ਕੇ ਕੂੜੇਦਾਨ ਵਿਚ ਪਾਉਣਗੇ। ਇਨ੍ਹਾਂ ਦੇ ਇਸ ਕੰਮ ਦੇ ਬਦਲੇ ਇਨ੍ਹਾਂ ਨੂੰ ਖਾਣ ਵਾਲੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ। ਪਾਰਕ ਦੇ ਮੁਖੀ ਨਿਕੋਲਸ ਡਵਿਲੀਅਰਸ ਨੇ ਕਿਹਾ ਕਿ ਕਾਵਾਂ ਕੋਲੋਂ ਪਾਰਕ ਸਾਫ ਕਰਵਾਉਣ ਦਾ ਮਕਸਦ ਕੁਦਰਤ ਵਲੋਂ ਲੋਕਾਂ ਨੂੰ ਵਾਤਾਵਰਣ ਨੂੰ ਸਾਫ ਰੱਖਣ ਦਾ ਸੰਦੇਸ਼ ਦੇਣਾ ਹੈ। ਇਸ ਕੰਮ ਲਈ ਕਾਵਾਂ ਦੀ ਜਿਸ ਨਸਲ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ਵਿਚ ਕੇਰਿਨ, ਜੈਕਡਾ ਅਤੇ ਰੇਵੇਨ ਸ਼ਾਮਲ ਹਨ। ਇਹ ਨਸਲਾਂ ਇਨਸਾਨਾਂ ਦਾ ਵਰਤਾਓ ਵਧੀਆ ਤਰੀਕੇ ਨਾਲ ਸਮਝ ਸਕਦੀਆਂ ਹਨ।


Related News