ਬ੍ਰਿਸਬੇਨ ਕ੍ਰਿਕਟ ਲੀਗ ਕੱਪ ‘ਤੇ ਸਕਿੱਲ ਵਾਰੀਅਰਜ਼ ਦਾ ਕਬਜ਼ਾ
Wednesday, Aug 26, 2020 - 06:28 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਸੂਬਾ ਕੁਈਨਜ਼ਲੈਂਡ ਦੇ ਹਰਿਆਵਲੇ ਸ਼ਹਿਰ ਬ੍ਰਿਸਬੇਨ ਵਿਖੇ ਫਾਈਨਲ ਮੈਚ ਵਿੱਚ ਸਕਿੱਲ ਵਾਰੀਅਰਜ਼ ਨੇ ਬ੍ਰਿਸਬੇਨ ਸੰਨਰਾਈਜ਼ਰ ਨੂੰ 7 ਵਿਕਟਾਂ ਨਾਲ ਹਰਾ ਕੇ ਕੱਪ ਆਪਣੇ ਨਾਮ ਕਰਵਾਇਆ। ਬ੍ਰਿਸਬੇਨ ਵਿਚ ਸੀਆਈਬੀ, ਮੈਟ੍ਰਿਕ ਫਾਈਨਾਂਸ, ਐਜੂਕੇਸ਼ਨ ਇਮਬੈਂਸੀ, ਅਬੈ ਧੀਰ, ਕਮਿਊਨਿਟੀ ਰੇਡੀਓ 4ਈਬੀ, ਬ੍ਰਿਸਬੇਨ ਪੰਜਾਬੀ ਪ੍ਰੈਸ ਕਲੱਬ, ਡੋਸਾਹੱਟ, ਇੰਡੋਜ਼ ਟੀਵੀ ਅਤੇ ਸਮੂਹ ਕ੍ਰਿਕਟ ਕਲੱਬਾਂ ਦੇ ਸਾਂਝੇ ਉੱਦਮ ਨਾਲ ਵੱਖ-ਵੱਖ ਖੇਡ ਦੇ ਮੈਦਾਨਾ ‘ਚ 28 ਟੀਮਾਂ ਦੇ ਫਸਵੇਂ ਮੁਕਾਬਲੇ ਕਰਵਾਏ ਗਏ।
ਪ੍ਰਬੰਧਕ ਖੁਸ਼ ਘਈ, ਪਰਮਜੀਤ ਸਿੰਘ ਅਤੇ ਹੈਰੀ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਟੂਰਨਾਮੈਂਟ ਦਾ ਸਮੁੱਚਾ ਪ੍ਰਬੰਧਨ ਵਧੀਆ ਰਿਹਾ। ਫਾਈਨਲ ਮੈਚ ਦੌਰਾਨ ਸਨਜੀਤ ਸਿੰਘ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ। ਸਮੁੱਚੇ ਟੂਰਨਾਮੈਂਟ ਲਈ ਗੁਰਬੀਰ ਸਿੰਘ ਗਿੱਲ ‘ਮੈਨ ਆਫ਼ ਦਾ ਸੀਰੀਜ਼’ ਅਤੇ ਸੁਖਪਾਲ ਸਿੰਘ ਨੂੰ ‘ਸਰਬੋਤਮ ਖਿਡਾਰੀ’ ਚੁਣਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਭਾਰਤੀ ਸਾਫਟਵੇਅਰ ਇੰਜੀਨੀਅਰ ਬੀਬੀ ਨੂੰ ਦਿੱਤੀ ਅਮਰੀਕੀ ਨਾਗਰਿਕਤਾ, ਕਹੀ ਇਹ ਗੱਲ
ਮੁੱਖ ਮਹਿਮਾਨਾਂ ਵਿੱਚ ਲੱਕੀ ਸਿੱਧੂ, ਜੈਗ ਸਿੱਧੂ, ਅਥੇ ਧੀਰ ਅਤੇ ਸੌਰਬ ਅਗਰਵਾਲ ਨੇ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਖਿਡਾਰੀਆਂ ਵੱਲੋਂ ਦਿਖਾਈ ਖੇਡ ਭਾਵਨਾ ਤੇ ਅਨੁਸਾਸ਼ਨ ਲਈ ਵਧਾਈ ਦਿੱਤੀ। ਪ੍ਰਬੰਧਕਾਂ ਵੱਲੋਂ ਟੂਰਨਾਮੈਂਟ ਦੀ ਜੇਤੂ ਟੀਮ ਨੂੰ 3,500 ਡਾਲਰ ਅਤੇ ਉੱਪ ਜੇਤੂ ਨੂੰ 2,000 ਡਾਲਰ ਦੀ ਰਾਸ਼ੀ ਵੀ ਦਿੱਤੀ ਗਈ। ਸਮੁੱਚੇ ਵਿਸ਼ਵ ਦੇ ਕ੍ਰਿਕਟ ਪ੍ਰੇਮੀਆਂ ਲਈ ਇੰਡੋਜ਼ ਟੀਵੀ ਵੱਲੋਂ ਫਾਈਨਲ ਮੈਚ ਦਾ ਸਿੱਧਾ ਪ੍ਰਸਾਰਨ ਕੀਤਾ ਗਿਆ ਅਤੇ ਰੰਧਾਵਾ ਮੀਡੀਆ ਵੱਲੋਂ ਫੋਟੋਗ੍ਰਾਫੀ ਦੀ ਸੇਵਾ ਨਿਭਾਈ ਗਈ। ਪ੍ਰਬੰਧਕਾਂ ਅਨੁਸਾਰ ਅਗਲੀ ਕ੍ਰਿਕਟ ਲੀਗ, ਜਨਵਰੀ 2021 ‘ਚ ਹੋਵੇਗੀ।