ਕੋਵਿਡ-19 ਦੀ ਭਾਈਚਾਰਕ ਪ੍ਰਤੀਰੋਧ ਸਮਰਥਾ ਵਿਕਸਿਤ ਹੋਣ ''ਚ ਲੱਗੇਗਾ ਸਮਾਂ: WHO

Friday, Jul 24, 2020 - 09:04 PM (IST)

ਕੋਵਿਡ-19 ਦੀ ਭਾਈਚਾਰਕ ਪ੍ਰਤੀਰੋਧ ਸਮਰਥਾ ਵਿਕਸਿਤ ਹੋਣ ''ਚ ਲੱਗੇਗਾ ਸਮਾਂ: WHO

ਲੰਡਨ- ਵਿਸ਼ਵ ਸਿਹਤ ਸੰਗਠਨ ਦੀ ਮੁੱਖ ਵਿਗਿਆਨੀ ਡਾ. ਸੌਮਿਆ ਸਵਾਮੀਨਾਥਨ ਨੇ ਸ਼ੁੱਕਰਵਾਰ ਨੂੰ ਚਿਤਾਵਨੀ ਦਿੱਤੀ ਕਿ ਕੋਵਿਡ-19 ਖਿਲਾਫ 'ਹਰਡ ਇਮਿਊਨਿਟੀ' ਵਿਕਸਿਤ ਹੋਣ ਵਿਚ ਅਜੇ ਲੰਬਾ ਸਮਾਂ ਲੱਗੇਗਾ ਤੇ ਟੀਕਾ ਆਉਣ ਤੋਂ ਬਾਅਦ ਹੀ ਇਸ ਵਿਚ ਤੇਜ਼ੀ ਆਵੇਗੀ। ਕੋਵਿਡ-19 ਖਿਲਾਫ ਵੱਡੀ ਆਬਾਦੀ ਵਿਚ ਰੋਗ ਪ੍ਰਤੀਰੋਧਕ ਸਮਰਥਾ ਵਿਕਸਿਤ ਹੋਣ ਨੂੰ ਹੀ 'ਹਰਡ ਇਮਿਊਨਿਟੀ' ਕਿਹਾ ਜਾਂਦਾ ਹੈ।

ਜਿਨੇਵਾ ਤੋਂ ਵਿਸ਼ਵ ਸਿਹਤ ਸੰਗਠਨ ਵਲੋਂ ਸ਼ੁੱਕਰਵਾਰ ਨੂੰ ਆਯੋਜਿਤ ਸੋਸ਼ਲ ਮੀਡੀਆ ਲਾਈਵ ਪ੍ਰੋਗਰਾਮ ਵਿਚ ਵਿਗਿਆਨਕ ਨੇ ਕਿਹਾ ਕਿ ਨੈਸਰਗਿਕ ਪ੍ਰਤੀਰੋਧਕ ਸਮਰਥਾ ਦੇ ਪੱਧਰ 'ਤੇ ਪਹੁੰਚਣ ਦੇ ਲਈ ਇਨਫੈਕਸ਼ਨ ਦੇ ਹੋਰ ਦੌਰ ਦੀ ਲੋੜ ਹੋਵੇਗੀ। ਇਸ ਲਈ ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਘੱਟ ਤੋਂ ਘੱਟ ਅਗਲੇ ਸਾਲ ਜਾਂ ਉਸ ਤੋਂ ਬਾਅਦ ਦੁਨੀਆ ਵਿਚ ਕੋਰੋਨਾ ਵਾਇਰਸ ਤੋਂ ਨਿਜਾਤ ਪਾਉਣ ਵਿਚ ਤੇਜ਼ੀ ਆਵੇਗੀ। ਹਾਲਾਂਕਿ ਵਿਗਿਆਨੀ ਟੀਕਾ ਬਣਾਉਣ ਨੂੰ ਲੈ ਕੇ ਕੰਮ ਕਰ ਰਹੇ ਹਨ। ਇਸ ਵਿਚਾਲੇ ਮੈਡੀਸਿਨ ਨਾਲ ਮੌਤ ਦਰ ਘੱਟ ਕਰਨ ਵਿਚ ਮਦਦ ਮਿਲੇਗੀ ਤੇ ਲੋਕ ਜੀਵਨ ਜੀਅ ਸਕਣਗੇ। ਸਵਾਮੀਨਾਥਨ ਨੇ ਕਿਹਾ ਕਿ ਹਰਡ ਇਮਿਊਨਿਟੀ ਦੀ ਮਾਨਤਾ ਦੇ ਲਈ ਤੁਹਾਨੂੰ 50 ਤੋਂ 60 ਫੀਸਦੀ ਆਬਾਦੀ ਵਿਚ ਪ੍ਰਤੀਰੋਧਕ ਸਮਰਥਾ ਹੋਣੀ ਚਾਹੀਦੀ ਹੈ ਤਾਂ ਕਿ ਇਨਫੈਕਸ਼ਨ ਦੀ ਲੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਕਿਹਾ ਕਿ ਟੀਕੇ ਨਾਲ ਅਜਿਹਾ ਕਰਨਾ ਵਧੇਰੇ ਆਸਾਨ ਹੋਵੇਗਾ, ਅਸੀਂ ਇਸ ਨੂੰ ਤੇਜ਼ੀ ਨਾਲ ਹਾਸਲ ਕਰ ਸਕਦੇ ਹਾਂ, ਜਿਸ ਵਿਚ ਲੋਕ ਬੀਮਾਰ ਨਾ ਪੈਣ ਤੇ ਮਰਨ ਨਾ। ਇਸ ਲਈ ਹਰਡ ਇਮਿਊਨਿਟੀ ਨੂੰ ਨੈਸਰਗਿਕ ਇਨਫੈਕਸ਼ਨ ਦੇ ਰਾਹੀਂ ਹਾਸਲ ਕਰਨਾ ਵਧੇਰੇ ਬਿਹਤਰ ਹੈ। ਇਨਫੈਕਸ਼ਨ ਦੇ ਕਈ ਪੜਾਅ ਆਉਣਗੇ ਤੇ ਬਦਕਿਸਮਤੀ ਨਾਲ ਸਾਨੂੰ ਲੋਕਾਂ ਨੂੰ ਮਰਦਿਆਂ ਦੇਖਣਾ ਪਵੇਗਾ। 

ਇਸ ਦੌਰਾਨ ਵਿਗਿਆਨੀ ਨੇ ਕਿਹਾ ਕਿ 200 ਤੋਂ ਵਧੇਰੇ ਕੰਪਨੀਆਂ ਟੀਕਾ ਵਿਕਸਿਤ ਕਰਨ ਵਿਚ ਲੱਗੀਆਂ ਹੋਈਆਂ ਹਨ ਤੇ ਉਨ੍ਹਾਂ ਦੇ ਕੰਮ ਵਿਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਟੀਕੇ ਦਾ ਵਿਕਾਸ ਇਕ ਲੰਬਾ ਕੰਮ ਹੈ। ਸਾਡੇ ਕੋਲ ਟੀਕਾ ਵਿਕਸਿਤ ਕਰਨ ਦੇ ਜਿੰਨੇ ਵਧੇਰੇ ਉਮੀਦਵਾਰ ਹੋਣਗੇ, ਸਫਲਤਾ ਦੇ ਉੰਨੇ ਵਧੇਰੇ ਮੌਕੇ ਹੋਣਗੇ। ਟੀਕਾ ਵਿਕਸਿਤ ਹੋਣ ਬਾਰੇ ਪੁੱਛੇ ਜਾਣ 'ਤੇ ਵਿਗਿਆਨੀ ਨੇ ਕਿਹਾ ਕਿ ਸਾਨੂੰ ਇਸ ਸੰਭਾਵਨਾ ਨੂੰ ਸਵਿਕਾਰ ਕਰਨਾ ਹੋਵੇਗਾ। ਸਾਨੂੰ ਇਸ ਵਾਇਰਸ ਨਾਲ ਜਿਊਣਾ ਸਿੱਖਣਾ ਪਵੇਗਾ। ਡਾ. ਸਵਾਮੀਨਾਥਨ ਭਾਰਤ ਦੀ ਬਾਲ ਰੋਗ ਮਾਹਰ ਹਨ ਤੇ ਪੂਰੀ ਦੁਨੀਆ ਵਿਚ ਤਪੈਦਿਕ ਤੇ ਐੱਚ.ਆਈ.ਵੀ. ਦੀ ਪ੍ਰਸਿੱਧ ਖੋਜਕਾਰ ਹੈ। 


author

Baljit Singh

Content Editor

Related News