ਕੋਰੋਨਾ ਨੂੰ ਲੈ ਕੇ ਇੰਗਲੈਂਡ ਦੀ ਸਖ਼ਤੀ, ਬਿਨਾਂ ਵਜ੍ਹਾ ਵਿਦੇਸ਼ ਯਾਤਰਾ ਕਰਨ ’ਤੇ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ
Tuesday, Mar 23, 2021 - 05:00 PM (IST)
ਲੰਡਨ: ਕੋਰੋਨਾ ਵਾਇਰਸ ਮੁੜ ਕਈ ਦੇਸ਼ਾਂ ਵਿਚ ਕਹਿਰ ਬਰਸਾ ਰਿਹਾ ਹੈ, ਜਿਸ ਦੇ ਚੱਲਦੇ ਵੱਖ-ਵੱਖ ਦੇਸ਼ਾਂ ਨੇ ਆਪਣੇ ਇੱਥੇ ਸਖ਼ਤੀ ਵਧਾ ਦਿੱਤੀ ਹੈ। ਇਸੇ ਤਰ੍ਹਾਂ ਇੰਗਲੈਂਡ ਨੇ ਛੁੱਟੀਆਂ ਮਨਾਉਣ ਵਿਦੇਸ਼ ਜਾਣ ਵਾਲੇ ਆਪਣੇ ਨਾਗਰਿਕਾਂ ’ਤੇ ਜੁਰਮਾਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਬਿਨਾਂ ਕਿਸੇ ਠੋਸ ਵਜ੍ਹਾ ਦੇ ਬ੍ਰਿਟੇਨ ਤੋਂ ਹੋਰ ਦੇਸ਼ ਜਾਣ ਵਾਲੇ ਲੋਕਾਂ ’ਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। ਇਹ ਨਿਯਮ ਜੂਨ 2021 ਦੇ ਆਖ਼ੀਰ ਤੱਕ ਲਾਗੂ ਰਹਿ ਸਕਦਾ ਹੈ।
ਇਹ ਵੀ ਪੜ੍ਹੋ: 8.68 ਕਰੋੜ ਦੀ ਲਾਟਰੀ ਲੱਗਦੇ ਹੀ ਗੁਆਚੀ ਟਿਕਟ, ਫਿਰ ਇੰਝ ਦਿੱਤਾ ਕਿਸਮਤ ਨੇ ਸਾਥ
ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਸਰਕਾਰ ਦੀ ਮੂਲ ਯੋਜਨਾ ਹੈ ਕਿ ਅਪ੍ਰੈਲ ਵਿਚ ਅੰਤਰਰਾਸ਼ਟਰੀ ਯਾਤਰਾ ਨੂੰ ਰੀਵਿਊ ਕੀਤਾ ਜਾਏ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਸੀਂ 17 ਮਈ ਤੋਂ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇ ਦੇਈਏ। ਮੈਟ ਹੈਨਕਾਕ ਨੇ ਇਹ ਵੀ ਕਿਹਾ ਹੈ ਕਿ ਕੰਮ ਅਤੇ ਸਿੱਖਿਆ ਲਈ ਵਿਦੇਸ਼ ਜਾਣ ਵਾਲੇ ਲੋਕਾਂ ਦੇ ਮਾਮਲਿਆਂ ’ਤੇ ਵੱਖ ਤੋਂ ਵਿਚਾਰ ਕੀਤਾ ਜਾਵੇਗਾ। ਬ੍ਰਿਟੇਨ ਤੋਂ ਵੱਡੀ ਗਿਣਤੀ ਵਿਚ ਲੋਕ ਛੁੱਟੀਆਂ ਮਨਾਉਣ ਯੂਰਪ ਜਾਂਦੇ ਹਨ ਪਰ ਯੂਰਪ ਵਿਚ ਇਸ ਸਮੇਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਇਹ ਵੀ ਪੜ੍ਹੋ: ਯੂ.ਕੇ. ’ਚ ਮਿਸਟਰ-ਮਿਸ ਅਤੇ ਮੈਡਮ ਦਾ ਚਲਣ ਹੋਵੇਗਾ ਖ਼ਤਮ, ਹੁਣ ਨਾਮ ਦੇ ਅੱਗੇ ਲੱਗੇਗਾ 'MX'
ਬ੍ਰਿਟੇਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਯੂਰਪ ਦੇ ਕੁੱਝ ਹਿੱਸਿਆਂ ਵਿਚ ਕੋਰੋਨਾ ਦੀ ਤੀਜੀ ਲਹਿਰ ਦੇਖੀ ਜਾ ਰਹੀ ਹੈ। ਕੋਰੋਨਾ ਦੇ ਨਵੇਂ ਵੈਰੀਐਂਟ ਵੀ ਸਾਹਮਣੇ ਆ ਰਹੇ ਹਨ। ਸਾਡੇ ਲਈ ਜ਼ਰੂਰੀ ਹੈ ਕਿ ਕੋਰੋਨਾ ਖ਼ਿਲਾਫ਼ ਜੰਗ ਵਿਚ ਅਸੀਂ ਲੋਕਾਂ ਨੇ ਜੋ ਬਚਾਇਆ ਹੈ, ਉਸ ਨੂੰ ਸੁਰੱਖਿਅਤ ਰੱਖੀਏ। ਬ੍ਰਿਟੇਨ ਨੂੰ ਫਰਾਂਸ ਨੂੰ ਵੀ ਰੈਡ ਲਿਸਟ ਵਿਚ ਸ਼ਾਮਲ ਕਰਨ ਜਾ ਰਿਹਾ ਹੈ, ਜਿਸ ਦੇ ਬਾਅਦ ਫਰਾਂਸ ਤੋਂ ਆਉਣ ਵਾਲੇ ਯਾਤਰੀਆਂ ਲਈ ਹੋਟਲ ਇਕਾਂਤਵਾਸ ਜ਼ਰੂਰੀ ਹੋ ਜਾਵੇਗਾ। ਬ੍ਰਿਟੇਨ ਵਿਚ ਸਾਊਥ ਅਫਰੀਕੀ ਕੋਰੋਨਾ ਵੈਰੀਐਂਟ ਦੇ ਬਾਅਦ ਤੋਂ ਪਾਬੰਦੀਆ ਲਾਗੂ ਕਰਨ ਲਈ ਸਰਕਾਰ ’ਤੇ ਦਬਾਅ ਵੱਧ ਰਿਹਾ ਸੀ।
ਇਹ ਵੀ ਪੜ੍ਹੋ: ਧੋਨੀ ਦੇ ਫਾਰਮ ਹਾਊਸ ’ਚ ਉਗਾਈਆਂ ਗਈਆਂ ਫਲ-ਸਬਜ਼ੀਆਂ ਖ਼ਰੀਦਣ ਲਈ ਲੱਗੀ ਲੋਕਾਂ ਦੀ ਭੀੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।