ਕੋਵਿਡ-19 : ਨੇਪਾਲ ''ਤੇ ਇਕ ਦਿਨ ਸਭ ਤੋਂ ਜ਼ਿਆਦਾ 239 ਮਾਮਲੇ ਆਏ ਸਾਹਮਣੇ
Tuesday, Jun 02, 2020 - 01:06 AM (IST)

ਕਾਠਮੰਡੂ - ਨੇਪਾਲ ਵਿਚ ਇਕ ਦਿਨ ਵਿਚ ਕੋਰੋਨਾਵਾਇਰਸ ਦੇ ਸਭ ਤੋਂ ਜ਼ਿਆਦਾ 239 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ ਦੇਸ਼ ਵਿਚ ਮਰੀਜ਼ਾਂ ਦੀ ਗਿਣਤੀ 1,798 ਪਹੁੰਚ ਗਈ ਹੈ। ਸਿਹਤ ਅਤੇ ਜਨਸੰਖਿਆ ਮੰਤਰਾਲੇ ਨੇ ਦੱਸਿਆ ਕਿ ਕੋਰੋਨਾਵਾਇਰਸ ਦੇ ਨਵੇਂ ਮਾਮਲਿਆਂ ਵਿਚੋਂ 13 ਔਰਤਾਂ ਹਨ। ਮੰਤਰਾਲੇ ਨੇ ਦੱਸਿਆ ਕਿ ਸਭ ਤੋਂ ਜ਼ਿਆਦਾ 41 ਮਾਮਲੇ ਦੈਲੇਖ ਜ਼ਿਲੇ ਤੋਂ ਸਾਹਮਣੇ ਆਏ ਹਨ। ਇਸ ਤੋਂ ਬਾਅਦ 10 ਕਪਿਲਵਸਤੁ ਅਤੇ 38 ਸਰਲਾਹੀ ਜ਼ਿਲੇ ਤੋਂ ਸਾਹਮਣੇ ਆਏ ਹਨ।
ਉਸ ਨੇ ਦੱਸਿਆ ਕਿ 2 ਹੋਰ ਮਰੀਜ਼ਾਂ ਨੇ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਇਸ ਤੋਂ ਬਾਅਦ ਇਥੇ ਬੀਮਾਰੀ ਤੋਂ ਉਭਰ ਚੁੱਕੇ ਲੋਕਾਂ ਦੀ ਗਿਣਤੀ 221 ਪਹੁੰਚ ਗਈ ਹੈ। ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾਵਾਇਰਸ ਨਾਲ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੇ ਗਏ ਲਾਕਡਾਊਨ ਨੂੰ ਸਰਕਾਰ ਨੇ 14 ਜੂਨ ਤੱਕ ਲਈ ਵਧਾ ਦਿੱਤਾ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦਾ ਸੰਚਾਲਨ ਜੂਨ ਦੇ ਆਖਿਰ ਤੱਕ ਦੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।