ਅਦਾਲਤ ਨੇ ਪਾਕਿਸਤਾਨੀ ਮੀਡੀਆ ਕਾਰੋਬਾਰੀ ਨੂੰ ਟੈਕਸ ਚੋਰੀ ਮਾਮਲੇ 'ਚ ਕੀਤਾ ਬਰੀ

Monday, Jan 31, 2022 - 06:01 PM (IST)

ਅਦਾਲਤ ਨੇ ਪਾਕਿਸਤਾਨੀ ਮੀਡੀਆ ਕਾਰੋਬਾਰੀ ਨੂੰ ਟੈਕਸ ਚੋਰੀ ਮਾਮਲੇ 'ਚ ਕੀਤਾ ਬਰੀ

ਲਾਹੌਰ (ਭਾਸ਼ਾ)- ਪਾਕਿਸਤਾਨ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਅਖ਼ਬਾਰ ਅਤੇ ਟੈਲੀਵਿਜ਼ਨ ਸਟੇਸ਼ਨ ਸਮੂਹ ਦੇ ਮਾਲਕ ਅਤੇ ਪ੍ਰਧਾਨ ਸੰਪਾਦਕ ਨੂੰ ਅਚੱਲ ਜਾਇਦਾਦ ਦੀ ਖਰੀਦ ਵਿਚ ਟੈਕਸ ਚੋਰੀ ਦੇ ਦੋਸ਼ਾਂ ਨਾਲ ਜੁੜੇ 35 ਸਾਲ ਪੁਰਾਣੇ ਮਾਮਲੇ ਵਿਚ ਬਰੀ ਕਰ ਦਿੱਤਾ। ਮੀਰ ਸ਼ਕੀਲੁਰ ਰਹਿਮਾਨ ਨੂੰ 2020 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਉਹਨਾਂ 'ਤੇ ਤਿੰਨ ਦਹਾਕੇ ਤੋਂ ਵੀ ਪਹਿਲਾਂ ਨਿਯਮਾਂ ਦੀ ਉਲੰਘਣਾ ਕਰਕੇ ਸਰਕਾਰੀ ਜ਼ਮੀਨ ਖਰੀਦਣ ਦਾ ਦੋਸ਼ ਲਾਇਆ ਸੀ। ਹਾਲਾਂਕਿ ਰਹਿਮਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ -ਪਾਕਿਸਤਾਨ ਦੇ ਅਸ਼ਾਂਤ ਬਲੂਚਿਸਤਾਨ ਸੂਬੇ 'ਚ ਗ੍ਰੇਨੇਡ ਹਮਲਾ, 17 ਲੋਕ ਜ਼ਖਮੀ 

ਰਹਿਮਾਨ ਦੇ ਜੀਓ ਨਿਊਜ਼ ਟੀਵੀ ਸਟੇਸ਼ਨ ਦੇ ਸੀਨੀਅਰ ਅਧਿਕਾਰੀ ਰਾਣਾ ਜਵਾਦ ਮੁਤਾਬਕ ਰਹਿਮਾਨ ਨੂੰ ਸੋਮਵਾਰ ਨੂੰ ਅਦਾਲਤ ਨੇ ਬਰੀ ਕਰ ਦਿੱਤਾ। ਰਹਿਮਾਨ ਦਾ ਜੰਗ ਅਖ਼ਬਾਰ ਸਮੂਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੀ ਆਲੋਚਨਾ ਕਰਦਾ ਰਿਹਾ ਹੈ। ਜੀਓ ਟੀਵੀ ਇਸ ਸਮੂਹ ਦਾ ਹਿੱਸਾ ਹੈ। ਉਸ ਨੂੰ ਪਿਛਲੇ ਸਾਲ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ। ਪੱਤਰਕਾਰਾਂ ਦੇ ਕੰਮ ਕਰਨ ਦੇ ਲਿਹਾਜ ਨਾਲ ਪਾਕਿਸਤਾਨ ਨੂੰ ਦੁਨੀਆ ਦੀਆਂ ਸਭ ਤੋਂ ਖਤਰਨਾਕ ਥਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪਾਕਿਸਤਾਨ 'ਚ ਪੱਤਰਕਾਰਾਂ, ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਸਮਾਜਿਕ ਸੰਗਠਨਾਂ ਦੇ ਮੈਂਬਰਾਂ ਨੂੰ ਪਰੇਸ਼ਾਨ ਕਰਨ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ।


author

Vandana

Content Editor

Related News