ਵਿਆਹ ਦੀ 30ਵੀਂ ਵਰ੍ਹੇਗੰਢ ਮਨਾਉਣ ਗਏ ਜੋੜੇ ਦੀ ਬਦਲੀ ਕਿਸਮਤ, ਰਾਤੋ-ਰਾਤ ਬਣ ਗਏ ਕਰੋੜਪਤੀ
Thursday, Feb 22, 2024 - 04:54 AM (IST)
ਇੰਟਰਨੈਸ਼ਨਲ ਡੈਸਕ- ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਇਹ ਕਹਾਵਤ ਇਕ ਵਾਰ ਫਿਰ ਤੋਂ ਸੱਚ ਸਾਬਿਤ ਹੋ ਗਈ ਹੈ, ਜਦੋਂ ਇੰਗਲੈਂਡ ਦੇ ਲੈਂਕਸ਼ਾਇਰ ਦਾ ਇਕ ਜੋੜਾ, ਰਿਚਰਡ ਅਤੇ ਡੈਬੀ ਨੱਟਲ, ਫਿਊਰਟੈਂਵੇਉਰਾ ਵਿਖੇ ਆਪਣੇ ਵਿਆਹ ਦੀ 30ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇਕ ਈਮੇਲ ਆਈ ਕਿ ਉਨ੍ਹਾਂ ਨੇ ਯੂਰੋਮਿਲੀਅਨ ਡ੍ਰਾ 'ਚ 61 ਮਿਲੀਅਨ ਪੌਂਡ ਤੋਂ ਵੀ ਵੱਧ ਰਾਸ਼ੀ ਜਿੱਤ ਲਈ ਹੈ।
ਇਹ ਵੀ ਪੜ੍ਹੋ- ਬੈਂਕ ਮੈਨੇਜਰ ਵੱਲੋਂ ਮਾਰੀ ਕਰੋੜਾਂ ਦੀ ਠੱਗੀ ਦਾ ਮਾਮਲਾ : 2 ਦਿਨਾਂ 'ਚ ਭੈਣ ਦਾ ਵਿਆਹ, ਘਰ ਗਿਰਵੀ ਰੱਖਣ ਦੀ ਆਈ ਨੌਬਤ
ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਨੂੰ ਯਕੀਨ ਨਹੀਂ ਆਇਆ, ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਨੇ 2.60 ਪੌਂਡ ਜਿੱਤੇ ਹਨ। ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਡ੍ਰਾ ਦੀ ਅਧਿਕਾਰਿਤ ਵੈੱਬਸਾਈਟ 'ਤੇ ਜਾ ਕੇ ਚੈੱਕ ਕਰਨ ਨੂੰ ਕਿਹਾ ਤਾਂ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਚੋਂ ਵੀ ਸਿਰਫ਼ 'ਓ ਮਾਈ ਗੌਡ' ਹੀ ਨਿਕਲ ਰਿਹਾ ਸੀ।
ਇਹ ਵੀ ਪੜ੍ਹੋ- ਮਾਸੂਮ ਬੱਚੀ ਨਾਲ ਜ਼ਬਰ-ਜਿਨਾਹ ਤੋਂ ਬਾਅਦ ਕਤਲ ਕਰਨ ਦੇ ਮਾਮਲੇ 'ਚ ਅਦਾਲਤ ਨੇ ਦੋਸ਼ੀ ਨੂੰ ਸੁਣਾਈ ਮੌਤ ਦੀ ਸਜ਼ਾ
ਰਿਚਰਡ ਨੇ ਅੱਗੇ ਦੱਸਿਆ ਕਿ ਉਸ ਨੂੰ ਆਪਣੀ ਕਿਸਮਤ 'ਤੇ ਯਕੀਨ ਨਹੀਂ ਆ ਰਿਹਾ ਸੀ। ਉਹ ਗੱਡੀ 'ਚ ਬੈਠ ਕੇ ਹਵਾ 'ਚ ਮੁੱਕੇ ਮਾਰ ਰਿਹਾ ਸੀ, ਉੱਛਲ-ਕੁੱਦ ਰਿਹਾ ਸੀ, ਜਿਸ ਕਾਰਨ ਉਸ ਦੀ ਗੱਡੀ ਵੀ ਹਿੱਲ ਰਹੀ ਸੀ। ਇਸ ਦੌਰਾਨ ਰਿਚਰਡ ਨੇ ਕਿਹਾ ਕਿ ਉਹ ਇਸ ਪੈਸੇ ਨਾਲ ਇਕ ਨਵਾਂ ਘਰ ਖਰੀਦੇਗਾ ਤੇ ਪੁਰਤਗਾਲ 'ਚ ਸ਼ਾਨਦਾਰ ਛੁੱਟੀਆਂ ਦਾ ਆਨੰਦ ਲਵੇਗਾ। ਇਸ ਤੋਂ ਇਲਾਵਾ ਉਸ ਨੇ ਇਕ ਨਵੀਂ ਬੀ.ਐੱਮ.ਡਬਲਯੂ. ਐਕਸ5 ਗੱਡੀ ਵੀ ਖਰੀਦ ਲਈ ਹੈ। ਡੈੱਬੀ ਵੀ ਹੁਣ ਆਪਣੇ ਘਰ 'ਚ ਸ਼ਾਨਦਾਰ ਬਗੀਚੇ ਦਾ ਸੁਪਨਾ ਪੂਰਾ ਕਰ ਸਕੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e