ਪੰਜਾਬੀ ਪਰਿਵਾਰ ਨੇ ਕੈਨੇਡਾ 'ਚ ਗੁਆਈ ਧੀ, ਨਵੀਂ ਰਿਪੋਰਟ ਨੇ ਦਿੱਤਾ ਹਸਪਤਾਲ ਦਾ ਸਾਥ (ਤਸਵੀਰਾਂ)

Saturday, Nov 11, 2017 - 03:49 PM (IST)

ਐਬਟਸਫੋਰਡ,(ਬਿਊਰੋ)— ਕੈਨੇਡਾ 'ਚ ਨਿਮਰਤ ਕੌਰ ਗਿੱਲ ਨਾਂ ਦੀ ਬੱਚੀ ਦੀ ਮੌਤ ਮਗਰੋਂ ਹੁਣ ਨਵੀਂ ਰਿਪੋਰਟ ਸਾਹਮਣੇ ਆਈ ਹੈ। ਇਸ 'ਚ ਦੱਸਿਆ ਗਿਆ ਹੈ ਕਿ ਬੱਚੀ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਰਿਪੋਰਟ 'ਚ ਦੱਸਿਆ ਗਿਆ ਕਿ ਬੱਚੀ ਦੇ ਖੱਬੇ ਫੇਫੜੇ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਅਤੇ ਉਸ ਨੂੰ ਕਈ ਬੀਮਾਰੀਆਂ ਨੇ ਘੇਰ ਲਿਆ ਸੀ। ਤੁਹਾਨੂੰ ਦੱਸ ਦਈਏ ਕਿ ਇਸ ਬੱਚੀ ਦੀ ਮੌਤ 7 ਫਰਵਰੀ 2017 ਨੂੰ ਐਬਟਸਫੋਰਡ ਰੀਜਨਲ ਹਸਪਤਾਲ ਵਿਚ ਹੋਈ ਸੀ। ਨਿਮਰਤ ਦੇ ਪਰਿਵਾਰ ਦਾ ਦਾਅਵਾ ਹੈ ਕਿ ਬੱਚੀ ਦੀ ਮੌਤ ਹਸਪਤਾਲ ਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਹੋਈ ਹੈ ਪਰ ਨਵੀਂ ਰਿਪੋਰਟ ਨੇ ਹਸਪਤਾਲ ਦਾ ਸਾਥ ਦਿੰਦੇ ਹੋਏ ਕਿਹਾ ਹੈ ਕਿ ਬੱਚੀ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। PunjabKesari
ਨਿਮਰਤ ਦੀ ਮਾਤਾ ਬਲਰਾਜ ਗਿੱਲ ਅਤੇ ਪਿਤਾ ਅਮਰਿੰਦਰ ਗਿੱਲ ਨੇ ਦੱਸਿਆ ਕਿ 6 ਫਰਵਰੀ ਨੂੰ ਨਿਮਰਤ ਨੂੰ ਬਹੁਤ ਤੇਜ਼ ਬੁਖਾਰ ਹੋ ਗਿਆ ਸੀ। ਉਹ ਛੇਤੀ ਨਾਲ ਉਸ ਨੂੰ ਐਮਰਜੈਂਸੀ ਵਿਚ ਹਸਪਤਾਲ ਲੈ ਕੇ ਗਏ। ਡਾਕਟਰ ਨੇ ਉਸ ਨੂੰ ਚੈੱਕ ਕੀਤਾ ਅਤੇ ਕਿਹਾ ਕਿ ਬੱਚੀ ਪੂਰੀ ਤਰ੍ਹਾਂ ਠੀਕ ਹੈ ਅਤੇ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਉਸ ਨੂੰ ਦਵਾਈ ਦਿੰਦੇ ਰਹਿਣ। ਉਸ ਰਾਤ ਨਿਮਰਤ ਨੂੰ ਨੀਂਦ ਨਹੀਂ ਆਈ। ਰਾਤ ਨੂੰ ਉਹ ਉਲਟੀਆਂ ਕਰਨ ਲੱਗ ਪਈ ਤਾਂ ਉਸ ਦੇ ਮਾਪੇ ਉਸ ਨੂੰ ਦੂਜੇ ਦਿਨ ਸਵੇਰੇ ਹਸਪਤਾਲ ਲੈ ਕੇ ਗਏ।

PunjabKesariਬੱਚੀ ਦੀ ਸਿਹਤ ਇੰਨੀ ਖਰਾਬ ਹੋਣ ਦੇ ਬਾਵਜੂਦ ਉਸ ਨੂੰ ਡਾਕਟਰ ਨੇ ਤੁਰੰਤ ਚੈੱਕ ਨਹੀਂ ਕੀਤਾ, ਸਗੋਂ ਉਨ੍ਹਾਂ ਨੂੰ ਇਕ ਘੰਟਾ ਇੰਤਜ਼ਾਰ ਕਰਵਾਇਆ। ਜਦੋਂ ਇਕ ਘੰਟੇ ਬਾਅਦ ਡਾਕਟਰ ਆਇਆ ਤਾਂ ਉਸ ਨੇ ਬੱਚੀ ਨੂੰ ਇਹ ਕਹਿ ਕੇ ਚੈੱਕ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਸ਼ਿਫਟ ਖਤਮ ਹੋ ਚੁੱਕੀ ਹੈ ਅਤੇ ਅਗਲਾ ਡਾਕਟਰ ਉਸ ਦਾ ਇਲਾਜ ਕਰੇਗਾ। ਅਗਲੇ ਡਾਕਟਰ ਨੇ ਬੱਚੀ ਨੂੰ ਚੈੱਕ ਕੀਤਾ ਅਤੇ ਉਸ ਦੇ ਐਕਸ-ਰੇਅ ਲਏ ਅਤੇ ਕੁਝ ਟੈਸਟ ਕਰਨ ਲਈ ਉਸ ਦਾ ਖੂਨ ਲਿਆ। ਇਸ ਸਭ ਵਿਚ ਇੰਨਾਂ ਸਮਾਂ ਲੱਗਾ ਕਿ ਬੱਚੀ ਇਲਾਜ ਮਿਲਣ ਤੋਂ ਪਹਿਲਾਂ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ।

PunjabKesari

ਕੈਨੇਡਾ ਵਰਗੇ ਵਿਕਸਿਤ ਦੇਸ਼ ਵਿਚ ਇਸ ਤਰ੍ਹਾਂ ਦੀ ਘਟਨਾ, ਦਿਲ ਨੂੰ ਹਲੂਣ ਕੇ ਰੱਖ ਦਿੰਦੀ ਹੈ, ਜਿੱਥੇ ਇਕ ਮਾਸੂਮ ਬੱਚੀ ਇਲਾਜ ਦੀ ਘਾਟ ਨਹੀਂ ਸਗੋਂ ਡਾਕਟਰਾਂ ਦੀ ਅਣਗਹਿਲੀ ਕਾਰਨ ਹੀ ਦੁਨੀਆ ਛੱਡ ਗਈ। ਪਰਿਵਾਰ ਨੇ ਦੱਸਿਆ ਕਿ ਅੱਜ ਵੀ ਘਰ ਦੇ ਕੋਨੇ-ਕੋਨੇ 'ਚ ਨਿਮਰਤ ਦੀਆਂ ਯਾਦਾਂ ਵੱਸੀਆਂ ਹਨ, ਜਿਨ੍ਹਾਂ ਨੂੰ ਉਹ ਕਦੇ ਭੁਲਾ ਨਹੀਂ ਸਕਦੇ।


Related News