ਵੀਅਤਨਾਮ ''ਚ ਪਿਛਲੇ 3 ਮਹੀਨਿਆਂ ''ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ

07/25/2020 2:41:11 PM

ਹਨੋਈ- ਵੀਅਤਨਾਮ 'ਚ ਪਿਛਲੇ 3 ਮਹੀਨਿਆਂ 'ਚ ਸਥਾਨਕ ਪੱਧਰ 'ਤੇ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਦਿ ਨਾਂਗ ਸ਼ਹਿਰ ਦੇ 57 ਸਾਲਾ ਵਿਅਕਤੀ ਨੂੰ ਬੁਖਾਰ ਤੇ ਸਾਹ ਸਬੰਧੀ ਸਮੱਸਿਆ ਕਾਰਨ ਵੀਰਵਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। 

ਸਿਹਤ ਮੰਤਰਾਲੇ ਨੇ ਕਿਹਾ ਕਿ ਵਿਅਕਤੀ ਦੀ ਹਾਲਤ ਵਿਗੜ ਗਈ ਹੈ ਅਤੇ ਉਸ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸਿਹਤ ਕਰਮਚਾਰੀ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੇ ਹਨ ਕਿ ਉਹ ਵਾਇਰਸ ਦੇ ਸ਼ਿਕਾਰ ਕਿਵੇਂ ਹੋਇਆ। ਉਹ ਪਿਛਲੇ ਇਕ ਮਹੀਨੇ ਤੋਂ ਸ਼ਹਿਰ ਤੋਂ ਬਾਹਰ ਨਹੀਂ ਗਿਆ ਅਤੇ ਅਪ੍ਰੈਲ ਤੋਂ ਬਾਅਦ ਕੋਈ ਸੰਕਰਮਣ ਦੀ ਖਬਰ ਨਹੀਂ ਹੈ।

ਸ਼ਹਿਰ ਦੇ ਅਧਿਕਾਰੀਆਂ ਨੇ ਹਸਪਤਾਲ ਦੇ ਕਰਮਚਾਰੀਆਂ ਅਤੇ ਵਿਅਕਤੀ ਦੇ ਸੰਪਰਕ ਵਿਚ ਹਾਲ ਹੀ 'ਚ ਆਏ ਲੋਕਾਂ ਨੂੰ ਇਕਾਂਤਵਾਸ ਵਿਚ ਰੱਖਿਆ ਹੈ। ਵਿਅਕਤੀ ਦੇ ਪਰਿਵਾਰਕ ਮੈਂਬਰ ਅਤੇ 100 ਤੋਂ ਵੱਧ ਹੋਰ ਲੋਕ ਸੰਕਰਮਿਤ ਨਹੀਂ ਪਾਏ ਗਏ ਹਨ। 

ਦਾ ਨਾਂਗ ਸਮੁੰਦਰੀ ਤਟ ਵੀਅਤਨਾਮ ਦਾ ਇੱਕ ਪ੍ਰਸਿੱਧ ਸੈਲਾਨੀ ਸਥਾਨ ਹੈ। ਇੱਥੇ ਮਈ ਦੇ ਅੱਧ ਵਿਚ ਇੱਥੇ ਜ਼ਿਆਦਾਤਰ ਗਤੀਵਿਧੀਆਂ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਬਹੁਤ ਸਾਰੇ ਲੋਕਾਂ ਨੇ ਕੋਰੋਨਾ ਦੇ ਨਵੇਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਦਾ ਨਾਂਗ ਵਿਚ ਆਪਣੀਆਂ ਛੁੱਟੀਆਂ ਬਿਤਾਉਣ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ। ਵੀਅਤਨਾਮ ਵਿਚ ਹੁਣ ਤੱਕ ਵਾਇਰਸ ਦੇ 416 ਮਾਮਲੇ ਸਾਹਮਣੇ ਆਏ ਹਨ ਅਤੇ ਕਿਸੇ ਵੀ ਵਿਅਕਤੀ ਦੀ ਵਾਇਰਸ ਕਾਰਨ ਮੌਤ ਨਹੀਂ ਹੋਈ ਹੈ।
 


Lalita Mam

Content Editor

Related News