ਸਿਡਨੀ 'ਚ ਕੀਤੇ ਗਏ ਕੋਰੋਨਾ ਦੇ 27,702 ਰਿਕਾਰਡ ਟੈਸਟ

07/18/2020 1:43:59 PM

ਸਿਡਨੀ, (ਸਨੀ ਚਾਂਦਪੁਰੀ)- ਮੈਲਬੌਰਨ ਤੋਂ ਬਾਅਦ ਸਿਡਨੀ ਵਿਚ ਕੋਰੋਨਾ ਦੋਬਾਰਾ ਤੋਂ ਵੱਧ ਰਿਹਾ ਹੈ। ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਿਡਨੀ ਵਿਚ ਤੇਜ਼ੀ ਨਾਲ ਇਨ੍ਹਾਂ ਦੀ ਜਾਂਚ ਵੀ ਸ਼ੁਰੂ ਹੋ ਚੁੱਕੀ ਹੈ। ਹੁਣ ਤੱਕ 27,702 ਰਿਕਾਰਡ ਟੈਸਟ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 15 ਨਵੇਂ ਕੇਸ ਸਾਹਮਣੇ ਆਏ ਹਨ ।ਇਨ੍ਹਾਂ ਮਾਮਲਿਆਂ ਵਿਚ ਪੰਜ ਮਾਮਲੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਕਾਸੂਲਾ ਦੇ ਕਰਾਸਰੋਡਸ ਹੋਟਲ ਨਾਲ ਜੁੜੇ ਹਨ, ਜਿੱਥੋਂ ਪਿੱਛੇ ਜਿਹੇ ਕੇਸ ਸਾਹਮਣੇ ਆਏ ਸਨ।

ਇਕ ਮਾਮਲਾ ਵੇਟਰਲ ਪਾਰਕ ਦੇ ਥਾਈਂ ਰਾਕ ਰੈਸਟੋਰੈਂਟ ਨਾਲ ਸੰਬੰਧਤ ਹੈ । ਸਿਡਨੀ ਦੇ ਇਕ ਇਲਾਕੇ ਵਿਚ ਇੱਕੋ ਪਰਿਵਾਰ ਦੇ ਪੰਜ ਮੈਂਬਰ ਵੀ ਕੋਰੋਨਾ ਦੀ ਲਪੇਟ ਵਿਚ ਆਏ ਹਨ ।ਐੱਨ. ਐੱਸ. ਡਬਲਿਊ. ਦੇ ਸਿਹਤ ਅਧਿਕਾਰੀਆਂ ਵੱਲੋਂ ਇੱਥੋਂ ਦੇ ਵਸਨੀਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਸੂਬੇ ਤੋਂ ਬਾਹਰ ਜਾਣ ਵਿਚ ਗੁਰੇਜ਼ ਕਰਨ ਅਤੇ ਜਿਸ ਕਿਸੇ ਨੂੰ ਵੀ ਵਾਇਰਸ ਦੇ ਲੱਛਣ ਵਿਕਸਿਤ ਹੋ ਰਹੇ ਹਨ, ਉਹ ਬਿਨਾਂ ਕਿਸੇ ਡਰ ਦੇ ਆਪਣੀ ਜਾਂਚ ਕਰਵਾਏ ਉਨ੍ਹਾਂਸਥਾਨਕ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇ ਕਿਸੇ ਦੇ ਲੱਛਣ ਹਨ ਉਹ ਸੰਕੋਚ ਕੀਤੇ ਬਿਨਾਂ ਰਾਸ਼ਟਰ ਮੰਡਲ ਵਲੋਂ ਬਣਾਏ ਗਏ ਸਾਹ ਦੇ ਜਾਂਚ ਕਰਨ ਵਾਲੇ ਕਲੀਨਿਕਾਂ ਵਿਚ ਜਾ ਕੇ ਆਪਣੇ ਜੀਪੀ ਜਰੀਏ ਜਾਂਚ ਕਰਵਾ ਸਕਦੇ ਹਨ । ਲੋਕ ਸਟੋਰਾਂ ਅਤੇ ਸ਼ਾਪਿੰਗ ਸੈਂਟਰਾਂ ਵਿਚ ਜਾਂਦੇ ਸਮੇਂ ਇੱਕ-ਦੂਸਰੇ ਤੋਂ ਦੂਰੀ ਬਣਾ ਕੇ ਰੱਖਣ ।


Lalita Mam

Content Editor

Related News