ਅਮਰੀਕੀ ਰਿਸਰਚਰਾਂ ਦਾ ਦਾਅਵਾ, 1 ਮਿੰਟ ''ਚ ਕੋਰੋਨਾ ਬਾਰੇ ਦੱਸੇਗਾ ਤੁਹਾਡਾ ਫੋਨ
Tuesday, May 19, 2020 - 05:19 PM (IST)

ਗੈਜੇਟ ਡੈਸਕ— ਜਲਦੀ ਹੀ ਸਿਰਫ ਮੋਬਾਇਲ 'ਤੇ ਛਿੱਕਣ ਜਾਂ ਖਾਂਸੀ ਨਾਲ ਹੀ ਕੋਰੋਨਾਵਾਇਰਸ ਦਾ ਪਤਾ ਲਗਾਇਆ ਜਾ ਸਕੇਗਾ। ਇਹ ਦਾਅਵਾ ਇਕ ਅਮਰੀਕੀ ਰਿਸਰਚ ਟੀਮ ਨੇ ਕੀਤਾ ਹੈ। ਅਸਲ 'ਚ ਅਮਰੀਕੀ ਰਿਸਰਚ ਟੀਮ ਇਕ ਸੈਂਸਰ ਤਿਆਰ ਕਰ ਰਹੀ ਹੈ, ਜਿਸ ਨੂੰ ਤੁਹਾਡੇ ਫੋਨ ਦੇ ਨਾਲ ਅਟੈਚ ਕੀਤਾ ਜਾ ਸਕਦਾ ਹੈ ਅਤੇ ਇਹ 60 ਸੈਕਿੰਡ ਦੇ ਅੰਦਰ ਕੋਰੋਨਾਵਾਇਰਸ ਦਾ ਪਤਾ ਲਗਾ ਲਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸੈਂਸਰ ਅਗਲੇ 3 ਮਹੀਨਿਆਂ 'ਚ ਬਾਜ਼ਾਰ 'ਚ ਉਪਲੱਬਧ ਹੋਵੇਗਾ। ਇਸ ਡਿਵਾਈਸ ਦੀ ਕੀਮਤ 55 ਡਾਲਰ (ਕਰੀਬ 4,100 ਰੁਪਏ) ਹੋ ਸਕਦੀ ਹੈ।
ਕੋਰੋਨਾਵਾਇਰਸ ਨੂੰ ਟ੍ਰੈਕ ਕਰਨ 'ਚ ਹੋਵੇਗੀ ਵੱਡੀ ਭੂਮਿਕਾ
ਇਸ ਪ੍ਰਾਜੈੱਕਟ ਦੇ ਲੀਡਰ ਪ੍ਰੋਫੈਸਰ ਤਬੀਬ-ਅਜ਼ਹਰ ਦਾ ਮੰਨਣਾ ਹੈ ਕਿ ਕੋਰੋਨਾਵਾਇਰਸ ਨੂੰ ਟ੍ਰੈਕ ਕਰਨ 'ਚ ਇਸ ਸੈਂਸਰ ਦੀ ਵੱਡੀ ਭੂਮਿਕਾ ਹੋਵੇਗੀ। ਪ੍ਰੋਫੈਸਰ ਮਸੂਦ, ਅਮਰੀਕਾ ਦੀ ਯੂਨੀਵਰਸਿਟੀ ਆਫ ਯੂਟਾ 'ਚ ਇੰਜੀਨੀਅਰ ਹਨ। ਇਸ ਗੈਜੇਟ ਨੂੰ ਪਹਿਲਾਂ ਮੱਛਰਾਂ ਨਾਲ ਪੈਦਾ ਹੋਣ ਵਾਲੇ ਜੀਕਾ ਵਾਇਰਸ ਨਾਲ ਮੁਕਾਬਲਾ ਕਰਨ ਲਈ ਤਿਆਰ ਕੀਤਾ ਗਿਆ ਸੀ। ਪ੍ਰੋਫੈਸਰ ਮਸੂਦ ਨੇ ਦੱਸਿਆ ਕਿ ਅਸੀਂ ਇਸ ਪ੍ਰਾਜੈੱਕਟ ਨੂੰ ਕਰੀਬ 12 ਮਹੀਨੇ ਪਹਿਲਾਂ ਸ਼ੁਰੂ ਕੀਤਾ ਸੀ। ਉਨ੍ਹਾਂ ਦੱਸਿਆ ਕਿ ਸਾਡਾ ਮੁੱਖ ਮਕਦਸ ਲੋਕਾਂ ਨੂੰ ਜੀਕਾ ਵਾਇਰਸ ਡਿਟੈਕਟ ਕਰਨ ਲਈ ਖੁਦ ਦਾ ਪਰਸਨਲ ਸੈਂਸਰ ਉਪਲੱਬਧ ਕਰਾਉਣਾ ਸੀ। ਉਨ੍ਹਾਂ ਕਿਹਾ ਕਿ ਹੁਣ ਅਸੀਂ ਕੋਵਿਡ-19 ਦਾ ਪਤਾ ਲਗਾਉਣ ਲਈ ਇਸ ਨੂੰ ਪ੍ਰੋਗਰਾਮ ਕਰ ਰਹੇ ਹਾਂ।
1 ਮਿੰਟ 'ਚ ਫੋਨ ਦੀ ਸਕਰੀਨ 'ਤੇ ਆ ਜਾਵੇਗਾ ਨਤੀਜਾ
ਇਸ ਡਿਵਾਈਸ ਦਾ ਪ੍ਰੋਟੋਟਾਈਪ 1 ਇੰਚ ਚੌੜਾ ਹੈ। ਇਹ ਵਾਇਰਲੈੱਸ ਟੈਕਨਾਲੋਜੀ ਬਲੂਟੁੱਥ ਰਾਹੀਂ ਕਿਸੇ ਸਮਾਰਟਫੋਨ ਦੇ ਨਾਲ ਕਮਿਊਨੀਕੇਟ ਕਰਦਾ ਹੈ। ਪ੍ਰੋਫੈਸਰ ਮਸੂਦ ਦਾ ਕਹਿਣਾ ਹੈ ਕਿ ਕਿਸੇ ਵਿਅਕਤੀ ਦੇ ਸੈਂਸਰ ਦੇ ਕਰੀਬ ਸਾਹ ਲੈਣ, ਖਾਂਸੀ ਕਰਨ ਜਾਂ ਛਿੱਕਣ ਨਾਲ ਇਹ ਦੱਸਣ 'ਚ ਸਮਰੱਥ ਹੋਵੇਗਾ ਕਿ ਉਹ ਕੋਵਿਡ-19 ਨਾਲ ਇਨਫੈਕਟਿਡ ਹੈ ਜਾਂ ਨਹੀਂ। ਯੂਜ਼ਰ ਨੂੰ ਸਲਾਈਵਾ ਦਾ ਮਾਈਕ੍ਰੋਸਕੋਪਿਕ ਪਾਰਟਿਕਲ ਪਾਉਣ ਤੋਂ ਪਹਿਲਾਂ ਆਪਣੇ ਫੋਨ ਦੇ ਚਾਰਜਿੰਗ ਪੋਰਟ 'ਚ ਸੈਂਸਰ ਨੂੰ ਲਗਾਉਣਾ ਹੋਵੇਗਾ ਅਤੇ ਜ਼ਰੂਰੀ ਐਪ ਨੂੰ ਲਾਂਚ ਕਰਨਾ ਹੋਵੇਗਾ। ਇਸ ਤੋਂ ਬਾਅਦ ਅਗਲੇ 1 ਮਿੰਟ 'ਚ ਮੋਬਾਇਲ ਦੀ ਸਕਰੀਨ 'ਤੇ ਨਤੀਜਾ ਆ ਜਾਵੇਗਾ।
ਪ੍ਰੋਫੈਸਰ ਮਸੂਦ ਨੇ ਦੱਸਿਆ ਕਿ ਸੈਂਸਰ ਕਲਰ ਬਦਲ ਦੇਵੇਗਾ ਜਾਂ ਵਿਜ਼ੁਅਲ ਤਰੀਕੇ ਨਾਲ ਕੋਵਿਡ-19 ਦੀ ਮੌਜੂਦਗੀ ਦਾ ਸੰਕੇਤ ਦੇਵੇਗਾ। ਇਸ ਸੈਂਸਰ ਨੂੰ ਬੜੀ ਆਸਾਨੀ ਨਾਲ ਦੁਬਾਰਾ ਇਸੇਤਮਾਲ ਕੀਤਾ ਜਾ ਸਕੇਗਾ ਕਿਉਂਕਿ ਇਕ ਹਲਤੇ ਇਲੈਕਟ੍ਰਿਕਲ ਕਰੰਟ ਨਾਲ ਪਿਛਲੇ ਸੈਂਪਲ ਨੂੰ ਖਤਮ ਕੀਤਾ ਜਾ ਸਕੇਗਾ।