ਚੀਨ ਨੇ ਮੈਡੀਕਲ ਸਮੱਗਰੀ ਇਕੱਠੀ ਕਰਨ ਲਈ ਲੰਬੇ ਸਮੇਂ ਤੱਕ ਕੋਰੋਨਾ ਬਾਰੇ ਨਹੀਂ ਦੱਸਿਆ

Monday, May 04, 2020 - 12:51 PM (IST)

ਚੀਨ ਨੇ ਮੈਡੀਕਲ ਸਮੱਗਰੀ ਇਕੱਠੀ ਕਰਨ ਲਈ ਲੰਬੇ ਸਮੇਂ ਤੱਕ ਕੋਰੋਨਾ ਬਾਰੇ ਨਹੀਂ ਦੱਸਿਆ

ਵਾਸ਼ਿੰਗਟਨ- ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਦੇ ਫੈਲਣ ਅਤੇ ਇਸ ਬੀਮਾਰੀ ਦੇ ਪ੍ਰਕੋਪ ਦੇ ਪੈਮਾਨੇ 'ਤੇ ਫੈਲਣ ਸਬੰਧੀ ਜਾਣਕਾਰੀ ਗੁਪਤ ਇਸ ਕਰਕੇ ਰੱਖੀ ਤਾਂ ਕਿ ਉਹ ਇਸ ਨਾਲ ਨਜਿੱਠਣ ਲਈ ਮੈਡੀਕਲ ਸਪਲਾਈ ਲਈ ਲੋੜੀਂਦਾ ਸਮਾਨ ਇਕੱਠਾ ਕਰਕੇ ਰੱਖ ਸਕੇ। ਖੁਫੀਆ ਦਸਤਾਵੇਜ਼ਾਂ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਗ੍ਰਹਿ ਸੁਰੱਖਿਆ ਮੰਤਰਾਲੇ ਦੇ ਚਾਰ ਪੰਨਿਆਂ ਦੇ ਦਸਤਾਵੇਜ਼ ਮੁਤਾਬਕ, ਚੀਨ ਦੇ ਨੇਤਾਵਾਂ ਨੇ ਜਨਵਰੀ ਦੀ ਸ਼ੁਰੂਆਤ ਵਿਚ ਵਿਸ਼ਵ ਕੋਲੋਂ ਮਹਾਂਮਾਰੀ ਦੀ ਗੰਭੀਰਤਾ ਨੂੰ ਜਾਣ-ਬੁੱਝ ਕੇ ਲੁਕੋ ਕੇ ਰੱਖਿਆ। ਇਨ੍ਹਾਂ ਦਸਤਾਵੇਜ਼ਾਂ 'ਤੇ ਮਈ ਦੀ ਤਰੀਕ ਲਿਖੀ ਹੋਈ ਹੈ। ਇਹ ਖੁਲਾਸਾ ਅਜਿਹੇ ਸਮੇਂ ਹੋਇਆ ਹੈ ਜਦੋਂ ਟਰੰਪ ਪ੍ਰਸ਼ਾਸਨ ਲਗਾਤਾਰ ਚੀਨ ਦੀ ਆਲੋਚਨਾ ਕਰ ਰਿਹਾ ਹੈ। 

ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਐਤਵਾਰ ਨੂੰ ਕਿਹਾ ਕਿ ਬੀਮਾਰੀ ਦੇ ਫੈਲਣ ਲਈ ਚੀਨ ਜ਼ਿੰਮੇਵਾਰ ਹੈ ਅਤੇ ਇਸ ਲਈ ਉਸ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਚੀਨ ਦੀ ਤਿੱਖੀ ਆਲੋਚਨਾ ਦੇ ਨਾਲ-ਨਾਲ ਪ੍ਰਸ਼ਾਸਨ ਦੇ ਆਲੋਚਕ ਸਰਕਾਰ 'ਤੇ ਵੀ ਸਵਾਲ ਚੁੱਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਵਾਇਰਸ ਵਿਰੁੱਧ ਸਰਕਾਰ ਦੀ ਪ੍ਰਤੀਕਿਰਿਆ ਨਾਕਾਫੀ ਅਤੇ ਹੌਲੀ ਹੈ। 

ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਨੀਤਿਕ ਵਿਰੋਧੀਆਂ ਨੇ ਰਾਸ਼ਟਰਪਤੀ ਅਤੇ ਉਨ੍ਹਾਂ ਦੇ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਹੈ ਕਿ ਉਹ ਆਪਣੇ ਦੋਸ਼ ਨੂੰ ਚੀਨ ਦੇ ਸਿਰ 'ਤੇ ਲਗਾ ਰਹੇ ਹਨ ਜੋ ਇਕ ਭੂ-ਰਾਜਨੀਤਿਕ ਦੁਸ਼ਮਣ ਤਾਂ ਹੈ ਹੀ ਪਰ ਅਮਰੀਕਾ ਦਾ ਅਹਿਮ ਵਪਾਰਕ ਸਾਂਝੇਦਾਰ ਵੀ ਹੈ। ਕਿਹਾ ਜਾ ਰਿਹਾ ਹੈ ਕਿ ਚੀਨ ਕੋਰੋਨਾ ਦੀ ਗੰਭੀਰਤਾ ਨੂੰ ਘੱਟ ਦੱਸ ਕੇ ਇਸ ਦੌਰਾਨ ਉਸ ਨੇ ਮੈਡੀਕਲ ਸਪਲਾਈ ਨੂੰ ਵਧੇਰੇ ਦਰਾਮਦ ਕੀਤਾ ਹੈ ਜਦਕਿ ਬਰਾਮਦ ਘਟਾ ਦਿੱਤੀ। ਰਿਪੋਰਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਲਗਭਗ ਪੂਰੀ ਜਨਵਰੀ ਚੀਨ ਨੇ ਵਿਸ਼ਵ ਸਿਹਤ ਸੰਗਠਨ ਨੂੰ ਇਹ ਜਾਣਕਾਰੀ ਨਹੀਂ ਦਿੱਤੀ ਸੀ ਕਿ ਕੋਰੋਨਾ ਵਾਇਰਸ ਛੂਤ ਦੀ ਬੀਮਾਰੀ ਹੈ ਤਾਂ ਕਿ ਉਹ ਵਿਦੇਸ਼ਾਂ ਤੋਂ ਡਾਕਟਰੀ ਸਮਾਨ ਮੰਗਵਾ ਸਕੇ ਅਤੇ ਇਸ ਦੌਰਾਨ ਫੇਸ ਮਾਸਕ, ਸਰਜੀਕਲ ਗਾਊਨ ਅਤੇ ਦਸਤਾਵੇਜ਼ਾਂ ਦੀ ਦਰਾਮਦ ਤੇਜ਼ੀ ਨਾਲ ਵਧੀ ਸੀ। ਰਿਪੋਰਟ ਮੁਤਾਬਕ, ਇਹ ਨਤੀਜੇ 95 ਪ੍ਰਤੀਸ਼ਤ ਸੰਭਾਵਨਾ ਦੇ ਅਧਾਰ 'ਤੇ ਹਨ ਕਿ ਚੀਨ ਦੀ ਦਰਾਮਦ ਅਤੇ ਬਰਾਮਦ ਨੀਤੀ ਵਿੱਚ ਬਦਲਾਅ ਸਾਧਾਰਣ ਨਹੀਂ ਸਨ।


author

Lalita Mam

Content Editor

Related News