USA ਤੋਂ ਆਈ ਬੁਰੀ ਖਬਰ, ਕੋਰੋਨਾ ਕਾਰਨ 21 ਸਾਲਾ ਕੁੜੀ ਸਣੇ 4 ਭਾਰਤੀਆਂ ਦੀ ਮੌਤ
Monday, Apr 06, 2020 - 09:17 PM (IST)

ਨਿਊਯਾਰਕ : ਅਮਰੀਕਾ ਤੋਂ ਭਾਰਤ ਲਈ ਬੁਰੀ ਖਬਰ ਆਈ ਹੈ, ਇੱਥੇ ਕੋਰੋਨਾ ਵਾਇਰਸ ਕਾਰਨ 4 ਭਾਰਤੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕਾਂ ਵਿਚ ਇਕ 21 ਸਾਲਾ ਕੁੜੀ ਵੀ ਸ਼ਾਮਲ ਹੈ।
ਮਲਿਆਲੀ ਪ੍ਰਵਾਸੀਆਂ ਦੇ ਇਕ ਸੰਗਠਨ ਨੇ ਸਾਰੀਆਂ ਮੌਤਾਂ ਦੀ ਪੁਸ਼ਟੀ ਕੀਤੀ ਹੈ। 'ਦਿ ਫੈਡਰੇਸ਼ਨ ਆਫ ਕੇਰਲਾ ਐਸੋਸੀਏਸ਼ੰਸ ਇਨ ਨਾਰਥ ਅਮਰੀਕਾ' ਨੇ ਦੱਸਿਆ ਕਿ ਨਿਊਯਾਰਕ ਵਿਚ ਅਲੇਅੰਮਾ ਕੁਰਿਆਕੋਸੇ ਨਾਂ ਦੇ 65 ਸਾਲਾ ਵਿਅਕਤੀ ਦੀ ਕੋਵਿਡ-19 ਮਹਾਮਾਰੀ ਦੇ ਕਾਰਨ ਮੌਤ ਹੋ ਗਈ। ਓਧਰ, ਭਾਰਤ ਦੇ ਕੌਂਸਲੇਟ ਜਨਰਲ ਨੇ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਕਿਹਾ ਹੈ ਕਿ ਉਹ ਸਾਰੇ ਪਰਿਵਾਰਾਂ ਦੇ ਸੰਪਰਕ ਵਿਚ ਹਨ। ਹੋਰ ਤਿੰਨ ਭਾਰਤੀਆਂ ਦੇ ਨਾਂ ਟੀ ਐਂਚੇਨੱਤੂ(51), ਇਬਰਾਹਿਮ ਸੈਮੂਏਲ(45) ਅਤੇ ਸ਼ਾਨ ਇਬਰਾਹਿਮ (21) ਹਨ ਅਤੇ ਸਾਰੇ ਕੇਰਲ ਤੋਂ ਹਨ। ਐਸੋਸੀਏਸ਼ਨ ਉੱਤਰੀ ਅਮਰੀਕਾ ਅਤੇ ਕੈਨੇਡਾ ਵਿਚ ਮਲਿਆਲੀ ਐਸੋਸੀਏਸ਼ੰਸ ਦਾ ਅੰਬਰੇਲਾ ਆਰਗੇਨਾਇਜ਼ੇਸ਼ਨ ਹੈ। ਸੰਗਠਨ ਦੇ ਮੈਂਬਰਾਂ ਨੇ ਆਪਣੇ ਭਾਈਚਾਰੇ ਦੇ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟਾਇਆ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਤੇ ਮੈਂਬਰਾਂ ਨਾਲ ਹਮਦਰਦੀ ਸਾਂਝੀ ਕੀਤੀ ਹੈ।