ਕੋਰੋਨਾਵਾਇਰਸ ਕਾਰਨ ਸਿੰਗਾਪੁਰ ਦੀ ਡੀ.ਬੀ.ਐਸ. ਬੈਂਕ ਨੇ ਕੰਮ ਕੀਤਾ ਬੰਦ

02/12/2020 5:21:32 PM

ਸਿੰਗਾਪੁਰ- ਸਿੰਗਾਪੁਰ ਦੀ ਡੀ.ਬੀ.ਐਸ. ਬੈਂਕ ਨੇ ਨਵੇਂ ਵਾਇਰਸ ਨਾਲ ਇਕ ਕਰਮਚਾਰੀ ਦੇ ਪ੍ਰਭਾਵਿਤ ਹੋਣ ਤੋਂ ਬਾਅਦ ਬੁੱਧਵਾਰ ਨੂੰ ਆਪਣੇ ਇਕ ਦਫਤਰ ਨੂੰ ਖਾਲੀ ਕਰਵਾ ਦਿੱਤਾ ਹੈ ਤੇ ਤਕਰੀਬਨ 300 ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਲਈ ਕਿਹਾ ਹੈ। ਵਾਇਰਸ ਦੇ ਪ੍ਰਸਾਰ ਨੂੰ ਲੈ ਕੇ ਚਿੰਤਾਵਾਂ ਦੇ ਕਾਰਨ ਏਅਰਸ਼ੋਅ ਦਾ ਆਯੋਜਨ ਵੀ ਪ੍ਰਭਾਵਿਤ ਹੋਇਆ ਹੈ।

ਸਿੰਗਾਪੁਰ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਤੱਕ ਵਾਇਰਸ ਦੇ 47 ਮਾਮਲਿਆਂ ਦੀ ਪੁਸ਼ਟੀ ਕੀਤੀ ਸੀ। ਡੀ.ਬੀ.ਐਸ. ਨੇ ਇਕ ਬਿਆਨ ਵਿਚ ਕਿਹਾ ਕਿ ਬੁੱਧਵਾਰ ਸਵੇਰੇ ਉਸ ਨੂੰ ਪਤਾ ਲੱਗਿਆ ਕਿ ਇਕ ਕਰਮਚਾਰੀ ਵੀ ਪ੍ਰਭਾਵਿਤ ਹੈ। ਇਸ ਲਈ ਅਹਤਿਆਤੀ ਦੇ ਤੌਰ 'ਤੇ ਉਸ ਦਫਤਰ ਵਿਚ ਕੰਮ ਕਰਨ ਵਾਲੇ ਸਾਰੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ। ਚੀਨ ਦੇ ਸ਼ਹਿਰ ਵੁਹਾਨ ਤੋਂ ਫੈਲੇ ਵਾਇਰਸ ਦੇ ਕਾਰਨ ਦੁਨੀਆ ਦੇ ਕਈ ਸ਼ਹਿਰਾਂ ਵਿਚ ਇਨਫੈਕਸ਼ਨ ਦੇ ਮਾਮਲੇ ਸਾਹਮਣੇ ਆਏ। ਚੀਨ ਦੇ ਕਈ ਸ਼ਹਿਰਾਂ ਵਿਚ ਆਵਾਜਾਈ ਪੂਰੀ ਤਰ੍ਹਾਂ ਬੰਦ ਹੈ। ਵਿਦੇਸ਼ ਵਿਚ ਛੁੱਟੀਆਂ ਮਨਾਉਣ ਦੇ ਲਈ ਨਿਕਲਿਆ ਇਕ ਜਹਾਜ਼ ਵੀ ਫਸ ਗਿਆ ਹੈ। ਕਈ ਦੇਸ਼ਾਂ ਦੀਆਂ ਸਰਕਾਰਾਂ ਨੇ ਆਵਾਜਾਈ 'ਤੇ ਪਾਬੰਦੀ ਲਗਾ ਦਿੱਤੀ ਹੈ।

ਬੁੱਧਵਾਰ ਨੂੰ ਏਅਰਸ਼ੋਅ ਦਾ ਆਯੋਜਨ ਹੋ ਰਿਹਾ ਹੈ, ਅਜਿਹੇ ਵਿਚ ਵਿਰੋਧੀ ਜਹਾਜ਼ ਨਿਰਮਾਤਾ ਕੰਪਨੀਆਂ ਬੋਇੰਗ ਤੇ ਏਅਰਬਸ ਨੇ ਹਵਾਈ ਉਦਯੋਗ ਦਾ ਧਿਆਨ ਖਿੱਚਿਆ ਹੈ। ਵਾਇਰਸ ਦੇ ਕਾਰਨ ਹਜ਼ਾਰਾਂ ਉਡਾਣਾਂ ਰੱਦ ਕਰਨੀਆਂ ਪਈਆਂ ਹਨ। ਕੋਵਿਡ-19 ਵਾਇਰਸ ਦੇ ਪ੍ਰਸਾਰ ਦੇ ਕਾਰਨ ਕਈ ਜਹਾਜ਼ ਕੰਪਨੀਆਂ ਨੇ ਚੀਨ ਆਉਣ-ਜਾਣ ਵਾਲੀਆਂ ਉਡਾਣਾਂ 'ਤੇ ਰੋਕ ਲਗਾ ਦਿੱਤੀ ਹੈ।


Baljit Singh

Content Editor

Related News