ਆਸਟਰੇਲੀਆ ਨੇ ਚੀਨ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ

Saturday, Feb 01, 2020 - 02:26 PM (IST)

ਆਸਟਰੇਲੀਆ ਨੇ ਚੀਨ ਤੋਂ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਨੂੰ ਦਾਖਲਾ ਦੇਣ ਤੋਂ ਕੀਤਾ ਇਨਕਾਰ

ਸਿਡਨੀ- ਆਸਟਰੇਲੀਆਈ ਸਰਕਾਰ ਨੇ ਕੋਰੋਨਾਵਾਇਰਸ ਮਹਾਮਾਰੀ ਦੇ ਫੈਲਣ ਤੋਂ ਰੋਕਣ ਲਈ ਚੁੱਕੇ ਗਏ ਕਦਮਾਂ ਦੇ ਤਹਿਤ ਸ਼ਨੀਵਾਰ ਨੂੰ ਕਿਹਾ ਕਿ ਉਹ ਚੀਨ ਤੋਂ ਆ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਦੇਸ਼ ਵਿਚ ਦਾਖਲ ਹੋਣ ਤੋਂ ਰੋਕੇਗੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਸਿਰਫ ਆਸਟਰੇਲੀਆਈ ਨਾਗਰਿਕਾਂ, ਆਸਟਰੇਲੀਆਈ ਨਿਵਾਸੀਆਂ, ਉਹਨਾਂ 'ਤੇ ਨਿਰਭਰ ਲੋਕਾਂ, ਪਤੀ-ਪਤਨੀ ਨੂੰ ਹੀ ਸ਼ਨੀਵਾਰ ਤੋਂ ਚੀਨ ਤੋਂ ਦੇਸ਼ ਵਿਚ ਦਾਖਲਾ ਲੈਣ ਦੀ ਆਗਿਆ ਦਿੱਤੀ ਜਾਵੇਗੀ। 

ਮੋਰਿਸਨ ਨੇ ਕਿਹਾ ਕਿ ਸਾਡੇ ਸਰਹੱਦੀ ਅਧਿਕਾਰੀਆਂ ਰਾਹੀਂ ਕਾਰਵਾਈ ਕੀਤੀ ਜਾ ਰਹੀ ਹੈ। ਸਰਹੱਦੀ ਕੰਟਰੋਲ ਅਧਿਕਾਰੀ ਚੀਨ ਤੋਂ ਆਏ ਲੋਕਾਂ ਦੀ ਜਾਂਚ ਦੇ ਲਈ ਅਗਲੇ 24 ਘੰਟਿਆਂ ਵਿਚ ਪ੍ਰਕਿਰਿਆ ਤੇਜ਼ ਕਰ ਦੇਣਗੇ। ਆਸਟਰੇਲੀਆ ਦੇ ਵਿਦੇਸ਼ ਮੰਤਰਾਲਾ ਨੇ ਵੀ ਆਪਣੇ ਨਾਗਰਿਕਾਂ ਨੂੰ ਚੀਨ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਜ਼ਿਕਰਯੋਗ ਹੈ ਕਿ ਇਸ ਵਾਇਰਸ ਕਾਰਨ ਹੁਣ ਤੱਕ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 12 ਹਜ਼ਾਰ ਦੇ ਕਰੀਬ ਇਸ ਦੇ ਪੀੜਤ ਦੱਸੇ ਜਾ ਰਹੇ ਹਨ।


author

Baljit Singh

Content Editor

Related News