ਕੋਰੋਨਾਵਾਇਰਸ: ਮਾਸਕੋ ''ਚ ਕੁਆਰੰਟੀਨ ਕੇਂਦਰਾਂ ''ਚੋਂ ਭੱਜੇ 200 ਲੋਕ
Wednesday, Mar 18, 2020 - 08:20 PM (IST)
ਮਾਸਕੋ- ਮਾਸਕੋ ਵਿਚ ਕੋਰੋਨਾਵਾਇਰਸ ਦਾ ਇਨਫੈਕਸ਼ਨ ਹੋਣ ਦੇ ਡਰ ਕਾਰਨ ਕੁਆਰੰਟੀਨ ਦੇ ਲਈ ਡਿਟੈਂਸ਼ਨ ਕੇਂਦਰਾਂ ਵਿਚ ਭੇਜੇ ਗਏ 200 ਲੋਕ ਇਹਨਾਂ ਵਿਚੋਂ ਭੱਜ ਗਏ ਹਨ। ਰੂਸ ਦੇ ਗ੍ਰਹਿ ਮੰਤਰਾਲਾ ਦੇ ਮਾਸਕੋ ਮੁੱਖ ਦਫਤਰ ਮੁਖੀ ਓਲੇਗ ਬਰਨਾਵ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦਾ ਪਤਾ ਨਵੀਂ ਵੀਡੀਓ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਲਾਇਆ ਗਿਆ ਹੈ।
ਸ਼੍ਰੀ ਬਰਨਾਵ ਨੇ ਕਿਹਾ ਕਿ ਇਸ ਸਿਸਟਮ ਨੇ ਫਰਵਰੀ 2020 ਦੀ ਸ਼ੁਰੂਆਤ ਵਿਚ 8 ਅਪਰਾਧੀਆਂ ਨੂੰ ਲੱਭਣ ਵਿਚ ਮਦਦ ਕੀਤੀ, ਜਿਹਨਾਂ ਨੂੰ ਅਪਰਾਧਿਤ ਗਤੀਵਿਧੀਆਂ ਕਾਰਨ ਹਿਰਾਸਤ ਵਿਚ ਲਿਆ ਗਿਆ ਸੀ। ਇਸ ਤੋਂ ਇਲਾਵਾ ਇਹ ਪ੍ਰਣਾਲੀ ਕੁਆਰੰਟੀਨ ਵਿਚ ਰਹਿ ਰਹੇ ਨਾਗਰਿਕਾਂ ਦੀ ਨਿਗਰਾਨੀ ਕਰਨ ਵਿਚ ਵੀ ਕਾਰਗਰ ਸਾਬਿਤ ਹੋਈ ਹੈ। ਇਸ ਦਾ ਉਲੰਘਣ ਕਰਨ ਵਾਲੇ 200 ਤੋਂ ਵਧੇਰੇ ਲੋਕਾਂ ਦੀ ਪਛਾਣ ਕੀਤੀ ਗਈ ਹੈ। ਰੂਸੀ ਕੋਰੋਨਾਵਾਇਰਸ ਸੰਕਟ ਕੇਂਦਰ ਨੇ ਪਹਿਲਾਂ ਕਿਹਾ ਕਿ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਦੇ 33 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਨਾਲ ਦੇਸ਼ ਵਿਚ ਕੁੱਲ ਮਾਮਲਿਆਂ ਦੀ ਗਿਣਤੀ 147 ਹੋ ਗਈ।