ਚੀਨ 'ਚ ਹੋਰ ਖਤਰਨਾਕ ਹੋਇਆ ਕੋਰੋਨਾ, ਸਾਈਲੈਂਟ ਕਿੱਲਰ ਬਣ ਪਰਤਿਆ ਨਵਾਂ ਵਾਇਰਸ

04/07/2020 8:43:51 PM

ਬੀਜਿੰਗ — ਦੁਨੀਆ 'ਚ ਕਰੀਬ 70 ਹਜ਼ਾਰ ਲੋਕਾਂ ਦੀ ਜਾਨ ਲੈ ਚੁੱਕੇ ਅਤੇ 13 ਲੱਖ ਲੋਕਾਂ ਨੂੰ ਬੀਮਾਰ ਕਰ ਚੁੱਕੇ ਕੋਰੋਨਾ ਦੇ ਖੌਫ ਨਾਲ ਹਾਲੇ ਦੁਨੀਆ ਕੰਬ ਹੀ ਰਹੀ ਹੈ ਕਿ ਇਕ ਹੋਰ ਨਵੇਂ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਇਹ ਨਵਾਂ ਕੋਰੋਨਾ ਵੀ ਚੀਨ ਦੇ ਉਸੇ ਹੁਬੇਈ ਸੂਬੇ ਤੋਂ ਆਇਆ ਹੈ ਜਿਥੋਂ ਪੁਰਾਣਾ ਕੋਰੋਨਾ ਵਾਇਰਸ ਨਿਕਲਿਆ ਸੀ। ਮਹਾਰਾਂ ਮੁਤਾਬਕ ਇਹ ਨਵਾਂ ਕੋਰੋਨਾ ਪੁਰਾਣੇ ਕੋਰੋਨਾ ਤੋਂ ਵੀ ਕੀਤੇ ਜ਼ਿਆਦਾ ਖਤਰਨਾਕ ਹੈ ਕਿਉਂਕਿ ਇਸ ਨਵੇਂ ਕੋਰੋਨਾ ਦਾ ਕੋਈ ਲੱਛਣ ਹੀ ਨਹੀਂ ਹੈ। ਭਾਵ ਇਸ ਦੇ ਸ਼ਿਕਾਰ ਸ਼ਖਸ ਨੂੰ ਪਤਾ ਹੀ ਨਹੀਂ ਚੱਲੇਗਾ ਕਿ ਉਹ ਇਸ ਵਾਇਰਸ ਤੋਂ ਪੀੜਤ ਹੈ ਜਾਂ ਨਹੀ? ਹੁਣ ਤਕ ਸਰਦੀ, ਖਾਂਸੀ, ਗਲਾ ਖਰਾਬ, ਬੁਖਾਰ, ਸਾਹ ਲੈਣ 'ਚ ਪ੍ਰੇਸ਼ਾਨੀ ਨੂੰ ਹੀ ਕੋਰੋਨਾ ਦੇ ਲੱਛਣ ਦੱਸੇ ਗਏ ਹਨ ਅਤੇ ਹੁਣ ਇਸ ਕੋਰੋਨਾ ਨਾਲ ਪੁਰੀ ਦੁਨੀਆ ਜੂਝ ਹੀ ਰਹੀ ਹੈ ਕਿ ਦੁਨੀਆ ਨੂੰ ਡਰਾਉਣ ਲਈ ਨਵੀਂ ਸ਼ਕਲ 'ਚ ਕੋਰੋਨਾ ਉਸੇ ਚੀਨ 'ਚ ਦੋਬਾਰਾ ਪਰਤ ਆਇਆ ਹੈ ਜਿਥੋਂ ਕੋਰੋਨਾ ਫੈਲਿਆ ਸੀ ਪਰ ਇਸ ਵਾਰ ਜ਼ਿਆਦਾ ਖਤਰਨਾਕ ਤਰੀਕੇ ਨਾਲ। ਇਸ ਨਵੇਂ ਕੋਰੋਨਾ ਦੇ ਵਾਇਰਸ ਦਾ ਕੋਈ ਲੱਛਣ ਨਹੀਂ ਹੈ ਇਸ ਲਈ ਇਸ ਨੂੰ ਐਸਿਮਟੋਮੈਟਿਕ ਕੇਸ ਕਿਹਾ ਜਾ ਰਿਹਾ ਹੈ।

ਪੜ੍ਹੋ ਇਹ ਖਾਸ ਖਬਰ : ਕੋਰੋਨਾ ਵਾਇਰਸ ਲਾਕਡਾਊਨ : ਪਾਕਿਸਤਾਨ ’ਚ ਤੜਫ-ਤੜਫ ਕੇ ਮਰ ਗਏ ਸੈਂਕੜੇ ਜਾਨਵਰ
ਐਸਿਮਟੋਮੈਟਿਕ ਕੇਸ ਦਾ ਮਤਲਬ ਹੈ ਕਿ ਕੋਈ ਕੋਰੋਨਾ ਤੋਂ ਪੀੜਤ ਤਾਂ ਹੋਵੇ ਪਰ ਉਸ 'ਚ ਬੀਮਾਰੀ ਦੇ ਕੋਈ ਲੱਛਣ ਨਜ਼ਰ ਹੀ ਨਾ ਆਉਣ। ਮਤਲਬ ਨਾ ਤਾਂ ਇਸ ਦਾ ਜਾਣਕਾਰੀ ਖੁਦ ਉਸ ਸ਼ਖਸ ਨੂੰ ਹੋਵੇਗੀ ਅਤੇ ਨਾ ਹੀ ਬਿਨਾਂ ਟੈਸਟ ਦੇ ਕੋਈ ਡਾਕਟਰ ਇਸ ਦਾ ਪਤਾ ਲਗਾ ਸਕੇਗਾ। ਟੈਮਪ੍ਰੇਚਰ ਚੈਕ ਕਰਨ ਵਾਲੀ ਮਸ਼ੀਨ ਵੀ ਇਸ ਦਾ ਪਤਾ ਨਹੀਂ ਲਗਾ ਸਕੇਗੀ। ਐਸਿਮਟੋਮੈਟਿਕ ਮਾਮਲੇ ਸਾਹਮਣੇ ਆਉਣ ਕਾਰਣ ਇਹ ਖਤਰਾ ਨਾ ਸਿਰਫ ਚੀਨੀ ਅਥਾਰਟੀ ਅਤੇ ਉਥੇ ਦੇ ਲੋਕਾਂ ਲਈ ਵੀ ਬਹੁਤ ਵੱਡਾ ਹੈ ਸਗੋਂ ਪੂਰੀ ਦੁਨੀਆ ਲਈ ਵੀ ਇਕ ਵੱਡੀ ਚੁਣੌਤੀ ਹੋਵੇਗੀ।

ਕੋਰੋਨਾ ਦੇ 'ਨਵੇਂ ਖਤਰੇ' ਤੋਂ ਕਿਵੇਂ ਨਜਿੱਠੇ ਦੁਨੀਆ?
ਪਹਿਲਾ ਇਲਾਜ਼ - ਸਰਕਾਰਾਂ ਲਾਕਡਾਊਨ ਨੂੰ ਖਤਮ ਕਰਨ 'ਚ ਜਲਦਬਾਜੀ ਨਾ ਕਰਣ। ਪਹਿਲਾਂ ਤਸੱਲੀ ਕਰ ਲੈਣ ਕਿ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਕਮੀ ਆ ਗਈ ਹੈ ਅਤੇ ਫਿਰ ਉਸ ਦਾ ਆਬਜ਼ਰਵੇਸ਼ਨ ਕਰਣ ਤੋਂ ਬਾਅਦ ਹੀ ਲਾਕਡਾਊਨ ਖੋਲ੍ਹਣ।

ਦੂਜਾ ਇਲਾਜ਼ - ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ਨੂੰ ਤਰੰਤ ਸਮਾਜ 'ਚ ਜਾਣ ਦੀ ਇਜਾਜ਼ਤ ਨਾ ਹੋਵੇ ਅਤੇ ਹਰ ਦੂਜੇ ਦਿਨ ਉਨ੍ਹਾਂ ਦੀ ਜਾਂਚ ਕੀਤੀ ਜਾਵੇ ਤਾਂ ਕਿ ਕੋਰੋਨਾ  ਦੇ ਐਸਿਮਟੋਮੈਟਿਕ ਦੇ ਸ਼ਿਕਾਰ ਨਾ ਹੋ ਜਾਣ।

ਹੁਬੇਈ 'ਚ ਲਾਕਡਾਊਨ ਹਟਾਉਣ ਅਤੇ ਜ਼ਿੰਦਗੀ ਆਮ ਕਰਨ ਦੀ ਚੀਨੀ ਸਰਕਾਰ ਦੀ ਕੋਸ਼ਿਸ਼ ਉਲਟੀ ਪੈ ਗਈ ਅਤੇ ਉਥੇ ਅਚਾਨਕ ਕੋਰੋਨਾ ਦੇ 1541 ਐਸਿਮਟੋਮੈਟਿਕ ਮਾਮਲੇ ਸਾਹਮਣੇ ਆ ਗਏ ਹਨ। ਭਾਵ ਚੀਨ 'ਚ ਲਾਕਡਾਊਨ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਵੀ ਜੋ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਉਹ ਨਾ ਸਿਰਫ ਪਹਿਲਾਂ ਤੋਂ ਜ਼ਿਆਦਾ ਖਤਰਨਾਕ ਅਤੇ ਜਾਨਲੇਵਾ ਹਨ ਸਗੋਂ ਇਸ 'ਚ ਨਵੇਂ ਪੀੜਤ ਮਰੀਜ਼ਾਂ ਦਾ ਪਤਾ ਲਗਾਉਣਾ ਕੀਤੇ ਜ਼ਿਆਦਾ ਮੁਸ਼ਕਿਲ ਹੈ।

ਪੜ੍ਹੋ ਇਹ ਖਾਸ ਖਬਰ : ਇਨਸਾਨਾਂ ’ਤੇ ਹਮਲਾ ਕਰ ਸਕਦੇ ਹਨ ਕੋਰੋਨਾ ਵਰਗੇ ਹਜ਼ਾਰਾਂ ਜਾਨਲੇਵਾ ਵਾਇਰਸ
ਹੁਣ ਸਵਾਲ ਇਹ ਹੈ ਕਿ ਆਖਿਰ ਇਸ ਨਵੇਂ ਕੋਰੋਨਾ ਦੀ ਵਾਪਸੀ ਕਿਵੇਂ ਹੋਈ? ਜਦਕਿ ਪੁਰਾਣਾ ਕੋਰੋਨਾ ਹੁਣ ਵੀ ਮੌਜੂਦ ਹੈ ਅਤੇ ਇਸ ਤੋਂ ਵੱਡਾ ਸਵਾਲ ਇਹ ਹੈ ਕਿ ਇਸ ਨਵੇਂ ਕੋਰੋਨਾ ਦੀ ਸ਼ੁਰੂਆਤ ਵੀ ਚੀਨ ਦੇ ਉਸੇ ਹੁਬੇਈ ਸੂਬੇ ਤੋਂ ਹੀ ਕਿਉਂ ਹੋਈ, ਜਿਥੋਂ ਕੋਰੋਨਾ ਦਾ ਜਨਮ ਹੋਇਆ ਸੀ? ਦਰਅਸਲ ਹੋਇਆ ਇਹ ਕਿ ਲਾਕਡਾਊਨ ਤੋਂ ਬਾਅਦ ਚੀਨ ਦੇ ਹੁਬੇਈ 'ਚ ਕੋਰੋਨਾ ਦਾ ਇਹ ਗ੍ਰਾਫ ਬਹੁਤ ਤੇਜੀ ਨਾਲ ਹੇਠਾਂ ਡਿੱਗਿਆ। ਮਾਰਚ ਮਹੀਨੇ 'ਚ ਤਾਂ ਇਹ ਕੋਰੋਨਾ ਦੇ ਸਿਰਫ ਇਕ-ਦੋ ਮਾਮਲੇ ਹੀ ਸਾਹਮਣੇ ਆਏ। ਇਸ ਲਈ ਚੀਨ ਨੂੰ ਲੱਗਾ ਕਿ ਹੁਬੇਈ ਤੋਂ ਹੁਣ ਇਹ ਬੀਮਾਰੀ ਖਤਮ ਹੋ ਚੁੱਕੀ ਹੈ ਅਤੇ ਕਿਉਂਕਿ ਕੋਈ ਨਵੇਂ ਮਾਮਲੇ ਸਾਹਮਣੇ ਨਹੀਂ ਆ ਰਹੇ ਸੀ ਲਿਹਾਜ਼ਾ ਚੀਨੀ ਸਰਕਾਰ ਨੇ ਹੁਬੇਈ ਤੋਂ ਲਾਕਡਾਊਨ ਨੂੰ ਹਟਾਉਣਾ ਸਹੀ ਸਮਝਿਆ। ਇਹ ਇਸ ਲਈ ਸੀ ਤਾਂਕਿ ਠੱਪ ਪਈ ਉਨ੍ਹਾਂ ਦੀ ਅਰਥਵਿਵਸਥਾ ਮੁੜ ਚੱਲ ਸਕੇ ਪਰ ਇਹ ਮਾਮਲਾ ਉਲਟਾ ਪੈ ਗਿਆ। ਚੀਨ ਨੂੰ ਲੱਗਾ ਕਿ 2 ਮਹੀਨੇ ਦਾ ਲਾਕਡਾਊਨ ਕਾਫੀ ਸੀ ਅਤੇ ਉਨ੍ਹਾਂ ਨੇ ਹੁਣ ਸਭ ਕੁਝ ਕੰਟਰੋਲ ਕਰ ਲਿਆ ਹੈ। ਕੋਰੋਨਾ ਹੁਣ ਕਾਬੂ 'ਚ ਹੈ। ਚੀਨ ਨੇ ਤਾਂ ਇਥੇ ਤਕ ਕਹਿ ਦਿੱਤਾ ਸੀ ਕਿ 8 ਅਪ੍ਰੈਲ ਨੂੰ ਵੁਹਾਨ ਤੋਂ ਵੀ ਇਹ ਲਾਕਡਾਊਨ ਹਟਾ ਲਿਆ ਜਾਵੇਗਾ ਅਤੇ ਵੁਹਾਨ 'ਚ ਵੀ ਪਬਲਿਕ ਟ੍ਰਾਂਸਪੋਰਟ ਨੂੰ ਸ਼ੁਰੂ ਕਰਣ ਦੀ ਕੋਸ਼ਿਸ਼ ਕੀਤੀ ਜਾਣ ਲੱਗੀ।

ਇਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਇਹ ਵਾਇਰਸ ਇੰਨੀ ਆਸਾਨੀ ਨਾਲ ਪਿੱਛਾ ਛੱਡਣ ਵਾਲਾ ਨਹੀਂ ਹੈ। ਫਿਲਹਾਲ ਤਾਂ ਕਈ ਦੇਸ਼ਾਂ 'ਚ ਪਹਿਲੇ ਫੇਜ਼ ਦਾ ਕੋਰੋਨਾ ਹੀ ਆਪਣੀ ਚੋਟੀ 'ਤੇ ਨਹੀਂ ਪਹੁੰਚਿਆ ਹੈ। ਮਹਾਮਾਰੀ ਵਿਗਿਆਨ ਦੇ ਮਾਹਰ ਐਂਟੋਨੀ ਅਲੈਹਾਲਟ ਦਾ ਮੰਨਣਾ ਹੈ ਕਿ ਇਹ ਤਾਂ ਕੋਰੋਨਾ ਦਾ ਪਹਿਲਾ ਪੜਾਅ ਹੈ। ਹਾਲੇ ਇਸ ਦੇ ਕਈ ਫੇਜ਼ ਬਾਕੀ ਹਨ। ਇਕ ਪਾਸੇ ਜਿਥੇ ਦੁਨੀਆ ਹਾਲੇ ਕੋਰੋਨਾ ਦੇ ਪਹਿਲੇ ਪੜਾਅ ਤੋਂ ਲੰਘ ਰਹੀ ਹੈ ਉਥੇ ਹੀ ਚੀਨ 'ਚ ਇਸ ਦਾ ਦੂਜਾ ਪੜਾਅ ਸ਼ੁਰੂ ਹੋ ਚੁੱਕਾ ਹੈ।


Inder Prajapati

Content Editor

Related News