8 ਸਾਲਾ ਲੜਕੇ ਨੇ ਆਪਣੇ 2 ਸਾਲ ਦੇ ਭਰਾ ਦੀ ਬਚਾਈ ਜਾਨ, ਹਰ ਕੋਈ ਕਰ ਰਿਹੈ ਸਿਫਤਾਂ

08/25/2017 4:20:48 PM

ਮਿਸ਼ੀਗਨ— ਅਮਰੀਕਾ ਦੇ ਰੋਜ਼ਵਿਲ ਵਿਚ 10 ਸਾਲਾ ਕਿਸ਼ੋਰ ਨੇ ਇਕ ਫਿਲਮ ਦੇ ਸੀਨ ਦੀ ਨਕਲ ਕਰ ਪਾਣੀ ਵਿਚ ਡੁੱਬ ਰਹੇ ਆਪਣੇ 2 ਸਾਲ ਦੇ ਭਰਾ ਦੀ ਜਾਨ ਬਚਾ ਲਈ।
ਕਿਸ਼ੋਰ ਜੈਕਬ ਅੋਕੋਨਰ ਨੇ ਜਦੋਂ ਆਪਣੇ 2 ਸਾਲ ਦੇ ਭਰਾ ਡੇਲਨ ਨੂੰ ਸਵਿਮਿੰਗ ਪੂਲ ਵਿਚ ਡੁੱਬਦੇ ਹੋਏ ਦੇਖਿਆ ਤਾਂ ਉਸ ਨੇ ਕਿਸੇ ਹੋਰ ਨੂੰ ਮਦਦ ਲਈ ਬੁਲਾਉਣ ਦੀ ਜਗ੍ਹਾ ਇਵੇਨ ਜੌਨਸਨ ਉਰਫ ਰਾਕ ਦੀ ਆਪਣੀ ਪਸੰਦੀਦਾ ਫਿਲਮ 'ਸੇਨ ਐਂਡਰੀਅਸ' ਦਾ ਸੀਨ ਦੁਹਰਾਇਆ। ਇਸ ਘਟਨਾ ਬਾਰੇ ਜਾਣ ਕੇ ਇਵੇਨ ਜੌਨਸਨ ਨੇ ਟਵੀਟ ਕਰ ਜੈਕਬ ਦੀ ਤਰੀਫ ਕੀਤੀ।
ਮਾਂ ਨੂੰ ਆਪਣੇ ਬੇਟੇ 'ਤੇ ਹੈ ਮਾਣ
ਜੈਕਬ ਦੀ ਮਾਂ ਕ੍ਰਿਸਟਾ ਅੋਕੋਨਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਬੇਟੇ 'ਤੇ ਮਾਣ ਹੈ। ਉਸ ਦੀ ਤਰੀਫ ਲਈ ਉਸ ਕੋਲ ਸ਼ਬਦ ਨਹੀਂ ਹਨ। ਅਸਲ ਵਿਚ ਜਦੋਂ ਇਹ ਹਾਦਸਾ ਹੋਇਆ ਉਸ ਵੇਲੇ ਕ੍ਰਿਸਟਾ ਦਫਤਰ ਗਈ ਹੋਈ ਸੀ। ਜੈਕਬ ਆਪਣੇ 8 ਸਾਲਾ ਭਰਾ ਗੈਵਿਨ ਅਤੇ 2 ਸਾਲਾ ਭਰਾ ਡੇਨਲ ਨਾਲ ਘਰ ਵਿਚ ਦਾਦੀ ਨਾਲ ਸੀ। 
ਡੇਲਨ ਖੇਡਦੇ ਹੋਏ ਬਾਗ ਵਿਚ ਚਲਾ ਗਿਆ ਅਤੇ ਸਵਿਮਿੰਗ ਪੂਲ ਵਿਚ ਡਿੱਗ ਗਿਆ। ਇਹ ਦੇਖ ਜੈਕਬ ਨੇ ਬਿਨਾ ਦੇਰੀ ਕੀਤੇ ਸਵਿਮਿੰਗ ਪੂਲ ਵਿਚ ਛਾਲ ਮਾਰ ਕੇ ਡੇਲਨ ਨੂੰ ਬਾਹਰ ਕੱਢਿਆ ਅਤੇ ਉਸ ਦੀ ਛਾਤੀ 'ਤੇ ਦਬਾਅ ਪਾਇਆ। ਛਾਤੀ ਨੂੰ ਕਈ ਵਾਰੀ ਦਬਾਉਣ ਮਗਰੋਂ ਵੀ ਜਦੋਂ ਡੇਲਨ ਹੋਸ਼ ਵਿਚ ਨਹੀਂ ਆਇਆ ਤਾਂ ਜੈਕਬ ਨੇ ਆਪਣੀ ਦਾਦੀ ਨੂੰ ਬੁਲਾਇਆ। ਇਸ ਮਗਰੋਂ ਡੇਲਨ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਹੁਣ ਉਹ ਖਤਰੇ ਤੋਂ ਬਾਹਰ ਹੈ।


Related News