2 ਨਾਬਾਲਗ ਮੁੰਡਿਆਂ ਨਾਲ ਬਦਫੈਲੀ ਕਰ ਦਿੱਤੀ ਜਾਨੋਂ ਮਾਰਨ ਦੀ ਧਮਕੀ, ਅਦਾਲਤ ਨੇ ਦੋਸ਼ੀ ਨੂੰ ਸੁਣਾਈ 10 ਸਾਲ ਦੀ ਕੈਦ
Wednesday, May 15, 2024 - 11:57 PM (IST)
ਲੁਧਿਆਣਾ (ਮਹਿਰਾ)– ਨਾਬਾਲਗ ਲੜਕਿਆਂ ਨਾਲ ਬਦਫੈਲੀ ਕਰਨ ਦੇ ਦੋਸ਼ ’ਚ ਵਧੀਕ ਸ਼ੈਸ਼ਨ ਜੱਜ ਰਵੀਇੰਦਰ ਕੌਰ ਦੀ ਅਦਾਲਤ ਨੇ ਮੁਜ਼ਰਿਮ ਰੋਹਿਤ ਕੁਮਾਰ ਨਿਵਾਸੀ ਪਿੰਡ ਲੋਹਾਰਾ, ਡਾਬਾ ਲੁਧਿਆਣਾ ਨੂੰ ਪੋਕਸੋ ਐਕਟ ਦੀ ਧਾਰਾ 4 ਤਹਿਤ 10 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਮੁਲਜ਼ਮ ’ਤੇ 25 ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਹੈ। ਅਦਾਲਤ ਨੇ ਆਈ. ਪੀ. ਸੀ. ਦੀ ਧਾਰਾ 506 ਤਹਿਤ ਵੀ ਮੁਲਜ਼ਮ ਨੂੰ 2 ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਦੋਵੇਂ ਸਜ਼ਾਵਾਂ ਪੈਰਲਲ ਚੱਲਣਗੀਆਂ।
ਇਸਤਗਾਸਾ ਧਿਰ ਮੁਤਾਬਕ ਮੁਲਜ਼ਮ ਨੇ ਆਪਣੇ ਗੁਆਂਢੀਅਾਂ ਦੇ 2 ਨਾਬਾਲਗ ਲੜਕਿਆਂ ਨਾਲ ਜ਼ਬਰਦਸਤੀ ਬਦਫੈਲੀ ਕੀਤੀ ਸੀ। ਇਸਤਗਾਸਾ ਧਿਰ ਅਨੁਸਾਰ 17 ਜੂਨ, 2023 ਨੂੰ ਡਾਬਾ ਪੁਲਸ ਨੇ ਉਕਤ ਮੁਲਜ਼ਮ ਖ਼ਿਲਾਫ਼ ਆਈ. ਪੀ. ਸੀ. ਦੀ ਧਾਰਾ 377 ਤੇ 506 ਤੇ ਪੋਕਸੋ ਐਕਟ ਦੀ ਧਾਰਾ 4 ਤਹਿਤ ਕੇਸ ਦਰਜ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਰਵਨੀਤ ਬਿੱਟੂ ਦੀ CM ਮਾਨ ਨੂੰ ਚੁਣੌਤੀ, ਕਿਹਾ- 4 ਜੂਨ ਤੋਂ ਬਾਅਦ ਰੋਜ਼ਾਨਾ ਕਰਨਗੇ ਸੀ.ਐੱਮ. ਹਾਊਸ ਦਾ ਘਿਰਾਓ
ਸ਼ਿਕਾਇਤਕਰਤਾ ਨੇ ਪੁਲਸ ਦੇ ਸਾਹਮਣੇ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਉਹ ਘਰੇਲੂ ਔਰਤ ਹੈ। ਉਸ ਦੇ 3 ਬੱਚੇ ਹਨ, ਜਿਨ੍ਹਾਂ ’ਚ 2 ਧੀਆਂ ਤੇ ਇਕ ਪੁੱਤ ਹੈ। ਉਸ ਦੇ ਪਤੀ ਦੀ ਲਗਭਗ 2 ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ 11 ਸਾਲ ਦਾ ਪੀੜਤ ਪੁੱਤਰ ਕੁਝ ਦਿਨਾਂ ਤੋਂ ਚੁੱਪ ਰਹਿੰਦਾ ਸੀ, ਜਦੋਂ ਉਨ੍ਹਾਂ ਨੇ ਪੁੱਤਰ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ 10 ਜੂਨ, 2023 ਨੂੰ ਦੁਪਹਿਰ 2 ਵਜੇ ਉਹ ਆਪਣੇ ਦੋਸਤ ਨਾਲ ਗਲੀ ’ਚ ਖੇਡ ਰਿਹਾ ਸੀ ਤਾਂ ਦੋਸ਼ੀ ਰੋਹਿਤ ਕੁਮਾਰ ਉਥੇ ਆਇਆ ਤੇ ਉਨ੍ਹਾਂ ਦੋਵਾਂ ਨੂੰ ਆਪਣੇ ਘਰ ’ਚ ਖੇਡਣ ਲਈ ਕਿਹਾ। ਇਸ ’ਤੇ ਉਕਤ ਮੁਲਜ਼ਮ ਉਨ੍ਹਾਂ ਦੋਵਾਂ ਨੂੰ ਆਪਣੇ ਘਰ ਦੇ ਚੁਬਾਰੇ ’ਚ ਲੈ ਗਿਆ ਤੇ ਉਥੇ ਉਨ੍ਹਾਂ ਦੋਵਾਂ ਨਾਲ ਬਦਫੈਲੀ ਕੀਤੀ ਤੇ ਕਿਸੇ ਨੂੰ ਦੱਸਣ ’ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ’ਤੇ ਉਹ ਦੋਵੇਂ ਡਰ ਗਏ।
ਸ਼ਿਕਾਇਤਕਰਤਾ ਨੇ ਕਿਹਾ ਕਿ ਜਦੋਂ ਉਨ੍ਹਾਂ ਨੇ ਦੂਜੇ ਪੀੜਤ ਨਾਬਾਲਗ ਲੜਕੇ ਦੀ ਮਾਂ ਨਾਲ ਸੰਪਰਕ ਕੀਤਾ ਤਾਂ ਉਸ ਨੇ ਵੀ ਇਹੋ ਕੁਝ ਦੱਸਿਆ, ਜੋ ਉਸ ਦੇ ਪੁੱਤ ਨੇ ਦੱਸਿਆ। ਸ਼ਿਕਾਇਤਕਰਤਾ ਦੇ ਬਿਆਨ ’ਤੇ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੇ ਸਬੂਤਾਂ ’ਤੇ ਗੌਰ ਕਰਨ ਤੋਂ ਬਾਅਦ ਅਦਾਲਤ ਨੇ ਮੁਲਜ਼ਮ ਨੂੰ ਉਕਤ ਸਜ਼ਾ ਸੁਣਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।