ਦਿੱਲੀ ’ਚ ਆਪਸੀ ਰੰਜਿਸ਼ ਦੇ ਚਲਦਿਆਂ 17 ਸਾਲਾਂ 2 ਨਾਬਾਲਗਾਂ ਦਾ ਕਤਲ, ਚਾਕੂ ਤੇ ਡੰਡੇ ਮਾਰ ਲਈ ਜਾਨ

Friday, May 10, 2024 - 11:23 PM (IST)

ਦਿੱਲੀ ’ਚ ਆਪਸੀ ਰੰਜਿਸ਼ ਦੇ ਚਲਦਿਆਂ 17 ਸਾਲਾਂ 2 ਨਾਬਾਲਗਾਂ ਦਾ ਕਤਲ, ਚਾਕੂ ਤੇ ਡੰਡੇ ਮਾਰ ਲਈ ਜਾਨ

ਨੈਸ਼ਨਲ ਡੈਸਕ– ਦਿੱਲੀ ’ਚ 17 ਸਾਲਾ 2 ਮੁੰਡਿਆਂ ਦਾ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ, ਜਦਕਿ 1 ਹੋਰ ਜ਼ਖ਼ਮੀ ਹੋ ਗਿਆ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਪੁਲਸ ਮੁਤਾਬਕ ਇਹ ਘਟਨਾ ਬੁੱਧਵਾਰ ਨੂੰ ਤਿਗੜੀ ਇਲਾਕੇ ’ਚ ਵਾਪਰੀ ਤੇ ਮ੍ਰਿਤਕਾਂ ਦੀ ਪਛਾਣ ਫਿਰੋਜ਼, ਆਸਿਫ ਤੇ ਸਲਮਾਨ ਦੇ ਰੂਪ ’ਚ ਹੋਈ ਹੈ। ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣੀ) ਅੰਕਿਤ ਚੌਹਾਨ ਨੇ ਦੱਸਿਆ ਕਿ ਸੰਗਮ ਵਿਹਾਰ ਖ਼ੇਤਰ ਦੇ ਸੀ-ਬਲਾਕ ’ਤੇ ਖੜ੍ਹੇ ਕਰੀਬ 7 ਲੋਕਾਂ ਨੇ ਉਨ੍ਹਾਂ ’ਤੇ ਚਾਕੂਆਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਤਿੰਨਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਫਿਰੋਜ਼ ਤੇ ਆਸਿਫ਼ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ, ਜਦਕਿ ਸਲਮਾਨ ਦਾ ਇਲਾਜ ਕੀਤਾ ਜਾ ਰਿਹਾ ਹੈ। ਡੀ. ਸੀ. ਪੀ. ਨੇ ਦੱਸਿਆ ਕਿ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਕੁਝ ਦਿਨ ਪਹਿਲਾਂ ਫਿਰੋਜ਼ ਨੇ ਕਥਿਤ ਤੌਰ ’ਤੇ ਇਕ ਮੁਲਜ਼ਮ ਨੂੰ ਥੱਪੜ ਮਾਰਿਆ ਸੀ, ਜਿਸ ਕਾਰਨ ਦੋਵਾਂ ਧੜਿਆਂ ’ਚ ਮਾਮੂਲੀ ਝੜਪ ਹੋ ਗਈ ਸੀ।

ਇਹ ਖ਼ਬਰ ਵੀ ਪੜ੍ਹੋ : ਅਜਿਹਾ ਦਰਿੰਦਾ ਪਿਓ ਕਿਸੇ ਨੂੰ ਨਾ ਮਿਲੇ! 14 ਸਾਲਾ ਧੀ ਨਾਲ ਕੀਤਾ ਜਬਰ-ਜ਼ਿਨਾਹ, ਪਹਿਲਾਂ ਵੀ ਕਰ ਚੁੱਕਾ ਗਲਤ ਕੰਮ

ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਬਦਲਾ ਲੈਣ ਲਈ ਪੀੜਤਾਂ ’ਤੇ ਹਮਲਾ ਕੀਤਾ। ਪੁਲਸ ਨੇ ਕਈ ਟੀਮਾਂ ਬਣਾ ਕੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਡੀ. ਸੀ. ਪੀ. ਚੌਹਾਨ ਨੇ ਕਿਹਾ, ‘‘ਇਨ੍ਹਾਂ ’ਚੋਂ, 19 ਸਾਲ ਦੇ 2 ਮੁਲਜ਼ਮਾਂ ਫਰੀਦ ਉਰਫ਼ ਅਮਨ ਤੇ ਅਭਿਸ਼ੇਕ ਉਰਫ਼ ਬਾਬੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।’’

ਚੌਹਾਨ ਨੇ ਦੱਸਿਆ ਕਿ ਮੁਲਜ਼ਮ ਤੇ ਪੀੜਤ ਇਕੋ ਇਲਾਕੇ ਦੇ ਵਸਨੀਕ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਕੂਲ ਛੱਡ ਦਿੱਤਾ ਸੀ ਤੇ ਅਕਸਰ ਛੋਟੀਆਂ-ਮੋਟੀਆਂ ਲੜਾਈਆਂ ’ਚ ਸ਼ਾਮਲ ਰਹਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News