ਟਰੇਨ ਵਿਚ ਫਰਿੱਜ ਲੈ ਕੇ ਸਫਰ ਕਰਨਾ ਪੈ ਗਿਆ ਮਹਿੰਗਾ, ਲੱਗ ਗਿਆ ਜੁਰਮਾਨਾ

07/15/2017 11:28:25 AM

ਬ੍ਰਿਸਬੇਨ— ਟਰੇਨ ਵਿਚ ਸਫਰ ਕਰਨਾ ਹਰ ਕਿਸੇ ਲਈ ਸੁਹਾਵਣਾ ਹੋ ਸਕਦਾ ਹੈ ਪਰ ਇਹ ਤੁਹਾਡੇ ਲਈ ਉਸ ਸਮੇਂ ਹੈਰਾਨੀ ਭਰਿਆ ਹੁੰਦਾ ਹੈ, ਜਦੋਂ ਤੁਸੀਂ ਲੋਕਾਂ ਨੂੰ ਸਫਰ ਕਰਦੇ ਹੋਏ ਅਜੀਬੋ-ਗਰੀਬ ਚੀਜ਼ਾਂ ਨਾਲ ਲੈ ਕੇ ਜਾਂਦੇ ਦੇਖਦੇ ਹੋ। ਹਾਲ ਹੀ ਵਿਚ ਆਸਟਰੇਲੀਆ ਦੇ ਬ੍ਰਿਸਬੇਨ ਵਿਚ ਦੋ ਵਿਅਕਤੀਆਂ ਨੇ ਤਾਂ ਹੱਦ ਹੀ ਕਰ ਦਿੱਤੀ। ਇਨ੍ਹਾਂ ਵਿਚੋਂ ਇਕ ਸ਼ਖਸ ਫਰਿੱੱਜ ਲੈ ਕੇ ਸਫਰ ਕਰਨ ਲੱਗਾ ਅਤੇ ਦੂਜਾ ਆਪਣੇ ਨਾਲ ਸੋਫਾ ਲੈ ਆਇਆ। ਇਹ ਘਟਨਾ ਹਾਲ ਹੀ ਵਿਚ ਬ੍ਰਿਸਬੇਨ ਦੇ ਬੋਵੇਨ ਹਿੱਲਜ਼ ਟਰੇਨ ਸਟੇਸ਼ਨ ਵਿਚ ਹੋਈ। ਇਹ ਸਾਰੀ ਘਟਨਾ ਸਟੇਸ਼ਨ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਅਤੇ ਇਸ ਦੀ ਫੁਟੇਜ ਕੁਈਨਜ਼ਲੈਂਡ ਰੇਲ ਵਿਭਾਗ ਨੇ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀ।
ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਬੋਵੇਨ ਹਿੱਲਜ਼ ਪਲੇਟਫਾਰਮ ਉੱਤੇ ਇਕ ਸ਼ਖਸ ਭੀੜ ਵਿਚ ਫਰਿੱਜ ਲੈ ਕੇ ਜਾਂਦਾ ਅਤੇ ਫਿਰ ਟਰੇਨ ਵਿਚ ਦਾਖਲ ਹੁੰਦਾ ਨਜ਼ਰ ਆਉਂਦਾ ਹੈ। ਹਾਲਾਂਕਿ ਉਸ ਨੂੰ ਰੇਲਵੇ ਸਕਿਓਰਿਟੀ ਨੇ ਫੜ ਲਿਆ ਅਤੇ ਤਕਰੀਬਨ 16,240.14  ਰੁਪਏ (252 ਡਾਲਰ) ਦਾ ਜ਼ੁਰਮਾਨਾ ਲਾਇਆ। ਫੁਟੇਜ ਵਿਚ ਅਗਲੇ ਹੀ ਪਲ ਇਕ ਸ਼ਖਸ ਸੋਫਾ ਲੈ ਕੇ ਜਾਂਦੇ ਹੋਏ ਦੇਖ ਸਕਦੇ ਹੋ। ਪਹਿਲਾਂ ਉਸ ਨੇ ਪਲੇਟਫਾਰਮ ਉੱਤੇ ਸੋਫੇ ਨੂੰ ਰੱਖਿਆ ਅਤੇ ਸ਼ਾਪਿੰਗ ਟਰਾਲੀ ਵਿਚ ਰੱਖ ਕੇ ਸੋਫਾ ਲੈ ਜਾਉਂਦੇ ਹੋਏ ਨਜ਼ਰ ਆਇਆ। ਫੇਸਬੁੱਕ 'ਤੇ ਲੋਕਾਂ ਵਲੋਂ ਇਸ ਵੀਡੀਓ ਨੂੰ ਸ਼ੇਅਰ ਕੀਤਾ ਗਿਆ।


Related News