ਇਥੇ ਕਮਾਂਡੋ ਬਣਨ ਲਈ ਖਾਣੇ ਪੈਂਦੇ ਹਨ ਜਿਉਂਦਾ ਸੱਪ (ਦੇਖੋ ਤਸਵੀਰਾਂ)
Thursday, Sep 10, 2015 - 03:22 PM (IST)
ਬੇਰੂਤ- ਲੇਬਨਾਨ ਦੇ ਕਮਾਂਡੋ ਦੀ ਇਨ੍ਹੀਂ ਦਿਨੀਂ ਰਾਜਧਾਨੀ ਬੇਰੂਤ ''ਚ ਬਹੁਤ ਹੀ ਖਤਰਨਾਕ ਅਤੇ ਖੌਫਨਾਕ ਟ੍ਰੇਨਿੰਗ ਚੱਲ ਰਹੀ ਹੈ ਜਿਸ ''ਚ ਕਮਾਂਡੋ ਨੂੰ ਜਿਉਂਦਾ ਸੱਪ ਨੂੰ ਖਾਣਾ ਪੈਂਦਾ ਹੈ। ਸੱਪ ਨੂੰ ਖਾਂਦੇ ਹੋਏ ਕਮਾਂਡੋ ਨੂੰ ਕਿਸੇ ਹਥਿਆਰ ਜਾਂ ਚਾਕੂ ਦੀ ਵਰਤੋਂ ਕਰਨ ਦੀ ਆਗਿਆ ਨਹੀਂ ਹੁੰਦੀ। ਉਨ੍ਹਾਂ ਨੂੰ ਸੱਪ ਨੂੰ ਆਪਣੇ ਦੰਦਾਂ ਨਾਲ ਛਿੱਲ ਕੇ ਖਾਣਾ ਹੁੰਦਾ ਹੈ।
ਇਸ ਤੋਂ ਇਲਾਵਾ ਕਮਾਂਡੋਜ਼ ਨੂੰ ਆਪਣੇ ਮੋਢਿਆਂ ਅਤੇ ਬਾਹਾਂ ਦੀ ਤਾਕਤ ਦਿਖਾਉਣ ਲਈ ਇਕ ਛੋਟੀ ਜਿਹੀ ਰੱਸੀ ਦੇ ਸਹਾਰੇ ਆਰਮਡ ਵਹੀਕਲ ਵੀ ਖਿੱਚਣਾ ਹੁੰਦਾ ਹੈ। ਤਸਵੀਰਾਂ ''ਚ ਤੁਸੀਂ ਦੇਖ ਸਕਦੇ ਹੋ ਕਿ ਕਮਾਂਡੋ ਕਿਸ ਤਰ੍ਹਾਂ ਇਸ ਟ੍ਰੇਨਿੰਗ ਲਈ ਆਪਣੀ ਜਾਨ ਤੱਕ ਲਗਾ ਦਿੰਦੇ ਹਨ। ਇਹ ਇੰਨੀ ਖਤਰਨਾਕ ਟ੍ਰੇਨਿੰਗ ਹੁੰਦੀ ਹੈ ਕਿ ਇਨ੍ਹਾਂ ਨੂੰ ਸਿਰਫ ਚੰਦ ਆਦਮੀ ਹੀ ਪਾਸ ਕਰ ਪਾਉਂਦੇ ਹਨ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
